ਵੋਟਰਾਂ ਨੇ ਉਮੀਦਵਾਰਾਂ ਦੀ ਕਿਸਮਤ ਕੀਤੀ ਡੱਬਿਆਂ ਵਿੱਚ ਬੰਦ
ਖਰੜ (ਸੁਰ ਸਾਂਝ ਬਿਊਰੋ), 21 ਫ਼ਰਵਰੀ: ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਅਮਲ, ਛੁੱਟ-ਪੁੱਟ ਘਟਨਾਵਾਂ ਸਮੇਤ, ਅਮਨ ਅਮਾਨ ਨਾਲ਼ ਸਿਰੇ ਚੜ੍ਹ ਗਿਆ ਹੈ। ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦੇ ਲੋਕਾਂ ਵਿੱਚ ਵੋਟਾਂ ਪਾਉਣ ਲਈ ਜ਼ਿਆਦਾ ਉਤਸ਼ਾਹ ਵੇਖਿਆ ਗਿਆ। ਕੁਝ ਥਾਵਾਂ ਤੇ ਈਵੀਐਮਜ਼ ਵਿੱਚ ਨੁਕਸ ਪੈਣ ਦੀਆਂ ਰਿਪੋਰਟਾਂ ਵੀ ਮਿਲ਼ਦੀਆਂ ਰਹੀਆਂ ਤੇ ਕਈ ਥਾਵਾਂ ਤੇ ਹਿੰਸਕ ਘਟਨਾਵਾਂ…