Breaking
www.sursaanjh.com > ਅੰਤਰਰਾਸ਼ਟਰੀ > ਗਮਾਡਾ ਦੀ ਔਸਟੀ ਸਕੀਮ ਤਹਿਤ ਕਿਸਾਨਾਂ ਨੂੰ ਪਲਾਟ ਜਲਦ ਦਿੱਤੇ ਜਾਣ ਦੀ ਮੰਗ

ਗਮਾਡਾ ਦੀ ਔਸਟੀ ਸਕੀਮ ਤਹਿਤ ਕਿਸਾਨਾਂ ਨੂੰ ਪਲਾਟ ਜਲਦ ਦਿੱਤੇ ਜਾਣ ਦੀ ਮੰਗ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਜੁਲਾਈ:

ਨਿਊ ਚੰਡੀਗੜ੍ਹ ਦੇ ਵਿੱਚ ਆ ਚੁੱਕੇ ਮੋਹਾਲ਼ੀ ਜ਼ਿਲ੍ਹੇ ਦੇ ਪਿੰਡ ਹੁਸ਼ਿਆਰਪੁਰ ਦੇ ਨਿਵਾਸੀਆਂ ਰੁਪਿੰਦਰ ਸਿੰਘ, ਸੁਖਦਰਸ਼ਨ ਸਿੰਘ, ਰਵਿੰਦਰ ਸਿੰਘ, ਜੀਤ ਸਿੰਘ ਅਤੇ ਮਨਮੋਹਨ ਸਿੰਘ ਵੱਲੋਂ ਗਮਾਡਾ ਦੇ ਕਾਰਜ ਸਾਧਕ ਅਫਸਰ ਨੂੰ ਇੱਕ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਦਸ ਸਾਲ ਪਹਿਲਾਂ ਉਨ੍ਹਾਂ ਦੀ ਜ਼ਮੀਨ ਈਕੋ-2 ਤਹਿਤ ਪ੍ਰਾਪਤ ਕੀਤੀ ਗਈ ਸੀ। ਇਸ ਸਕੀਮ ਵਿੱਚ ਗਮਾਡਾ ਨੇ ਐਵਾਰਡ ਨੰ: 548 ਅਤੇ 549 ਰਾਹੀਂ ਔਸਟੀ ਸਕੀਮ ਤਹਿਤ ਪ੍ਰਭਾਵਿਤ ਕਿਸਾਨਾਂ ਨੂੰ ਪਲਾਟ ਦੇਣ ਲਈ ਰਕਮ ਜਮ੍ਹਾਂ ਕਰਵਾਈ ਗਈ ਸੀ।

ਉਨ੍ਹਾਂ ਕਿਹਾ ਕਿ ਦਸ ਸਾਲ ਦਾ ਸਮਾਂ ਬੀਤ ਜਾਣ ਅਤੇ ਵਾਰ ਵਾਰ ਅਰਜ਼ੀਆਂ ਦੇਣ ਦੇ ਬਾਵਜੂਦ ਵੀ ਗਮਾਡਾ ਵੱਲੋਂ ਅਜੇ ਤੱਕ ਔਸਟੀ ਸਕੀਮ ਵਾਲ਼ੇ ਕਿਸਾਨਾਂ ਨੂੰ ਇਹ ਪਲਾਟ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਮੁੜ ਮੰਗ ਕੀਤੀ ਕਿ ਔਸਟੀ ਸਕੀਮ ਤਹਿਤ ਮੋਹਾਲ਼ੀ ਦੇ ਪਿੰਡ ਹੁਸ਼ਿਆਰਪੁਰ ਦੇ ਕਿਸਾਨਾਂ ਨੂੰ ਦਿੱਤੇ ਜਾਣ ਵਾਲ਼ੇ ਪਲਾਟ, ਜੋ ਲੰਮੇ ਸਮੇਂ ਤੋਂ ਅਟਕੇ ਪਏ ਹਨ, ਤੁਰੰਤ ਦਿੱਤੇ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਤਾਂ ਜੋ ਕਿਸਾਨਾਂ ਨੂੰ ਇਨਸਾਫ ਮਿਲ ਸਕੇ।

Leave a Reply

Your email address will not be published. Required fields are marked *