www.sursaanjh.com > News > ਨੰਬਰਦਾਰਾਂ ਨੇ ਸਲਾਨਾ ਧਾਰਮਿਕ ਸਮਾਗਮ ਕਰਵਾਇਆ

    ਨੰਬਰਦਾਰਾਂ ਨੇ ਸਲਾਨਾ ਧਾਰਮਿਕ ਸਮਾਗਮ ਕਰਵਾਇਆ

    ਚੰਡੀਗੜ੍ਹ 7 ਫਰਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
    ਨੰਬਰਦਾਰਾ ਐਸੋਸੀਏਸ਼ਨ ਆਫ ਪੰਜਾਬ ਬਲਾਕ ਮਾਜਰੀ ਵੱਲੋਂ ਸਲਾਨਾ ਧਾਰਮਿਕ ਸਮਾਗਮ  ਬਲਾਕ ਮਾਜਰੀ ਵਿਖੇ ਕਰਵਾਇਆ ਗਿਆ। ਇਸ ਸਬੰਧੀ ਬਲਾਕ ਮਾਜਰੀ ਦੇ ਪ੍ਰਧਾਨ ਨੰਬਰਦਾਰ ਰਾਜਕੁਮਾਰ ਸਿਆਲਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਸਵੇਰ ਵੇਲੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਉਪਰੰਤ ਢਾਡੀ ਸਤਨਾਮ ਸਿੰਘ ਟਾਂਡਾ ਦੇ ਜਥੇ ਵੱਲੋਂ ਵਾਰਾਂ ਰਾਹੀਂ ਗੁਰਬਾਣੀ ਦੇ ਸਿਧਾਂਤ ਬਾਰੇ ਚਾਨਣਾ ਪਾਇਆ ਗਿਆ। ਸਿਮਰਨ ਆਈ. ਵੀ. ਐਫ਼ ਕਲੀਨਿਕ ਮੁਹਾਲੀ ਵੱਲੋਂ ਮੈਡੀਕਲ ਕੈਂਪ ਤੇ ਸ੍ਰੀ ਸ਼ਿਵ ਕਾਬੜ ਮਹਾਂਸੰਗ ਟਰੱਸਟ ਪੰਚਕੁਲਾ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ ਹੈ।
    ਇਸ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਨੇ ਵਿਸ਼ੇਸ਼ ਹਾਜ਼ਰੀ ਲਗਵਾਈ ਤੇ ਸ਼ਰਮਾ ਨੇ ਨੰਬਰਦਾਰਾ ਐਸੋਸੀਏਸ਼ਨ ਦੀ ਇਸ ਉਪਰਾਲੇ ਲਈ ਸਲਾਘਾ ਕਰਦਿਆ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮਾਂ ਨਾਲ ਭਾਈਚਾਰਕ ਸਾਂਝ ਹੋਰ ਮਜਬੂਤ ਹੁੰਦੀ ਹੈ। ਖਰੜ ਇਕਾਈ ਦੇ ਅਹੁਦੇਦਾਰ ਨੰਬਰਦਾਰ ਬਲਜੀਤ ਸਿੰਘ ਝੂੰਗੀਆ ਤੇ ਹਰਪ੍ਰੀਤ ਸਿੰਘ ਥਿੰਦ ਵੀ ਸਾਥੀਆ ਸਮੇਤ ਸਮਾਗਮ ਪੁੱਜੇ।
    ਇਸ ਮੌਕੇ ਬਲਾਕ ਪ੍ਰਧਾਨ ਨੰਬਰਦਾਰ ਰਾਜ ਕੁਮਾਰ ਸਿਆਲਬਾ ਨੇ ਆਏ ਮਹਿਮਾਨਾਂ ਤੇ ਸਾਹਿਯੋਗੀ ਨੰਬਰਦਾਰਾਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਵਰਿੰਦਰ  ਬੈਦਵਾਣ, ਐਡਵੋਕੇਟ ਸਹਿਲ ਰਾਣਾ ਮਾਜਰੀ, ਪਰਦੀਪ ਸਿੰਘ, ਨੰਬਰਦਾਰ ਦਰਸ਼ਨ ਸਿੰਘ ਮਾਜਰੀ, ਨੰਬਰਦਾਰ ਬਲਦੀਪ ਸਿੰਘ ਬੜੌਦੀ, ਨੰਬਰਦਾਰ ਅੰਗਰੇਜ ਸਿੰਘ ਨਾਡਾ, ਨੰਬਰਦਾਰ ਹਰਜਿੰਦਰ ਕੌਰ ਮੀਆਂਪੁਰ ਚੰਗਰ, ਨੰਬਰਦਾਰ ਸਤਪਾਲ ਨਾਡਾ, ਨੰਬਰਦਾਰ ਅਮਨਦੀਪ ਸਿੰਘ ਤੋਗਾਂ, ਨੰਬਰਦਾਰ ਕੁਲਦੀਪ ਸਿੰਘ ਖ਼ਿਜ਼ਰਾਬਾਦ, ਨੰਬਰਦਾਰ ਜੀਤ ਕੌਰ ਕਰੌਰਾ, ਨੰਬਰਦਾਰ ਅਵਤਾਰ ਸਿੰਘ ਮਾਜਰਾ, ਨੰਬਰਦਾਰ ਪਰਮਜੀਤ ਸਿੰਘ ਖਿਜ਼ਰਾਬਾਦ, ਨੰਬਰਦਾਰ ਬਲਵੰਤ ਸਿੰਘ ਮੁੰਧੋ, ਨੰਬਰਦਾਰ ਬਹਾਦਰ ਸਿੰਘ ਮੀਆਂਪੁਰ, ਨੰਬਰਦਾਰ ਨਛੱਤਰ ਸਿੰਘ ਕੁੱਬਾਹੇੜੀ, ਨੰਬਰਦਾਰ ਤਜਿੰਦਰ ਸਿੰਘ ਫਾਟਵਾਂ, ਵਿਕਾਸ ਰਾਠੌਰ ਮਾਜਰੀ, ਨੰਬਰਦਾਰ ਜਸਵੀਰ ਸਿੰਘ ਸਲੇਮਪੁਰ, ਨੰਬਰਦਾਰ ਗੁਰਮੁੱਖ ਸਿੰਘ ਭੂਪਨਗਰ, ਨੰਬਰਦਾਰ ਬੰਤ ਸਿੰਘ ਸਿਉਂਕ, ਨੰਬਰਦਾਰ ਜੈਕਰਾਮ ਜੈਅੰਤੀ ਮਾਜਰੀ, ਨੰਬਰਦਾਰ ਸੁਖਦੇਵ ਕੁਮਾਰ ਮਾਣਕਪੁਰ ਸ਼ਰੀਫ਼, ਨੰਬਰਦਾਰ ਗਰਜਾ ਰਾਮ ਗੁੜਾ, ਨੰਬਰਦਾਰ ਕ੍ਰਿਸ਼ਨ ਕੁਮਾਰ ਮਿਰਜਾਪੁਰ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ।

    3 thoughts on “ਨੰਬਰਦਾਰਾਂ ਨੇ ਸਲਾਨਾ ਧਾਰਮਿਕ ਸਮਾਗਮ ਕਰਵਾਇਆ

    1. Выигрывай реальные деньги в лучших казино! Топ слотов, акции, стратегии для победы! Присоединяйся
      Казино онлайн: секреты, тактики, бонусы! Заработай с нами! Реальные обзоры.
      https://t.me/s/official_izzi/160

    Leave a Reply to MichaelPew Cancel reply

    Your email address will not be published. Required fields are marked *