Breaking
www.sursaanjh.com > ਅੰਤਰਰਾਸ਼ਟਰੀ > ਜਗਸੀਰ ਸਿੰਘ ਕਲਾਲਾ ਦੇ ਨਾਵਲ ਢਾਣੀ ਮੁਖਤਿਆਰ ਸਿੰਘ ਵਿੱਚੋਂ ਗੁਜ਼ਰਦਿਆਂ/ ਮਲਕੀਤ ਮਾਹੀ

ਜਗਸੀਰ ਸਿੰਘ ਕਲਾਲਾ ਦੇ ਨਾਵਲ ਢਾਣੀ ਮੁਖਤਿਆਰ ਸਿੰਘ ਵਿੱਚੋਂ ਗੁਜ਼ਰਦਿਆਂ/ ਮਲਕੀਤ ਮਾਹੀ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 27 ਜੁਲਾਈ:
ਜਗਸੀਰ ਸਿੰਘ ਕਲਾਲਾ ਦੇ ਨਾਵਲ ਢਾਣੀ ਮੁਖਤਿਆਰ ਸਿੰਘ ਦੀ ਕਹਾਣੀ ਪੰਜਾਬੀ ਸੂਬੇ ਦੇ ਦੌਰ ਅਤੇ ਨਕਸਲਬਾੜੀ ਲਹਿਰ ਦੇ ਸਮੇਂ ਵਿੱਚੋਂ ਗੁਜਰਦੀ ਹੈ। ਇਹ ਵੀ ਲੇਖਕ ਦੀ ਅਗਾਹਵਧੂ ਸੋਚ ਹੈ ਕਿ ਉਸ ਸਮੇਂ ਦੇ ਦੌਰ ਦਾ ਬੜੇ ਸੁਚੱਜੇ ਢੰਗ ਨਾਲ ਵਰਨਣ ਕੀਤਾ ਗਿਆ ਹੈ। 1947 ਤੋਂ ਪਹਿਲਾਂ ਇਸ ਇਲਾਕੇ ਵਿੱਚ ਡਾਕੂਆਂ ਦਾ ਦਬਦਬਾ ਵੀ ਰਿਹਾ ਹੈ। ਇਸ ਦੌਰ ਨੂੰ ਲੇਖਕ ਨੇ ਆਪਣੀ ਕਲਮ ਦੀ ਪਕੜ ਵਿੱਚ ਰੱਖਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੇਖਕ ਨੇ ਆਪਣੇ ਨਾਵਲ ਨੂੰ ਸਮੇਂ ਦਾ ਹਾਣੀ ਬਣਾਇਆ ਹੈ। ਇਸ ਨਾਵਲ ਵਿੱਚ ਸਮਾਜ ਦੇ ਮਿਹਨਤਕਸ਼ ਲੋਕਾਂ ਬਾਰੇ ਵਰਣਨ ਕੀਤਾ ਗਿਆ ਹੈ। ਮਿਹਨਤੀ ਲੋਕ ਜ਼ਿੰਦਗੀ ਵਿੱਚ ਜਿਵੇਂ ਕਿ ਕਦੇ ਹਾਰ ਨਹੀਂ ਮੰਨਦੇ, ਇਹ ਉੱਦਮੀ ਲੋਕ ਸਮਾਜ ਲਈ ਪ੍ਰੇਰਣਾ ਸਰੋਤ ਹੁੰਦੇ ਹਨ। ਨਾਵਲ ਦਾ ਮੁੱਖ ਕਿਰਦਾਰ ਮੁਖਤਿਆਰ ਸਿੰਘ ਇੱਕ ਪੇਂਡੂ ਪਰਿਵਾਰ ਨਾਲ ਸੰਬੰਧਿਤ ਹੈ।  ਉਸਦੇ ਪਰਿਵਾਰਕ ਪਿਛੋਕੜ ਦਾ ਜ਼ਿਕਰ ਕੀਤਾ ਗਿਆ ਹੈ। ਉਸ ਵੇਲੇ ਦੇ ਪਿੰਡਾਂ ਦੇ ਹਾਲਾਤਾਂ ਬਾਰੇ ਭਲੀ ਭਾਂਤ ਦੱਸਿਆ ਗਿਆ ਹੈ। ਨਾਭਾ ਰਿਆਸਤ ਦੇ ਪਿੰਡਾਂ ਦੇ ਆਮ ਲੋਕਾਂ ਦੀ ਜ਼ਿੰਦਗੀ ਬਾਰੇ ਚਾਨਣਾ ਪਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਗਈ ਹੈ।
ਸੰਨ 1947 ਤੋਂ ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚ ਲੋਕਾਂ ਦੇ ਜਨ-ਜੀਵਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਵੰਡ ਦੇ ਰੌਲ਼ਿਆਂ ਵੇਲੇ ਪੰਜਾਬੀਆਂ ਵਿੱਚ ਕਿਵੇਂ ਹਲਚਲ ਮੱਚੀ ਸੀ, ਪਾਕਿਸਤਾਨ ਦੇ ਬਾਰ ਦੇ ਇਲਾਕੇ ਤੇ ਬਾਰੀਏ ਲੋਕਾਂ ਦੇ ਰਹਿਣ- ਸਹਿਣ ਬਾਰੇ ਵੀ ਚਰਚਾ ਕੀਤੀ ਗਈ ਹੈ। ਨਕਸਲਵਾੜੀ ਲਹਿਰ ਪੰਜਾਬੀ ਸੂਬਾ ਅੰਦੋਲਨ ਦਾ ਸੰਖੇਪ ਜ਼ਿਕਰ ਮਿਲਦਾ ਹੈ ਕਿ ਕਿਵੇਂ ਇੱਕ ਪੰਦਰਾਂ ਵੀਹ ਸਾਲਾਂ ਦੇ ਨੌਜਵਾਨ ਨੂੰ ਡਾਕੂ ਆਪਣੇ ਨਾਲ ਰਲ਼ਾ ਲੈਂਦੇ ਹਨ ।ਫਿਰ ਉਹ ਮੁੰਡਾ ਡਾਕੂਆਂ ਤੋਂ ਬਚਦਾ ਨਿਹੰਗ ਸਿੰਘਾਂ ਵਿੱਚ ਸ਼ਾਮਿਲ ਹੋ ਜਾਂਦਾ ਹੈ ਤੇ ਪੰਤਾਲੀ ਸਾਲ ਦੀ ਉਮਰ ਵਿੱਚ ਉਸਦੇ ਰਿਸ਼ਤੇਦਾਰ ਉਸ ਨੂੰ ਲੱਭ ਲੈਂਦੇ ਹਨ। ਉਸਦੇ ਰਹੱਸਮਈ ਜੀਵਨ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਪਿੰਡਾਂ ਦੀ ਸੱਥ ਵਿਚਕਾਰ ਬਣੇ ਕਾਰਖਾਨਿਆਂ, ਜੁੱਤੀਆਂ ਗੱਠਣ ਵਾਲੇ ਮੋਚੀ ਦੀ ਦਾਸਤਾਨ, ਪਿੰਡਾਂ ਵਿੱਚ ਵਾਪਰਦੀਆਂ ਰੌਚਕ ਘਟਨਾਵਾਂ ਤੱਥ ਅਧਾਰਿਤ ਬਿਆਨ ਕੀਤੀਆਂ ਗਈਆਂ ਹਨ। ਸੰਨ ਸੱਤਰ-ਅੱਸੀ ਦੌਰਾਨ ਸਰਕਾਰੀ ਸਕੂਲਾਂ ਦੇ ਮਾਹੌਲ ਤੇ ਉਸ ਵੇਲੇ ਦੇ ਅਧਿਆਪਕਾਂ ਤੇ ਸਕੂਲੀ ਵਿਦਿਆਰਥੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਇੱਕ ਸਕੂਲੀ ਬੱਚੇ ਦੀ ਮਨੋ- ਦਸ਼ਾ ਨੂੰ ਬਖੂਬੀ ਚਿਤਰਿਆ ਗਿਆ ਹੈ। ਰਾਜਸਥਾਨ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਬਾਰੇ ਵੀ ਵਰਣਨ ਕੀਤਾ ਗਿਆ ਹੈ। ਇਹ ਨਾਵਲ ਮਿਹਨਤੀ ਲੋਕਾਂ ਦੀ ਜ਼ਿੰਦਗੀ ਦਾ ਸਫ਼ਰ ਤੈਅ ਕਰਦਾ ਪ੍ਰਤੀਤ ਹੁੰਦਾ ਹੈ। ਇੰਜ. ਜਗਸੀਰ ਸਿੰਘ ਕਲਾਲਾ ਦੀ ਇਹ ਪੁਸਤਕ ਸਹਿਜ ਪਬਲੀਕੇਸ਼ਨਜ਼ ਰਾਮ ਬਸਤੀ, ਡਾਕਖਾਨੇ ਦੇ ਪਿਛਲੇ ਪਾਸੇ ਸਮਾਣਾ ਵੱਲੋਂ ਛਾਪੀ ਗਈ ਹੈ।
ਮਲਕੀਤ ਮਾਹੀ

Leave a Reply

Your email address will not be published. Required fields are marked *