www.sursaanjh.com > ਅੰਤਰਰਾਸ਼ਟਰੀ > ਮਿਹਰ ਕਰ ਦਾਤਿਆ – ਸਤਨਾਮ ਸਿੰਘ ਸ਼ੋਕਰ

ਮਿਹਰ ਕਰ ਦਾਤਿਆ – ਸਤਨਾਮ ਸਿੰਘ ਸ਼ੋਕਰ

ਨਿਊ ਚੰਡੀਗੜ੍ਹ (ਅਵਤਾਰ ਸਿੰਘ ਨਗਲ਼ੀਆ-ਸੁਰ ਸਾਂਝ ਡਾਟ ਕਾਮ ਬਿਊਰੋ), 27 ਫਰਵਰੀ:
‘ਮੈਂ ਚਾਰ ਸਾਲ ਪਹਿਲਾਂ ਚਾਰ ਕਰੋੜ ਤੀਹ ਲੱਖ ਰੁਪਏ ਦੀ ਅਪਣੀ ਜ਼ਮੀਨ ਵੇਚ ਕੇ ਅਮਰੀਕਾ ਗਿਆ ਸੀ। ਲਗਭਗ ਤਿੰਨ ਸਾਲ ਤੋਂ ਮੈਂ ਅਮਰੀਕਾ ਵਿੱਚ ਟਰੱਕ ਚਲਾ ਰਿਹਾ ਸੀ। ਮੈਂ ਹਰ ਮਹੀਨੇ ਲਗਭਗ ਦੋ ਲੱਖ ਪਝੱਤਰ ਹਜ਼ਾਰ ਮਹੀਨਾ ਕਮਾਉਂਦਾ ਆ ਰਿਹਾ ਹਾਂ। ਮੈ ਸਭ ਕਰਜ਼ੇ ਲਾਹ ਦਿੱਤੇ ਹਨ। ਮੈਨੂੰ ਲੋਕ ਕਹਿੰਦੇ ਹਨ, ਐਨਿਆਂ ਪੈਸਿਆਂ ਨਾਲ ਮੈਂ ਭਾਰਤ ਵਿੱਚ ਵੀ ਚੰਗਾ ਪੈਸਾ ਕਮਾ ਸਕਦਾ ਸੀ। ਇਹ 100% ਅਸੰਭਵ ਹੈ। ਮੈਂ ਅਤੇ ਬਾਪੂ ਛੇ ਕਿੱਲਿਆਂ ਦੀ ਖੇਤੀ ਕਰ ਰਹੇ ਸੀ, ਪਰ ਮੈਂ ਅਪਣੇ ਦੋ ਬੱਚਿਆਂ ਦੀ ਕਦੇ ਵੀ ਇੱਕ ਇੰਟਰਨੈਸ਼ਨਲ ਸਕੂਲ ਦੀ ਫੀਸ ਸਮੇਂ-ਸਿਰ ਨਹੀਂ ਭਰ ਸਕਿਆ। ਮੈਂ ਕਈਂ ਤਰ੍ਹਾਂ ਦੀ ਅਖੌਤੀ ਖੇਤੀ ਕਰਨ ਦੀ ਕੋਸ਼ਿਸ ਕੀਤੀ, ਪਰ ਭਾਰਤ ਦੇ ਇੰਸਪੈਕਟਰਾਂ ਮੇਰਾ ਹਰੇਕ ਧੰਦਾ ਬੰਦ ਕਰਵਾਉਣ ਵਿੱਚ ਐਕਟਿਵ ਯੋਗਦਾਨ ਪਾਇਆ। ਮੈਂ ਘਰ ਉਗਾਈ ਹਲ੍ਹਦੀ ਵੀ ਨਹੀਂ ਵੇਚ ਸਕਿਆ ਅਤੇ ਘਾਟਾ ਸਹਿਣ ਕੀਤਾ। ਮੈਂ ਲਗਭਗ ਪੰਦਰਾਂ ਲੱਖ ਲਾ ਕੇ ਡੇਅਰੀ ਫਾਰਮ ਖੋਲ੍ਹਿਆ। ਦੋ ਸਾਲ ਵਿੱਚ ਫਲ੍ਹ ਹੋ ਗਿਆ। ਫੇਰ ਇੱਕ ਸਕੂਲ ਵਿੱਚ ਦੋ ਬੱਸਾਂ ਪਾ ਕੇ ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ, ਪਰ ਸਰਕਾਰੀ ਇੰਸਪੈਕਟਰਾਂ ਨੇ ਦੋ ਸਾਲ ਵਿੱਚ ਹੀ ਇਹ ਧੰਦਾ ਚੌਪਟ ਕਰ ਦਿੱਤਾ। ਇਹ ਦੱਸਦਿਆਂ ਕਿ ਮੈਨੂੰ ਅਤੇ ਮੇਰੇ ਬਾਪੂ ਨੂੰ ਮੱਝਾਂ ਰੱਖਣ ਦਾ ਤਜ਼ਰਬਾ ਸੀ, ਫੇਰ ਵੀ ਇਸ ਧੰਦੇ ਤੋਂ ਅਸੀਂ ਲਾਹਾ ਨਹੀਂ ਲੈ ਸਕੇ, ਜਿਸ ਕਾਰਨ ਮੈਂ ਢਾਈ ਲੱਖ ਦੇ ਘਾਟੇ ਵਿੱਚ ਫਸ ਗਿਆ। ਭਾਵੇਂ ਮੇਰਾ ਅਮਰੀਕਾ ਜਾਣਾ ਗੈਰ ਕਾਨੂੰਨੀ ਸੀ, ਪਰ ਲਾਹੇ ਦੀ ਗਰੰਟੀ ਸੀ। ਹੁਣ ਮੈਂਨੂੰ ਟਰੰਪ ਸਾਹਿਬ ਨੇ ਵਾਪਸ ਅਮ੍ਰਿੰਤਸਰ ਲਿਆ ਕੇ ਸੁੱਟ ਦਿੱਤਾ ਹੈ। ਮੈਂ ਆਪ ਸਭ ਤੋਂ ਪੁੱਛਦਾ ਹਾਂ, ਮੈਂ ਕਿੰਨਾ ਕੁ ਗਲਤ ਸੀ ਜਾਂ ਇਹ ਮੇਰੀ ਮਜ਼ਬੂਰੀ ਸੀ। ਭਾਰਤ ਸਰਕਾਰ ਵਿੱਚ ਕਿਹੜੀ ਕਮੀਂ ਹੈ ਕਿ ਮੇਰੇ ਵਰਗੇ ਬਹੁਤ ਸਾਰੇ ਭਾਰਤੀ ਤ੍ਰਿਸ਼ੰਕੂ ਬਣੇ ਖਲਾਅ ਵਿੱਚ ਲਟਕ ਰਹੇ ਹਨ।’
ਉੱਪਰ ਲਿਖੀ ਮੇਰੇ ਇੱਕ ਦੋਸਤ ਦੀ ਸੱਚੀ ਦਾਸਤਾਨ ਹੈ। ਇਸ ਵਿੱਚ ਰੱਤੀ ਭਰ ਵੀ ਝੂਠ ਜਾਂ ਮਿਲਾਵਿਟ ਨਹੀਂ। ਮਿਹਰ ਕਰ ਦਾਤਿਆ। ਇਹੋ ਜਿਹੇ ਲੱਖਾਂ ਤ੍ਰਿਸ਼ੰਕੂ ਤੈਥੋਂ ਜੀਵਨ ਦੀ ਦੁਆਹੀ ਦੇ ਹਨ।ਕਿਉਂ ਇਹ ਗਲਤ ਢੰਗ ਉਨ੍ਹਾਂ ਨੂੰ ਕਹਿ ਰਿਹਾ ਹੈ, “ਤਕੜਾ ਹੋ, ਤੇਰੇ ਜ਼ਿੰਦਾ ਰਹਿਣ ਦਾ ਹੋਰ ਕੋਈ ਰਸਤਾ ਨਹੀਂ, ਜਦੋਂ ਦਾਅ ਲੱਗੇ ਦੁਬਾਰਾ ਅਮਰੀਕਾ ਪਹੁੰਚ। ਸੁਰਜੀਤ ਦੁਆਰਾ ਬਿਆਨ ਕੀਤੀਆਂ ਇਹ ‘ਅੱਖੜ ਇੱਛਾਵਾਂ’ ਇਨ੍ਹਾਂ ਨੂੰ ਸੱਚ ਵਿੱਚ ਹੀ ਚੈਨ ਕਿਉਂ ਨਹੀਂ ਲੈਣ ਦੇ ਰਹੀਆਂ। ਝੂਠੇ ਸੱਚੇ ਸਹੀ ਗਲਤ ਏਜੰਟਾਂ ਦੀ ਗੱਲ ਇਨ੍ਹਾਂ ਕਮਾਈਆਂ ਅੱਗੇ ਬਹੁਤ ਨਿਗੂਣੀ ਹੈ। ਮਿਹਰ ਕਰ ਦਾਤਿਆ, ਸਾਡੀਆਂ ਸਰਕਾਰਾਂ ਨੂੰ ਸੁਮੱਤ ਬਖ਼ਸ਼। ਇਨ੍ਹਾਂ  ਵਰਗੇ ਲੱਖਾਂ ਤ੍ਰਿਸ਼ੰਕੂਆਂ ਨੂੰ ਜ਼ਮੀਨ ਦੇ, ਜਿੱਥੇ ਇਨ੍ਹਾਂ ਦੇ  ਪੈਰ ਟਿਕ ਸਕਣ।’
ਨੋਂਟ: ਮੈਂ ਇੱਥੇ ਗਲਤ ਢੰਗ ਨਾਲ (ਡੌਂਕੀ ਵਰਗੇ ਨਰਕੀ ਰਾਹ ਅਪਣਾ ਕੇ) ਕਿਸੇ ਵੀ ਬਾਹਰੀ ਦੇਸ ਵਿੱਚ ਘੁਸਣ ਦੀ ਵਕਾਲਤ ਨਹੀਂ ਕਰ ਰਿਹਾ। ਮੈਂ ਇੱਕ ਮਾਰਮਿਕ ਦਾਸਤਾਨ ਵਰਨਣ ਕੀਤੀ ਹੈ, ਜਿਸ ਦਾ ਮੈਨੂੰ ਮੁੱਢ ਅਤੇ ਅਖੀਰ ਨਜ਼ਰ ਨਹੀਂ ਆ ਰਿਹਾ। ਫੇਰ ਆਖਦਾ ਹਾਂ ਮਿਹਰ ਕਰੀਂ ਦਾਤਿਆ, “ਅੱਖੜ ਇੱਛਾਵਾਂ ਦਾ ਕੋਈ ਮੁੱਢ ਨਾ, ਅਖੀਰ ਨਾ।”
(ਪ੍ਰਿੰਸੀਪਲ ਸਤਨਾਤ ਸਿੰਘ ਸ਼ੋਕਰ ਦੀ ਫੇਜਬੁੱਕ ਵਾਲ਼ ਤੋਂ ਧੰਨਵਾਦ ਸਹਿਤ)।

Leave a Reply

Your email address will not be published. Required fields are marked *