Skip to content
09.02.2026
  • ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਸਜਾਈ ਖ਼ੂਬਸੂਰਤ ਕਾਵਿ-ਮਹਫ਼ਿਲ
  • ਪੰਜਾਬ ਵਿੱਚ ਬਿਜਲੀ ਦਾ ਇਤਿਹਾਸ – 110 ਸਾਲ ਪਹਿਲਾਂ ਅੰਮ੍ਰਿਤਸਰ ਦੇ ਡੀਸੀ ਨੂੰ ਜਾਰੀ ਹੋਇਆ ਪਹਿਲਾ ਬਿਜਲੀ ਕੁਨੈਕਸ਼ਨ – ਮਨਮੋਹਨ ਸਿੰਘ
  • ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ – ਪਿੰਡ ਝਾਂਮਪੁਰ ਤੋਂ ਤਹਿਸੀਲਦਾਰ ਮਨਪ੍ਰੀਤ ਸਿੰਘ ਅਤੇ ਫੂਲਰਾਜ ਸਿੰਘ ਹੋਰਾਂ ਬੱਸ ਨੂੰ ਕੀਤਾ ਰਵਾਨਾ
  • ਰਾਣਾ ਗੁਰਜੀਤ ਸਿੰਘ ਵੱਲੋਂ 2027 ਦੀ ਕਬੱਡੀ ਚੈਂਪੀਅਨਸ਼ਿਪ ‘ਚ ਗਾਇਕਾਂ ਦੇ ਅਖਾੜੇ ਦਾ ਵੱਡਾ ਐਲਾਨ

www.sursaanjh.com

Punjabi News Portal

Newsletter
Random News
  • ਅੰਤਰਰਾਸ਼ਟਰੀ
  • ਸਾਹਿਤ
  • ਸਿੱਖਿਆ
  • ਖੇਡਾਂ
  • ਚੰਡੀਗੜ੍ਹ/ਹਰਿਆਣਾ
  • ਪੰਜਾਬ
  • ਬਦਲੀਆ ਅਤੇ ਨਿਯੁਕਤੀਆਂ
  • ਮਨੋਰੰਜਨ
  • ਰਾਸ਼ਟਰੀ
  • ਰਾਜ ਦਰਬਾਰ
  • ਵਿਓਪਾਰ
  • ਵਿਰਾਸਤ
Breaking
  • ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਸਜਾਈ ਖ਼ੂਬਸੂਰਤ ਕਾਵਿ-ਮਹਫ਼ਿਲ

    08.02.202608.02.2026
  • ਪੰਜਾਬ ਵਿੱਚ ਬਿਜਲੀ ਦਾ ਇਤਿਹਾਸ – 110 ਸਾਲ ਪਹਿਲਾਂ ਅੰਮ੍ਰਿਤਸਰ ਦੇ ਡੀਸੀ ਨੂੰ ਜਾਰੀ ਹੋਇਆ ਪਹਿਲਾ ਬਿਜਲੀ ਕੁਨੈਕਸ਼ਨ – ਮਨਮੋਹਨ ਸਿੰਘ

    08.02.202608.02.2026
  • ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ – ਪਿੰਡ ਝਾਂਮਪੁਰ ਤੋਂ ਤਹਿਸੀਲਦਾਰ ਮਨਪ੍ਰੀਤ ਸਿੰਘ ਅਤੇ ਫੂਲਰਾਜ ਸਿੰਘ ਹੋਰਾਂ ਬੱਸ ਨੂੰ ਕੀਤਾ ਰਵਾਨਾ

    08.02.202608.02.2026
  • ਰਾਣਾ ਗੁਰਜੀਤ ਸਿੰਘ ਵੱਲੋਂ 2027 ਦੀ ਕਬੱਡੀ ਚੈਂਪੀਅਨਸ਼ਿਪ ‘ਚ ਗਾਇਕਾਂ ਦੇ ਅਖਾੜੇ ਦਾ ਵੱਡਾ ਐਲਾਨ

    08.02.202608.02.2026
  • कबड्डी चैंपियनशिप के दौरान राणा गुरजीत सिंह का भव्य सम्मान

    08.02.2026
  • Rana Gurjeet Singh honoured  at Kabaddi Championship

    08.02.202608.02.2026
www.sursaanjh.com > ਅੰਤਰਰਾਸ਼ਟਰੀ > ਪੰਜਾਬੀ ਅਦਬ ਦਾ ਸਾਊ ਬਾਬਲ ਸੀ ਨਾਨਕ ਸਿੰਘ ਸਿੰਘ ਨਾਵਲਕਾਰ/ ਗੁਰਭਜਨ ਗਿੱਲ
  • ਅੰਤਰਰਾਸ਼ਟਰੀ
  • ਸਾਹਿਤ
  • ਸਿੱਖਿਆ
  • ਚੰਡੀਗੜ੍ਹ/ਹਰਿਆਣਾ
  • ਪੰਜਾਬ

ਪੰਜਾਬੀ ਅਦਬ ਦਾ ਸਾਊ ਬਾਬਲ ਸੀ ਨਾਨਕ ਸਿੰਘ ਸਿੰਘ ਨਾਵਲਕਾਰ/ ਗੁਰਭਜਨ ਗਿੱਲ

SURJIT SINGH04.07.202304.07.202301 mins

 

ਪੰਜਾਬੀ ਅਦਬ ਦਾ ਸਾਊ ਬਾਬਲ ਸੀ ਨਾਨਕ ਸਿੰਘ ਸਿੰਘ ਨਾਵਲਕਾਰ/ ਗੁਰਭਜਨ ਗਿੱਲ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 4 ਜੁਲਾਈ:
ਮੈਂ 1971 ‘ਚ ਲੁਧਿਆਣੇ ਆਇਆ ਸਾਂ, ਵੱਡੇ ਭਾ ਜੀ ਜਸਵੰਤ ਕੋਲ ਖ਼ਾਲਸਾ ਕਾਲਿਜ ‘ਚ ਪੜ੍ਹਨ ਲਈ। ਬਟਾਲੇ ਤੋਂ ਸਤਿਲੁਜ ਟਰਾਂਸਪੋਰਟ ਵਾਲਿਆਂ ਦੀ ਸਿੱਧੀ ਬੱਸ ਚੱਲਦੀ ਸੀ ਪੁਰਾਣੇ ਅੱਡਿਉਂ। ਪੰਜ ਰੁਪਏ ਟਿਕਟ ਸੀ। ਸਾਫ਼ ਸੁਥਰੀਆਂ ਬੱਸਾਂ।
ਪਰ ਜਦ ਕਦੇ ਪਿੰਡ ਜਾਣਾ ਹੁੰਦਾ ਤਾਂ ਟੁੱਟਵੀਂ ਬੱਸ ਲੈਂਦਾ। ਲੁਧਿਆਣਿਉਂ ਜਲੰਧਰ ਤੇ ਅੱਗੇ ਸੁਭਾਨਪੁਰ ਦੇ ਚੌਂਕ ਤੀਕ ਲੋਕਲ ਬੱਸ। ਉਥੋਂ ਟਾਂਡੇ ਵਾਲੀ ਬੱਸ ਫੜ ਕੇ ਇਬਰਾਹੀਮਵਾਲ ਉੱਤਰ ਜਾਂਦਾ। ਇਹ ਮੇਰੇ ਭੂਆ ਜੀ ਦਾ ਪਿੰਡ ਸੀ। ਸਭ ਤੋਂ ਨਿੱਕੇ ਭੂਆ ਜੀ। ਜਿੰਨ੍ਹਾਂ ਦਾ 1947 ਵੇਲੇ ਓਧਰ ਵੱਸਦਿਆਂ ਵਿਆਹ ਧਰਿਆ ਹੋਇਆ ਸੀ। ਵੰਡ ਮਗਰੋਂ ਸਾਡੇ ਮੰਗੇਤਰ ਫੁੱਫੜ ਜੀ ਨਾ ਲੱਭਣ। ਸ਼ੁਕਰ ਹੈ ਕੁਝ ਮਹੀਨਿਆਂ ‘ਚ ਲੱਭ ਪਏ ਮੇਰੇ ਫੁੱਫੜ ਜੀ ਸਃ ਹਜ਼ੂਰ ਸਿੰਘ ਬਾਜਵਾ। ਏਧਰ ਆ ਕੇ ਉਹ ਪਟਵਾਰੀ ਲੱਗ ਗਏ ਮਾਲ ਮਹਿਕਮੇ ਵਿੱਚ। ਕਿੱਧਰ ਤੁਰ ਪਿਆ ਹਾਂ ਮੈਂ।
ਮੇਰੇ ਦੋ ਵੱਡੇ ਭੂਆ ਜੀ ਵੀ ਸਨ ਪਰ ਮੇਰੇ ਵੰਡੇ ਇਹੀ ਭੂਆ ਸੀ। ਕਾਰਨ ਇਹ ਕਿ ਮੈਂ ਵੀ ਭੂਆ ਜੀ ਵਾਂਗ ਟੱਬਰ ‘ਚ ਸਭ ਤੋਂ ਨਿੱਕਾ ਹਾਂ। ਬਾਕੀ ਦੋਵੇ ਵੱਡੇ ਭੂਆ ਜੀ ਤਾਂ ਚੋਖੇ ਵੱਡੇ ਸਨ। ਭੂਆ ਜੀ ਕਹਿੰਦਾ ਤਾਂ ਸਾਂ ਪਰ ਮਨ ਵਿੱਚ ਨਕਸ਼ਾ ਤਾਂ ਕੁਝ ਹੋਰ ਆਉਂਦਾ। ਵੱਡਿਆਂ ਵਾਲਾ ਪੂਜਨੀਕ। ਏਸ ਭੂਆ ਨਾਲ ਤਾਂ ਰੁੱਸ ਵੀ ਲਈਦਾ ਸੀ। ਮਨਾ ਵੀ ਲੈਂਦੀ ਸੀ। ਜਦ  ਇਸ ਭੂਆ ਕਰਤਾਰਾਂ ਦੇ ਪਿੰਡ ਪਹੁੰਚਣਾ ਤਾਂ ਉਸਨੂੰ ਵਖ਼ਤ ਪੈ ਜਾਣਾ।
ਆਪਣੀ ਸੱਸ , ਦਰਾਣੀ ਤੇ ਗਲੀ ਗੁਆਂਢ ਨੂੰ ਆਵਾਜ਼ਾਂ ਮਾਰ ਬੁਲਾ ਲੈਣਾ, ਨੀ ਆਉ, ਮੇਰਾ ਭਤੀਜਾ ਆਇਐ। ਕਿਤੇ ਸੇਵੀਆਂ ਦੀ ਮਹਿਕ ਆਉਣ ਲੱਗ ਜਾਣੀ, ਵੰਨ ਸੁਵੰਨੇ ਪਕਵਾਨ। ਤੁੰਨ ਤੁੰਨ ਖੁਆਉਣੇ। ਹੁਣ ਸੋਚਦਾ ਹਾਂ ਕਿ ਏਦਾਂ ਕਿਉਂ ਹੁੰਦਾ ਸੀ। ਉਮਰ ਦੇ 70ਵੇਂ ਡੰਡੇ ‘ਤੇ ਖਲੋਤਿਆਂ ਵੀ ਭੂਆ ਜੀ ਨੂੰ ਚੇਤੇ ਕਰਕੇ ਸਵਾਦ ਸਵਾਦ ਹੋ ਜਾਂਦਾ ਹਾਂ। ਰੂਹ ‘ਚ ਮਿੱਠੀ ਮਿੱਠੀ ਜਲੂਣ ਹੋਣ ਲੱਗ ਜਾਂਦੀ ਹੈ।
ਅਸਲ ਕਾਰਨ ਇਹ ਸੀ ਕਿ ਮੇਰੀ ਇਸ ਭੂਆ ਦਾ ਨਕਸ਼ ਨੁਹਾਰ, ਵਰਤੋਂ ਵਿਹਾਰ, ਚੱਜ ਆਚਾਰ ਸਃ ਨਾਨਕ ਸਿੰਘ ਨਾਵਲਕਾਰ ਦੀ ਕਹਾਣੀ “ਭੂਆ” ਨਾਲ ਮਿਲਦਾ ਜੁਲਦਾ ਸੀ। ਇਹ ਕਹਾਣੀ ਸਕੂਲ ਸਿਲੇਬਸ ‘ਚ ਪੜ੍ਹੀ ਹੋਣ ਕਾਰਨ ਸੱਚੀਂ ਮੇਰੀ ਭੂਆ ਜੀ ਵਰਗੀ ਸੀ। ਉਸ ਨਾਨਕ ਸਿੰਘ ਜੀ ਦਾ ਅੱਜ ਜਨਮ ਦਿਨ ਹੈ। ਪੰਜਾਬੀ ਨਾਵਲ ਦੇ ਪਿਤਾਮਾ ਦਾ। ਜਿਸ ਨੇ ਪੰਜਾਬੀ ਜ਼ਬਾਨ ਨੂੰ ਵਿਸ਼ਾਲ ਪਾਠਕ ਵਰਗ ਦਿੱਤਾ। ਜਿਸ ਨੂੰ ਨਾਵਲਕਾਰ ਜਸਵੰਤ ਸਿੰਘ ਕੰਵਲ ਵੀ ਚਾਚਾ ਕਹਿੰਦਾ ਸੀ।
ਹਿੰਦੂ ਪਰਿਵਾਰ ‘ਚ ਜੰਮਿਆ, ਪਹਿਲੀ ਪੀੜ੍ਹੀ ਦਾ ਹੰਸ ਰਾਜ ਖ਼ੁਦ ਬਣਿਆ ਸਿੱਖ ਨਾਨਕ ਸਿੰਘ। ਸਾਰੇ ਪੁੱਤਰ ਲੇਖਕ ਬਣੇ, ਕੁਲਵੰਤ ਸਿੰਘ ਸੂਰੀ, ਡਾਃ ਕਰਤਾਰ ਸਿੰਘ ਸੂਰੀ, ਕੰਵਲਜੀਤ ਸਿੰਘ ਸੂਰੀ ਤੇ ਡਾਃ ਕੁਲਬੀਰ ਸਿੰਘ ਸੂਰੀ ਸਮੇਤ। ਪੋਤਰਾ ਨਵਜੀਪ ਸਿੰਘ ਸੂਰੀ ਵੀ, ਉਹ ਤਾਂ ਲੇਖਕ ਮਾਂ ਡਾਃ ਅਤਰਜੀਤ ਸੂਰੀ ਦਾ ਪੁੱਤਰ ਵੀ ਸੀ। ਦੋਹਰ ਪੈ ਗਈ। ਕਈ ਦੇਸ਼ਾਂ ‘ਚ ਭਾਰਤ ਦਾ ਹਾਜਦੂਤ ਬਣਿਆ। ਸਃ ਨਾਨਕ ਸਿੰਘ ਨੂੰ ਸੁਧਾਰਵਾਦੀ ਨਾਵਲਕਾਰ ਕਿਹਾ ਜਾਂਦੈ। ਧੀਆਂ ਭੈਣਾਂ ਦੇ ਵੀ ਪੜ੍ਹਨ ਵਾਲਾ। ਪਰ ਸਿਤਮ ਵੇਖੋ, ਏਸੇ ਪੰਜਾਬ ਦੀਆਂ ਧੀਆਂ ਨੂੰ ਉਦੋਂ ਨਾਨਕ ਸਿੰਘ ਦੇ ਨਾਵਲ ਵੀ ਸਿਰ੍ਹਾਣੇ ਹੇਠ ਲੁਕਾ ਕੇ ਰੱਖਣੇ ਪੈਂਦੇ ਸਨ। ਪਰ ਉਹ ਪੜ੍ਹਦੀਆਂ। ਸਲੀਕਾ ਤੇ ਜੀਵਨ ਚੱਜ ਆਚਾਰ ਸਿੱਖਦੀਆਂ ਨਾਨਕ ਸਿੰਘ ਜੀ ਦੇ ਪਾਤਰਾਂ ਤੋ।
ਇੱਕ ਵਾਰ ਕਿਸੇ ਮਨਚਲੇ ਨੇ ਨਾਨਕ ਸਿੰਘ ਜੀ ਨੂੰ ਪੁੱਛਿਆ, ਤੁਹਾਡੇ ਸੁਧਾਰਵਾਦੀ ਨਾਵਲ ਲਿਖਣ ਦਾ ਕੀ ਫ਼ਾਇਦਾ? ਸਮਾਜ ਤਾਂ ਸੁਧਰਿਆ ਨਹੀਂ। ਉਹ ਸਹਿਜ ਸੁਭਾਅ ਬੋਲੇ, ਵੀਰ ਤੁਹਾਡੇ ਘਰ ਵਿੱਚ ਤੁਹਾਡੇ ਮਾਤਾ ਜੀ ਹਰ ਰੋਜ਼ ਘਰ ਸੁੰਬਰਦੇ ਹੋਣਗੇ ਬਹੁਕਰ ਨਾਲ। ਉਸ ਕਿਹਾ, ਹਾਂ ਜੀ।
ਬੋਲੇ ਕਿ ਕੀੜਾ ਵੀ ਹਰ ਰੋਜ਼ ਨਿਕਲਦਾ ਹੋਵੇਗਾ? ਹਾਂ ਨਿਕਲਦੈ।
ਫਿਰ ਬੋਲੇ, ਤੂੰ ਇੰਜ ਸੋਚ ਕਿ ਜੇ ਉਹ ਹਰ ਰੋਜ਼ ਝਾੜੂ ਨਾ ਮਾਰਨ ਤਾਂ ਤੁਹਾਡੇ ਘਰ ਦਾ ਕੀ ਹਾਲ ਹੋਵੇਗਾ? ਬੰਦਾ ਚੁੱਪ ਹੋ ਗਿਆ ਤੇ ਸ਼ਰਮਿੰਦਿਆਂ ਵਾਂ ਪਾਸੇ ਟਿਭ ਗਿਆ। ਇੱਕ ਗੱਲ ਹੋਰ ਚੇਤੇ ਆਈ ਪੰਜਾਬੀ ਕਵੀ ਸਵਰਗੀ ਦੇਵਿੰਦਰ ਜੋਸ਼ ਹੋਸ਼ਿਆਰਪੁਰ ਵਾਲੇ ਦੀ। ਉਸ ਦੀ ਇੱਕ ਗ਼ਜ਼ਲ ਦਾ ਸ਼ਿਅਰ ਹੈ; ”ਨਾਵਲ ਉਹ ਨਾਨਕ ਸਿੰਘ ਦੇ ਪੜ੍ਹਦੀ ਰਹੀ ਸਦਾ/ ਉਸ ਬੇਵਫ਼ਾ ਨੂੰ ਫੇਰ ਵੀ ਕਰਨੀ ਨਾ ਆਈ ਵਫ਼ਾ।”
ਗੱਲਾਂ ਤਾਂ ਬਹੁਤ ਨੇ। ਪਾਸ਼ ਜਦ ਕਦੇ ਲੁਧਿਆਣੇ ਆਉਂਦਾ ਤਾਂ ਸਾਡੇ ਘਰੋਂ ਸ਼ਾਮੀਂ ਖਿਸਕ ਕੇ ਸ਼ਮਸ਼ੇਰ ਸਿੰਘ ਸੰਧੂ ਵੱਲ ਚਲਾ ਜਾਂਦਾ, ਇਹ ਕਹਿ ਕੇ ਕਿ ਤੁਹਾਡੇ ਘਰ ਬੰਦਾ ਕੀ ਰਹੇ? ਇਹ ਤਾਂ ਨਿਰਾ ਪੁਰਾ ਪ੍ਰੀਤ ਨਗਰ ਹੈ। ਸਃ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਨਾਨਕ ਸਿੰਘ ਜੀ ਤੇ ਬਾਕੀਆਂ ਦੇ ਪ੍ਰਭਾਵ ਚੱਕਰ ਕਾਰਨ ਪ੍ਰੀਤ ਨਗਰ ਵਿੱਚ ਹਰ ਵਹਿਬਤ ਤੇ ਅਣਬੋਲੀ ਪਾਬੰਦੀ ਸੀ। ਸ਼ਰਾਰਤੀ ਪਾਣੀ ਪੀਣ ਦਾ ਤਾਂ ਸੁਆਲ  ਹੀ ਪੈਦਾ ਨਹੀਂ ਸੀ ਹੁੰਦਾ। ਸਾਡੇ ਘਰ ਵੀ ਸੱਚੀ ਇਹੀ ਸਲੀਕਾ ਸੀ। ਇਹੀ ਸਲੀਕਾ ਹੁਣ ਤੀਕ ਕੰਮ ਆ ਰਿਹੈ, ਭਾਵੇ ਪ੍ਰੀਤਨਗਰ ਵੀ ਪਹਿਲਾਂ ਵਰਗਾ ਨਹੀਂ ਰਿਹਾ।
ਤੁਸੀਂ ਕਹੋਗੇ ਕਿ ਜਨਮ ਦਿਨ ਤਾਂ ਅੱਜ ਸਃ ਨਾਨਕ ਸਿੰਘ ਨਾਵਲਕਾਰ ਦਾ ਹੈ, ਗੱਲਾਂ ਆਪਣੀਆਂ ਕਰੀ ਜਾਂਦੈ।  ਮੈਂ ਵੀ ਤਾਂ ਨਾਨਕ ਸਿੰਘ ਦੀ ਦੇ ਸ਼ਬਦ ਪਰਿਵਾਰ ਚੋਂ ਹਾਂ। ਅੱਜ ਸਵੇਰੇ ਪਿਆਰੇ ਵੀਰ ਡਾਃ ਕੁਲਬੀਰ ਸਿੰਘ ਸੂਰੀ ਨੇ ਸਰਬ ਸਾਂਝੇ ਬਾਬਲ ਨਾਨਕ ਸਿੰਘ ਦੀ ਤਸਵੀਰ ਭੇਜੀ ਤਾਂ ਹੇਠਾਂ ਉਨ੍ਹਾਂ ਦੇ ਨਾਵਲ ਮਿੱਧੇ ਹੋਏ ਫੁੱਲ ਵਿੱਚੋਂ ਕਥਨ ਸੀ,  “ਜਿਹੜੇ ਲੋਕ ਪਾਣੀ ਵੀ ਪੁਣ ਪੁਣ ਪੀਂਦੇ ਹਨ, ਰੱਤ ਅਣਛਾਣੀ ਪੀ ਜਾਂਦੇ ਹਨ।”
ਮੈਂ ਹੋਰ ਕੀ ਕਹਾਂ ਪੰਜਾਬੀ ਅਦਬ ਦੇ ਬਾਬਲ ਬਾਰੇ, ਜਿੰਨ੍ਹਾ ਨੂੰ ਬਾਊ ਜੀ ਕਹਿ ਕੇ ਵੀ ਸੰਬੋਧਨ ਕੀਤਾ ਜਾਂਦੈ। ਖ਼ੁਦ ਹੋਰ ਗੱਲਾਂ ਕਰਨ ਦੀ ਥਾਂ ਵਿਕੀਪੀਡੀਆ ਨੂੰ ਕਹਾਂਗਾ ਕਿ ਉਹ ਅਗਲੀ ਤੇ ਅਸਲੀ ਗੱਲ ਕਰੇ।  ਨਾਨਕ ਸਿੰਘ ਜੀ  ਦਾ ਜਨਮ 4 ਜੁਲਾਈ 1897 ਨੂੰ ਪਿੰਡ ਚੱਕ ਹਮੀਦ, ਜ਼ਿਲਾ ਜਿਹਲਮ (ਹੁਣ ਪਾਕਿਸਤਾਨ) ਵਿੱਚ ਸ੍ਰੀ ਬਹਾਦਰ ਚੰਦ ਸੂਰੀ ਦੇ ਘਰ ਮਾਤਾ ਲੱਛਮੀ ਦੀ ਕੁੱਖੋਂ, ਬਤੌਰ ਹੰਸ ਰਾਜ, ਹੋਇਆ। ਉਹ ਪਿਸ਼ਾਵਰ ਦੇ ਗੁਰਦੁਆਰੇ ਦੇ ਗ੍ਰੰਥੀ ਬਾਗ ਸਿੰਘ ਦੀ ਪ੍ਰੇਰਨਾ ਨਾਲ਼ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਿਆ। ਪੰਜਵੀਂ ਜਮਾਤ ਪਿੰਡ ਦੇ ਹੀ ਸਕੂਲ ਤੋਂ ਪਾਸ ਕੀਤੀ। ਛੇਵੀਂ ਜਮਾਤ ਵਿੱਚ ਪੜ੍ਹਦੇ ਸਮੇਂ ਉਸ ਦੇ ਪਿਤਾ ਜੀ ਦੀ ਮੌਤ ਹੋ ਗਈ ਅਤੇ ਉਹ ਪੜ੍ਹਾਈ ਅਧੂਰੀ ਛੱਡ ਕੇ ਰੋਟੀ-ਰੋਜ਼ੀ ਕਮਾਉਣ ਲੱਗ ਪਿਆ। ਉਸ ਨੇ ਹਲਵਾਈ ਦੀ ਦੁਕਾਨ ‘ਤੇ ਭਾਂਡੇ ਵੀ ਮਾਂਜੇ ਅਤੇ ਮੇਲਿਆਂ ਵਿੱਚ ਕੁਲਫ਼ੀਆਂ ਵੀ ਵੇਚੀਆਂ।
ਨਾਨਕ ਸਿੰਘ ਨੇ 13 ਸਾਲ ਦੀ ਛੋਟੀ ਉਮਰ ਵਿੱਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। 13 ਅਪ੍ਰੈਲ 1919 ਦੀ ਵਿਸਾਖੀ ਦੇ ਦਿਨ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਦੀ ਘਟਨਾ ਨੂੰ ਉਸ ਨੇ ਅੱਖੀਂ ਵੇਖਿਆ। ਜਿਸ ਦਾ ਉਸ ਦੇ ਮਨ ਤੇ ਡੂੰਘਾ ਅਸਰ ਹੋਇਆ ਕਿਉਂਕਿ ਉਸ ਦੇ ਦੋ ਦੋਸਤ ਵੀ ਇਸ ਹੱਤਿਆ-ਕਾਂਡ ਵਿੱਚ ਮਾਰੇ ਗਏ ਸਨ। ਉਸ ਨੇ ਬ੍ਰਿਟਿਸ਼ ਹਕੂਮਤ ਦੇ ਅੱਤਿਆਚਾਰ ਨੂੰ ਨੰਗਾ ਕਰਦੀ ਇੱਕ ਲੰਮੀ ਕਵਿਤਾ “ਖ਼ੂਨੀ ਵਿਸਾਖੀ “ ਲਿਖੀ। ਹਕੂਮਤ ਨੇ ਇਸ ਤੇ ਪਾਬੰਦੀ ਲਾ ਦਿੱਤੀ ਅਤੇ ਜ਼ਬਤ ਕਰ ਲਈ। 1921 ਵਿੱਚ ਨਾਨਕ ਸਿੰਘ ਦਾ ਵਿਆਹ ਬੀਬੀ ਰਾਜ ਕੌਰ ਨਾਲ ਹੋਇਆ।
ਸਾਹਿੱਤ ਸਿਰਜਣਾ
1911 ਵਿੱਚ ਨਾਨਕ ਸਿੰਘ ਦਾ ਪਹਿਲਾ ਕਾਵਿ ਸੰਗ੍ਰਹਿ, ਸੀਹਰਫ਼ੀ ਹੰਸ ਰਾਜ, ਛਪਿਆ। ਕੁਝ ਧਾਰਮਿਕ ਗੀਤ ਵੀ ਲਿਖੇ ਜਿਹੜੇ ਸਤਿਗੁਰ ਮਹਿਮਾ ਨਾਂਅ ਹੇਠ ਛਪੇ। 1922 ਵਿੱਚ ਇਹ ਗੁਰੂ ਕਾ ਬਾਗ ਮੋਰਚੇ ਸਮੇਂ ਜੇਲ੍ਹ ਵੀ  ਗਏ। ਇਸ ਸਮੇਂ ਉਸ ਨੇ ਆਪਣੀ ਦੂਸਰੀ ਕਾਵਿ ਪੁਸਤਕ ਜ਼ਖਮੀ ਦਿਲ ਲਿਖੀ ਜੋ 1923 ਵਿੱਚ ਛਪੀ ਤੇ ਜਿਸ ਤੇ ਮਹਿਜ ਦੋ ਹਫ਼ਤਿਆਂ ਬਾਅਦ ਪਾਬੰਦੀ ਲਾ ਦਿੱਤੀ ਗਈ।
ਜੇਲ੍ਹ ਵਿੱਚ ਹੀ ਉਸ ਨੇ ਮੁਨਸ਼ੀ ਪ੍ਰੇਮ ਚੰਦ ਦੇ ਨਾਵਲ ਪੜ੍ਹੇ, ਜਿਹਨਾਂ ਤੋਂ ਪ੍ਰਭਾਵਿਤ ਹੋ ਕੇ ਉਸ ਜੇਲ੍ਹ ਵਿੱਚ ਹੀ ਆਪਣਾ ਪਹਿਲਾ ਨਾਵਲ ਅੱਧ ਖਿੜੀ ਕਲੀ ਲਿਖਿਆ, ਜੋ ਬਾਅਦ ਵਿੱਚ ਅੱਧ ਖਿੜਿਆ ਫੁੱਲ ਨਾਂਅ ਹੇਠ ਛਪਿਆ। ਅਠੱਤੀ ਨਾਵਲਾਂ ਤੋਂ ਬਿਨਾਂ ਚਾਰ ਕਾਵਿ ਸੰਗ੍ਰਹਿ, ਕਈ ਕਹਾਣੀ ਸੰਗ੍ਰਹਿ, ਸ੍ਵੈ-ਜੀਵਨੀ ਯਾਦਾਂ, ਤਰਜਮੇ, ਲੇਖ ਅਤੇ ਕਿਝ ਨਾਟਕ ਵੀ ਲਿਖੇ। ਨਾਨਕ  ਸਿੰਘ ਨੇ ਨਾਵਲਾਂ ਵਿੱਚ ਸਮਾਜਿਕ ਬੁਰਾਈਆਂ, ਆਰਥਿਕ ਅਸਮਾਨਤਾ, ਸਮਾਜ ਵਿਚਲੇ ਭ੍ਰਿਸ਼ਟਾਚਾਰ, ਪਾਖੰਡ, ਬਦਚਲਣੀ, ਵੱਢੀਖੋਰੀ ਅਤੇ ਫਿਰਕੂ-ਜਨੂੰਨ ਆਦਿ ਨੂੰ ਨੰਗਾ ਕੀਤਾ ਹੈ। ਆਪਣੀਆਂ ਕਹਾਣੀਆਂ ਉਸ ਸਮਾਜਿਕ ਜੀਵਨ ਵਿਚੋਂ ਲਈਆਂ।
ਰਚਨਾਵਾਂ
ਸੀਹਰਫ਼ੀ ਹੰਸ ਰਾਜ, ਸਤਿਗੁਰ ਮਹਿਮਾ, ਜ਼ਖਮੀ ਦਿਲ, ਕਹਾਣੀ ਸੰਗ੍ਰਹਿ ਹੰਝੂਆਂ ਦੇ ਹਾਰ, ਮਿੱਧੇ ਹੋਏ ਫੁੱਲ,,ਠੰਡੀਆਂ ਛਾਵਾਂ, ਸੱਧਰਾਂ ਦੇ ਹਾਰ, ਸੁਨਹਿਰੀ ਜਿਲਦ, ਵੱਡਾ ਡਾਕਟਰ ਤੇ ਹੋਰ ਕਹਾਣੀਆਂ, ਤਾਸ਼ ਦੀ ਆਦਤ, ਤਸਵੀਰ ਦੇ ਦੋਵੇਂ ਪਾਸੇ, ਭੂਆ, ਸਵਰਗ ਤੇ ਉਸ ਦੇ ਵਾਰਸ, ਪਰਭਾਤ ਦਾ ਸੁਪਨਾ
ਨਾਵਲ
ਮਿੱਧੇ ਹੋਏ ਫੁੱਲ, ਆਸਤਕ ਨਾਸਤਕ, ਆਦਮ ਖ਼ੋਰ, ਅੱਧ ਖਿੜਿਆ ਫੁੱਲ, ਅੱਗ ਦੀ ਖੇਡ, ਅਣਸੀਤੇ ਜ਼ਖ਼ਮ, ਬੰਜਰ,ਚੜ੍ਹਦੀ ਕਲਾ, ਛਲਾਵਾ, ਚਿੱਤਰਕਾਰ,
ਚਿੱਟਾ ਲਹੂ, ਚੌੜ ਚਾਨਣ, ਧੁੰਦਲੇ ਪਰਛਾਵੇਂ, ਦੂਰ ਕਿਨਾਰਾ, ਫੌਲਾਦੀ ਫੁੱਲ, ਫਰਾਂਸ ਦਾ ਡਾਕੂ (ਤਰਜਮਾ), ਗਗਨ ਦਮਾਮਾ ਬਾਜਿਓ, ਗੰਗਾ ਜਲੀ ਵਿੱਚ ਸ਼ਰਾਬ, ਗਰੀਬ ਦੀ ਦੁਨੀਆਂ, ਇਕ ਮਿਆਨ ਦੋ ਤਲਵਾਰਾਂ, ਜੀਵਨ ਸੰਗਰਾਮ, ਕਾਗਤਾਂ ਦੀ ਬੇੜੀ, ਕਾਲ ਚੱਕਰ, ਕਟੀ ਹੋਈ ਪਤੰਗ, ਖ਼ੂਨ ਦੇ ਸੋਹਿਲੇ, ਕੋਈ ਹਰਿਆ ਬੂਟ ਰਹਿਓ ਰੀ, ਲੰਮਾ ਪੈਂਡਾ, ਲਵ ਮੈਰਿਜ, ਮੰਝਧਾਰ, ਮਤਰੇਈ ਮਾਂ, ਮਿੱਠਾ ਮਹੁਰਾ, ਨਾਸੂਰ, ਪਾਪ ਦੀ ਖੱਟੀ, ਪ੍ਰਾਸ਼ਚਿਤ, ਪੱਥਰ ਦੇ ਖੰਭ, ਪੱਥਰ ਕਾਂਬਾ (ਤਰਜਮਾ), ਪੱਤਝੜ  ਦੇ ਪੰਛੀ (ਤਰਜਮਾ), ਪਵਿੱਤਰ ਪਾਪੀ (ਨਾਵਲ), ਪਿਆਰ ਦਾ ਦੇਵਤਾ, ਪਿਆਰ ਦੀ ਦੁਨੀਆਂ, ਪ੍ਰੇਮ ਸੰਗੀਤ, ਪੁਜਾਰੀ, ਰਜਨੀ, ਸਾੜ੍ਹਸਤੀ, ਸੰਗਮ, ਸਰਾਪੀਆਂ ਰੂਹਾਂ, ਸੂਲਾਂ ਦੀ ਸੇਜ (ਤਰਜਮਾ), ਸੁਮਨ ਕਾਂਤਾ, ਸੁਪਨਿਆਂ ਦੀ ਕਬਰ, ਟੁੱਟੇ ਖੰਭ, ਟੁੱਟੀ ਵੀਣਾ, ਵਰ ਨਹੀਂ ਸਰਾਪ, ਵਿਸ਼ਵਾਸਘਾਤ।
ਵਾਰਤਕ
ਮੇਰੀ ਦੁਨੀਆ (ਆਤਮਕਥਾ) ਤੇ ਮੇਰੀਆਂ ਸਦੀਵੀ ਯਾਦਾਂ।
ਸਨਮਾਨ
ਇਤਿਹਾਸਕ ਨਾਵਲ ਇਕ ਮਿਆਨ ਦੋ ਤਲਵਾਰਾਂ ਨੂੰ 1961 ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। 1968 ਵਿੱਚ ਪਵਿੱਤਰ ਪਾਪੀ ਦੇ ਅਧਾਰਿਤ ਹਿੰਦੀ ਫ਼ਿਲਮ ਵੀ ਬਣ ਚੁੱਕੀ ਹੈ। ਪੰਜਾਬੀ ਲੇਖਕ ਸਃ ਕਰਤਾਰ ਸਿੰਘ ਦੁੱਗਲ ਜਦ ਰਾਜ ਸਭਾ ਮੈਬਰ ਬਣੇ ਤਾਂ ਉਨ੍ਹਾਂ ਜਿੱਥੇ ਪੰਜਾਬ ਦੇ ਕਈ ਜ਼ਿਲ੍ਹੀਆ ‘ਚ ਵਿਰਸਾ ਵਿਹਾਰ ਬਣਾਏ ਉਥੇ ਪ੍ਰੀਤ ਨਗਰ ਵਿੱਚ ਗੁਰਬਖਸ਼ ਸਿੰਘ – ਨਾਨਕ ਸਿੰਘ ਫਾਊਂਡੇਸ਼ਨ ਅਤੇ ਪ੍ਰੀਤ ਭਵਨ ਓਪਨ ਏਅਰ ਥੀਏਟਰ ਹਨ। ਉਸ ਦੀ ਸਮਾਧ ਵਾਲ਼ੇ ਸਥਾਨ ’ਤੇ ਪਾਰਕ ਵੀ ਬਣਿਆ ਹੋਇਆ ਹੈ।
🟦

 

Post navigation

Previous: ਪੰਜਾਬ ਸਿਵਲ ਸਕੱਤਰੇਤ ਦੀਆਂ ਐਸੋਸੀਏਸ਼ਨਾਂ ਦੇ ਪ੍ਰਮੁੱਖ ਮੁਲਾਜ਼ਮ ਆਗੂਆਂ/ ਮੈਂਬਰਾਂ ਵੱਲੋਂ ਮਾਣਯੋਗ ਮੁੱਖ ਸਕੱਤਰ ਪੰਜਾਬ ਸ੍ਰੀ ਅਨੁਰਾਗ ਵਰਮਾ ਨੂੰ ਦਿੱਤੀ ਗਈ ਮੁਬਾਰਕ 
Next: ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਡਾ. ਅਮਰ ਸਿੰਘ ਆਜ਼ਾਦ ਦੇ ਅਕਾਲ ਚਲਾਣੇ ‘ਤੇ ਡੂੰਘਾ ਦੁੱਖ ਪ੍ਰਗਟਾਇਆ

Leave a Reply Cancel reply

Your email address will not be published. Required fields are marked *

Recent Posts

  • ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਸਜਾਈ ਖ਼ੂਬਸੂਰਤ ਕਾਵਿ-ਮਹਫ਼ਿਲ
  • ਪੰਜਾਬ ਵਿੱਚ ਬਿਜਲੀ ਦਾ ਇਤਿਹਾਸ – 110 ਸਾਲ ਪਹਿਲਾਂ ਅੰਮ੍ਰਿਤਸਰ ਦੇ ਡੀਸੀ ਨੂੰ ਜਾਰੀ ਹੋਇਆ ਪਹਿਲਾ ਬਿਜਲੀ ਕੁਨੈਕਸ਼ਨ – ਮਨਮੋਹਨ ਸਿੰਘ
  • ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ – ਪਿੰਡ ਝਾਂਮਪੁਰ ਤੋਂ ਤਹਿਸੀਲਦਾਰ ਮਨਪ੍ਰੀਤ ਸਿੰਘ ਅਤੇ ਫੂਲਰਾਜ ਸਿੰਘ ਹੋਰਾਂ ਬੱਸ ਨੂੰ ਕੀਤਾ ਰਵਾਨਾ
  • ਰਾਣਾ ਗੁਰਜੀਤ ਸਿੰਘ ਵੱਲੋਂ 2027 ਦੀ ਕਬੱਡੀ ਚੈਂਪੀਅਨਸ਼ਿਪ ‘ਚ ਗਾਇਕਾਂ ਦੇ ਅਖਾੜੇ ਦਾ ਵੱਡਾ ਐਲਾਨ
  • कबड्डी चैंपियनशिप के दौरान राणा गुरजीत सिंह का भव्य सम्मान

Recent Comments

  1. ਰਾਜ ਕੁਮਾਰ ਸਾਹੋਵਾਲੀਆ on ਸੁਖਚੈਨ ਖਹਿਰਾ ਨੂੰ ਅਹੁਦਾ ਸੰਭਾਲਣ ‘ਤੇ ਵਧਾਈ ਦਿੱਤੀ – ਮਲਕੀਅਤ ਸਿੰਘ ਔਜਲਾ
  2. ਰਾਜ ਕੁਮਾਰ ਸਾਹੋਵਾਲੀਆ on ਕਵੀ ਮੰਚ ਮੋਹਾਲੀ ਵੱਲੋਂ ਕਵੀ ਦਰਬਾਰ ਕਰਵਾਇਆ ਗਿਆ  
  3. ਰਾਜ ਕੁਮਾਰ ਸਾਹੋਵਾਲੀਆ on ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬਾਲ ਮਿਲਣੀ ਸਮਾਗਮ ਕਰਵਾਇਆ ਗਿਆ  
  4. OlpHeiply on ਪਰਮਜੀਤ ਮਾਨ ਦੀ ਅਣਛਪੀ ਕਹਾਣੀ ‘ਆਪੋ-ਆਪਣੇ ਆਸਮਾਨ’ ‘ਤੇ ਵਿਚਾਰ ਚਰਚਾ ਅੱਜ
  5. Investing on ਦੁਰਗਾ ਰੰਗੀਲਾ ਨੂੰ ਸੁਣਨ ਲਈ ਵੱਡੀ ਗਿਣਤੀ ‘ਚ ਪੁੱਜੇ ਦਰਸ਼ਕ

Archives

  • February 2026
  • January 2026
  • December 2025
  • November 2025
  • October 2025
  • September 2025
  • August 2025
  • July 2025
  • June 2025
  • May 2025
  • April 2025
  • March 2025
  • February 2025
  • January 2025
  • December 2024
  • November 2024
  • October 2024
  • September 2024
  • August 2024
  • July 2024
  • June 2024
  • May 2024
  • April 2024
  • March 2024
  • February 2024
  • January 2024
  • December 2023
  • November 2023
  • October 2023
  • September 2023
  • August 2023
  • July 2023
  • June 2023
  • May 2023
  • April 2023
  • March 2023
  • February 2023
  • January 2023
  • December 2022
  • November 2022
  • October 2022
  • September 2022
  • August 2022
  • July 2022
  • June 2022
  • May 2022
  • April 2022
  • March 2022
  • February 2022
  • January 2022

Categories

  • News
  • Uncategorized
  • ਅੰਤਰਰਾਸ਼ਟਰੀ
  • ਸਾਹਿਤ
  • ਸਿੱਖਿਆ
  • ਖੇਡਾਂ
  • ਚੰਡੀਗੜ੍ਹ/ਹਰਿਆਣਾ
  • ਪੰਜਾਬ
  • ਬਦਲੀਆ ਅਤੇ ਨਿਯੁਕਤੀਆਂ
  • ਮਨੋਰੰਜਨ
  • ਰਾਸ਼ਟਰੀ
  • ਰਾਜ ਦਰਬਾਰ
  • ਵਿਓਪਾਰ
  • ਵਿਰਾਸਤ
Photo of Surjit Suman

ਪੱਤਰਕਾਰੀ ਦੀਆਂ ਮੂਲ ਕਦਰਾਂ-ਕੀਮਤਾਂ ਨੂੰ ਪ੍ਰਣਾਇਆ ”sursaanjh.com” ਨਿਊਜ਼ ਪੋਰਟਲ ਆਧੁਨਿਕ ਪੱਤਰਕਾਰਿਤਾ ਦੇ ਮਾਧਿਅਮਾਂ ਨੂੰ ਸਮਰਪਿਤ ਨਵੀਨ ਤਕਨਾਲੋਜੀ ਰਾਹੀਂ ਆਮ ਲੋਕਾਂ ਤੱਕ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ। 

ਨਵੰਬਰ 2021 ਨੂੰ ਸਥਾਪਿਤ ਕੀਤਾ ਗਿਆ ਇਹ ਨਿਊਜ਼ ਪੋਰਟਲ ਆਪਣੀ ਤਰ੍ਹਾਂ ਦੇ ਪੱਤਰਕਾਰਿਤਾ ਮਾਧਿਅਮਾਂ ਵਿੱਚ ਮੋਹਰੀ ਭੂਮਿਕਾ ਅਦਾ ਕਰਦਾ ਹੋਇਆ ਨਿੱਤ ਨਵੇਂ-ਦਿਨ ਖੋਜੀ ਪੱਤਰਕਾਰੀ/ ਸਾਹਿਤਕ ਤੇ ਸਭਿਆਚਾਰਕ ਪੱਤਰਕਾਰੀ ਦੇ ਨਵੇਂ ਦਿਸਹੱਦੇ ਕਾਇਮ ਕਰਨ ਹਿੱਤ ਸੁਹਿਰਦ ਤਾਂਘ ਰੱਖਦਾ ਹੈ। 

Pages

  • ਅੰਤਰਰਾਸ਼ਟਰੀ
  • ਸਾਹਿਤ
  • ਸਿੱਖਿਆ
  • ਖੇਡਾਂ
  • ਚੰਡੀਗੜ੍ਹ/ਹਰਿਆਣਾ
  • ਪੰਜਾਬ
  • ਬਦਲੀਆ ਅਤੇ ਨਿਯੁਕਤੀਆਂ
  • ਮਨੋਰੰਜਨ
  • ਰਾਸ਼ਟਰੀ
  • ਰਾਜ ਦਰਬਾਰ
  • ਵਿਓਪਾਰ

Address

  • SCF 15-16, Near Comforts Home, Sector 4, Mundi Kharar (SAS Nagar), India, 140301
  • +91 9814430874
  • surjitsingh198@gmail.com
Facebook Twitter Youtube
© 2021 sursaanjh. All rights reserved