ਨਾਨਕ ਆਇਆ/ ਸੁਰਜੀਤ ਸੁਮਨ
ਲਾਲੋ ਦੀ ਹਨੇਰੀ ਕੋਠੜੀ ਵਿੱਚ ਚੰਨ ਉੱਤਰ ਆਇਆ ਸੀ ਸਬੂਤਾ ਚੰਨ ਕਿਰਨ-ਮ-ਕਿਰਨੀ ਚੁਫੇਰਾ।
ਪੌਣ ਰੁਮਕੀ ਤਾਂ ਲਾਟਾਂ ਛੱਡਦਾ ਸੂਰਜ ਬਰਫੀਲੇ ਪਹਾੜਾਂ ਓਹਲੇ ਝਕਾਨੀ ਦੇ ਗਿਆ ਕਿਧਰੇ।


ਰਬਾਬ ਦੇ ਸੁਰ ਛਿੜੇ ਕੋਧਰੇ ਦੀ ਰੋਟੀ ਸਵਾਦ ਸਵਾਦ ਹੋਈ ਅਤ੍ਰਿਪਤੀਆਂ ਤ੍ਰਿਪਤੀ ਵਿੱਚ ਤਬਦੀਲ ਹੋਣ ਲੱਗੀਆਂ ਸਬਰ ਤੇ ਸ਼ੁਕਰ ਦੀ ਝੜੀ ਲੱਗੀ ਜਾਪੀ ਅਗੰਮੀ ਨੂਰ ਤੱਕਿਆ ਨੂਰ-ਓ-ਨੂਰ ਮੁੱਖੜਾ ਓਹਦਾ।
ਲਾਲੋ ਨਾਨਕ ਨਾਨਕ ਲਾਲੋ ਭੇਦ-ਅਭੇਦ ਰਾਜ-ਭੋਜ ਦਾ ਸੱਦਾ ਦੇਹਲ਼ੀ ‘ਤੇ ਖੜ੍ਹਾ ਉਡੀਕ ਬਣਿਆ ਰਿਹਾ।
ਕੌਣ ਜਾਣੇਂ? ਕਿਹੜਾ ਮਲਿਕ ਭਾਗੋ? ਕੌਣ ਬਾਬਰ? ਲਾਲੋ ਦੇ ਬੁੱਲ੍ਹ ਕੰਬੇ ਪੁਤਲੀਆ ਘੁੰਮੀਆਂ ਇੱਕ ਟਕ ਵੇਖਦਿਆਂ ਆਦਿ ਖੁਮਾਰੀ ਵਿੱਚ ਓਹਦੀਆਂ ਅੱਖਾਂ ਬੰਦ ਹੋਣ ਲੱਗੀਆਂ। ‘ਨਾਨਕ‘ ਆਇਆ ਲਾਲੋ ਦੇ ਮੂੰਹੋਂ ਬੋਲ ਕਿਰੇ।


ਵਾਹ।