ਬੁੱਢੀ ਘੋੜੀ ਲਾਲ ਲਗਾਮ
ਖਾਵੇ ਛੋਲੇ ਚਰੇ ਬਦਾਮ।
ਆਪ ਮੁਹਾਰੇ ਛਾਲਾਂ ਮਾਰੇ
ਮਿੱਤਰੋ ਬਣਦੀ ਫਿਰੇ ਜਵਾਨ।
ਬੁੱਢੀ ਘੋੜੀ ਲਾਲ ਲਗਾਮ।
ਬੁੱਢੇ ਵਾਰੇ ਪਿਆਰ ਭਾਲਦੀ
ਅੱਥਰੀ ਵਛੇਰੀ ਵਾਂਗ ਦੁੜੰਗੇ ਮਾਰਦੀ।
 ਸਮਝੇ ਨਾ ਗੱਲ ਘੂਰ ਘਾਰਦੀ
ਇਸ਼ਾਰਿਆਂ ਨੂੰ ਭੁੱਲ ਗਈ ਤਮਾਮ।
ਬੁੱਢੀ ਘੋੜੀ ਲਾਲ ਲਗਾਮ।
ਸ਼ਰਮ ਹਯਾ ਨੂੰ ਸਮਝੇ ਕੁਝ ਨਾ
ਭੁੱਲ ਗਈ ਸੱਭਿਆਚਾਰ।
ਹਾਲਾਤਾਂ ਅਨੁਸਾਰ ਬਦਲ ਗਈ
ਤੇ ਬਦਲ ਗਏ ਵਿਚਾਰ।
ਕਿਸੇ ਦੀ ਨਾ ਬਣ ਸਕਦੀ ਗੁਲਾਮ।
ਬੁੱਢੀ ਘੋੜੀ ਲਾਲ ਲਗਾਮ।
ਬਿਨਾਂ ਮਰਜ਼ੀ ਦੇ ਮੇਰੇ ਉੱਤੇ
ਬਹਿ ਨਹੀਂ ਸਕਦਾ
ਜੋ ਮਰਜ਼ੀ ਕਰ ਲਵਾਂ
ਪਰ ਚੰਗਾ ਮਾੜਾ ਕਹਿ ਨਹੀਂ ਸਕਦਾ।
ਉਸ ਨੂੰ ਦੂਰੋਂ ਮੇਰਾ ਸਲਾਮ।
ਬੁੱਢੀ ਘੋੜੀ ਲਾਲ ਲਗਾਮ।
ਦੂਰ ਮੇਰੇ ਤੋਂ ਤੁਰ ਜਾ ਕਾਹਲੋਂ
ਛੜੀ ਮਾਰ ਦੰਦ ਕੱਢ ਦੇਵਾਂ ਸਾਰੇ।
ਜ਼ਬਰਦਸਤੀ ਕਰਨ ਮੇਰੇ ਕੋਲੇ ਆਇਆ
ਦਿਨੇਂ ਵਿਖਾਵਾਂ ਮਿੱਤਰਾ ਤਾਰੇ।
ਜਿਉਂਣਾ ਕਰ ਦਉਂ ਤੇਰਾ ਹਰਾਮ।
ਬੁੱਢੀ ਘੋੜੀ ਲਾਲ ਲਗਾਮ।
ਧਿਆਨ ਸਿੰਘ ਕਾਹਲੋਂ ਦਸੂਹੇ ਵਾਲਾ – 9888146893