Breaking
www.sursaanjh.com > ਅੰਤਰਰਾਸ਼ਟਰੀ > ਰਾਜਿੰਦਰ ਸਿੰਘ ਧੀਮਾਨ ਦੀ ਪੁਸਤਕ ਦਾ ਲੋਕ-ਅਰਪਣ 31 ਜੁਲਾਈ, 2026 ਨੂੰ

ਰਾਜਿੰਦਰ ਸਿੰਘ ਧੀਮਾਨ ਦੀ ਪੁਸਤਕ ਦਾ ਲੋਕ-ਅਰਪਣ 31 ਜੁਲਾਈ, 2026 ਨੂੰ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 29 ਜੁਲਾਈ:

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਟੀ.ਐੱਸ.ਸੈਂਟਰਲ ਸਟੇਟ ਲਾਇਬ੍ਰੇਰੀ ਦੇ ਸਹਿਯੋਗ ਨਾਲ਼ ਲਾਇਬਰੇਰੀ ਵਿਖੇ ਰਾਜਿੰਦਰ ਸਿੰਘ ਧੀਮਾਨ ਦੀ ਇੰਗਲੈਂਡ ਯਾਤਰਾ ਦੀ ਅੰਗ੍ਰੇਜੀ ਪੁਸਤਕ ‘The UK journey a Dream Trip to London & Edinburgh’ 31 ਜੁਲਾਈ, 2026 ਨੂੰ ਸਵੇਰੇ 10.30 ਵਜੇ ਲੋਕ ਅਰਪਣ ਕੀਤੀ ਜਾਵੇਗੀ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ ਹੋਣਗੇ, ਜਦਕਿ ਡਾ.ਸ਼ਿੰਦਰਪਾਲ ਸਿੰਘ ਅਤੇ ਡਾ. ਨੀਜਾ ਸਿੰਘ ਵਿਸ਼ੇਸ਼ ਮਹਿਮਾਨ ਹੋਣਗੇ। ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪ੍ਰਿੰਸੀਪਲ ਗੁਰਦੇਵ ਪਾਲ ਪ੍ਰਧਾਨਗੀ ਕਰਨਗੇ ਅਤੇ ਇਸ ਪੁਸਤਕ ਬਾਰੇ ਪਰਚਾ ਜਸਵਿੰਦਰ ਸਿੰਘ ਕਾਈਨੌਰ ਪੜ੍ਹਨਗੇ। ਡਾ. ਅਵਤਾਰ ਸਿੰਘ ਪਤੰਗ, ਡਾ. ਹਰਦੀਪ ਕੌਰ ਅਤੇ ਦਲਬੀਰ ਸਰੋਆ ਇਸ ਕਿਤਾਬ ਬਾਰੇ ਵਿਚਾਰ ਚਰਚਾ ਵਿੱਚ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਸਮਾਗਮ ਵਿਚ ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਖਰੜ, ਮੋਰਿੰਡਾ ਅਤੇ ਸਰਹਿੰਦ ਤੋਂ ਸਾਹਿਤਕਾਰ, ਵਿਦਵਾਨ ਸੱਜਣ ਤੇ ਬੁੱਧੀਜੀਵੀ ਸ਼ਾਮਲ ਹੋਣਗੇ।

Leave a Reply

Your email address will not be published. Required fields are marked *