www.sursaanjh.com > ਅੰਤਰਰਾਸ਼ਟਰੀ > ਜਿਵੇਂ ਬਿਖਰ ਗਏ ਪੰਜ ਆਬ, ਉਵੇਂ ਬਿਖਰ ਰਿਹਾ ਪੰਜਾਬ/ ਹਰਭਜਨ ਸਿੰਘ

ਜਿਵੇਂ ਬਿਖਰ ਗਏ ਪੰਜ ਆਬ, ਉਵੇਂ ਬਿਖਰ ਰਿਹਾ ਪੰਜਾਬ/ ਹਰਭਜਨ ਸਿੰਘ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਫਰਵਰੀ:
ਜਿਵੇਂ ਬਿਖਰ ਗਏ ਪੰਜ ਆਬ, ਉਵੇਂ ਬਿਖਰ ਰਿਹਾ ਪੰਜਾਬ/ ਹਰਭਜਨ ਸਿੰਘ
ਅੱਜ ਗੁਰੂਆਂ ਦੀ ਧਰਤੀ ਤੇ ਕੌਣ ਲੋਕ ਰਹੇ ਨੇ ਆ।
ਹੱਥ ਪੈਰ ਜ਼ੰਜੀਰੀਂ ਜਕੜੇ ਜਿਵੇਂ ਕੀਤੇ ਵੱਡੇ ਗੁਨਾਹ।
ਮਨ ਵਿਚ ਉਠੀਆਂ ਸੀ ਲਹਿਰਾ, ਵਿੱਚ ਪ੍ਰਦੇਸੀਂ ਜਾਕੇ ਡਾਲਰ, ਪਾਉਂਡ ਕਮਾਵਾਂਗੇ।
ਪਰ ਏਨਾ ਸਮਾਂ ਕੌਣ ਇੰਤਜ਼ਾਰ ਕਰੂ
ਅਸਾਂ ਤਾਂ ਡਾਲਰਾਂ ਦੇ ਹੀ ਦਰਖਤ ਉਗਾਵਾਂਗੇ।
ਬਹੁਤ ਸਾਰਾ ਧਨ ਮਾਲ ਕਮਾਕੇ, ਵਾਪਿਸ ਆ ਕੇ, ਸ਼ਰੀਕਾਂ ਤੇ ਟੌਰ ਜਮਾਵਾਂਗੇ।
ਕਦੇ ਨੀਲਿਆਂ ਵਾਲਿਆਂ ਨੇ ਵਾਅਦੇ ਕੀਤੇ
ਪੰਜਾਬ ਨੂੰ ਕੈਲੀਫੋਰਨੀਆ ਬਣਾਵਾਂਗੇ
ਤੁਸੀਂ ਸਾਨੂੰ ਰਾਜ ਸਤਾ ਸੰਭਾਲੋ
ਅਸੀਂ ਸੂਰਜ ਤਕ ਸੜਕ ਬਣਾਵਾਂਗੇ
ਪਾਣੀ ਤੇ ਬਸਾਂ ਚਲਾ ਚਲਾਵਾਂਗੇ।
ਫਿਰ ਸਾ਼ਹੀ ਮਹਿਲਾਂ ਤੋਂ ਫੁਰਮਾਨ ਆਇਆ ਸਭੇ ਕਰਜ਼ੇ ਮੁਆਫ਼ ਕਰਾ ਦਿਆਂਗਾ।
ਹਰ ਘਰ ਵਿੱਚ ਖੁਸ਼ਹਾਲੀ ਆ ਜੂ
ਘਰ ਘਰ ਰੋਜ਼ਗਾਰ ਪਹੁੰਚਾ ਦਿਆਂਗਾ।
ਜੁਆਨੀ ਨਸ਼ੇੜੀ, ਖੇਤੀ ਨਸ਼ੇੜੀ, ਦੋ ਦਹਾਕੇ ਖਾਲੀ ਖੀਸਿਆਂ ਦੇ ਵਿਚ ਹਥ ਮਾਰ ਦੇ ਰਹੇ,
ਨੇਤਾ ਜੀ ਤਾਂ ਰੇਤਾ ਖਾਂਦੇ ਬਜ਼ਰੀ ਖਾਂਦੇ ਲੁੱਟਾਂ ਕਰਦੇ ਵੇਖ ਵੇਖ ਉਨ੍ਹਾਂ ਦੇ ਸਿਤਮ ਸਹਾਰਦੇ ਰਹੇ।
Skill improve ਕਿਸੇ ਨਾ ਕੀਤੀ
ਨਾ ਰੁਜ਼ਗਾਰ ਵਧਾਇਆ।
ਸਿਹਤ ਸੇਵਾਵਾਂ,ਵਿਦਿਆ ਖੇਤਰ, ਨਾ ਮਹਿੰਗਾਈ ਨੂੰ ਹੱਥ ਪਾਇਆ।
ਸਭੇ ਆਸਾਂ ਮੁਕ ਗਈਆਂ ਜਦ
ਫਿਰ ਏਜੰਟਾਂ ਦੇ ਚੱਕਰ ਲਗਾਉਣ ਲੱਗੇ।
ਉਨ੍ਹਾਂ ਐਸੇ ਸਬਜ਼ ਬਾਗ਼ ਦਿਖਾਏ
ਮੁੜ ਮੁੜ ਆਸਾਮੀਆਂ ਫਸਾਉਣ ਲਗੇ।
ਪਿੰਡੋਂ ਪਿੰਡੀ ਢੋਲ ਨਗਾਰੇ
ਬਾਰਡਰ ਪਾਰ ਲੰਘਾਉਣ ਲਗੇ।
ਦੇਸੋਂ ਦੇਸੀਂ ਡੰਕੀਆਂ ਲਾ ਕੇ,
ਵਿਚ ਰਾਹਾਂ ਦੇ ਲੋਕਾਂ ਨੂੰ ਭਟਕਾ ਕੇ,
ਨੋਚ ਨੋਚ ਕੇ ਖਾਣ ਲੱਗੇ।
ਅਮੀਰ ਦੇਸ਼ਾਂ ਨੂੰ ਰੁਜ਼ਗਾਰ ਖੁਸਣ ਦੇ
ਸਹਿਮ ਸਿਤਮ ਸਤਾਉਣ ਲਗੇ।
ਤਾਂ ਟਰੰਪ ਹੁਰੀਂ ਗਦੀ ਬੈਠਦਿਆਂ ਹੀ
ਕੀਤੇ ਵਾਅਦਿਆਂ ਮੁਤਾਬਕ
ਬੇਗਾਨਿਆਂ ਨੂੰ ਪਰਤਾਉਣ ਲਗੇ।
ਸੁਣ ਕੇ ਲੋਕਾ ਹਰਭਜਨ ਦਾ ਹੋਕਾ
ਕੰਧਾਂ ਕੋਠੇ ਟੱਪਣ ਵਾਲਾ ਕਦੇ ਨਹੀਂ ਆਬਾਦ ਹੋਇਆ।
ਚਾਹੇ ਮੁਹੱਲਾ, ਚਾਹੇ ਪਿੰਡ ਦੇ ਕੋਠੇ ਟੱਪੇ
ਸਦਾ ਹੀ ਉਹ ਬਰਬਾਦ ਹੋਇਆ।
ਦੇਸ਼ਾਂ ਵਿਦੇਸ਼ਾਂ ਦੀਆਂ ਹੱਦਾਂ ਟੱਪਣਾ,
ਕੰਧਾਂ ਟੱਪਣਾ ਇੱਕ ਘਿਨੌਣਾ ਅਪਰਾਧ ਹੋਇਆ।
ਸੁਣਿਓ ਵੇ ਸਰਕਾਰੀਓ,ਸੁਣਿਓ ਵੇ ਦਰਬਾਰੀਓ।
ਭੂਲੇ ਭਟਕਿਆਂ ਦੀ ਬਾਂਹ ਫੜਕੇ,
ਮੁਖ ਧਾਰਾ ਵਿੱਚ ਸ਼ਾਮਲ ਕਰਾਓ
ਸਿਧੇ ਰਸਤੇ ਇਨ੍ਹਾਂ ਨੂੰ ‌ਪਾਓ
ਏਜੰਟਾਂ ਤੋਂ ਪੈਸੇ ਵਾਪਸ ਕਰਾਓ
ਗਹਿਣੇ ਪਈਆਂ ਜ਼ਮੀਨਾਂ ਛੱਡਾਓ
ਤਕਨੀਕੀ ਤਾਲੀਮਾ ਦਵਾਓ
ਇਨ੍ਹਾਂ ਨੂੰ ਰੋਜ਼ਗਾਰ ਤੇ ਲਾਓ
ਪਿੰਡੋਂ ਪਿੰਡੀਂ ਨਗਾਰੇ ਵਜਾਕੇ
ਡੰਕੀਆਂ ਵਾਲੇ ਰਸਤੇ ਬੰਦ ਕਰਾਓ।
ਪੰਜਾਬ ਦੀ ਜਵਾਨੀ ਬਚਾ ਕੇ
ਨਾਮ ਕਮਾਂਓ ਨਾਂਮ ਕਮਾਂਓ ਨਹੀਂ ਤਾਂ
ਲਾਚਾਰ ਧਰਤੀ, ਮੁਕ ਗਿਆ ਪਾਣੀ,
ਲੁਟ ਗਈ ਜਨਤਾ, ਕੰਗਾਲ ਹੋਈ ਕਿਰਸਾਨੀ
ਬਿਮਾਰ ਹਵਾ, ਨਸ਼ੇੜੀ ਜੁਆਨੀ
ਪੰਜਾਬ ਦੀ ਯਾਰੋ ਖਤਮ ਕਹਾਣੀ।

Leave a Reply

Your email address will not be published. Required fields are marked *