www.sursaanjh.com > ਚੰਡੀਗੜ੍ਹ/ਹਰਿਆਣਾ > ਹਰ ਇਕ ਨਾਗਰਿਕ ਆਪਣੀ ਵੋਟ ਜਰੂਰ ਪਾਏ :  ਮੁੰਧੋਂ

ਹਰ ਇਕ ਨਾਗਰਿਕ ਆਪਣੀ ਵੋਟ ਜਰੂਰ ਪਾਏ :  ਮੁੰਧੋਂ

ਹਰ ਇਕ ਨਾਗਰਿਕ ਆਪਣੀ ਵੋਟ ਜਰੂਰ ਪਾਏ :  ਮੁੰਧੋਂ
ਚੰਡੀਗੜ੍ਹ 28 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
”ਸਾਡਾ ਦੇਸ਼ ਲੋਕਤੰਤਰਿਕ ਦੇਸ਼ ਹੈ ਤੇ ਸਾਡੇ ਕੋਲ ਸਭ ਤੋਂ ਵੱਡੀ ਪਾਵਰ ਵੋਟ ਹੈ, ਜਿਸ ਨੂੰ ਅਸੀਂ ਇਸਤੇਮਾਲ ਕਰਕੇ ਦੇਸ਼ ਦੇ ਚੰਗੇ ਮਾੜੇ ਭਵਿੱਖ ਦੀ ਚੋਣ ਕਰਦੇ ਹਾਂ ਤੇ ਹਰ ਇੱਕ ਨਾਗਰਿਕ ਨੂੰ ਆਪਣਾ ਮੌਲਿਕ ਅਧਿਕਾਰ ਵੋਟ ਜਰੂਰ ਪਾਉਣੀ ਚਾਹੀਦੀ ਹੈ।” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਤੇ ਮਿਲਕ ਪਲਾਂਟ ਦੇ ਸਾਬਕਾ ਚੇਅਰਮੈਨ ਸ੍ਰੀ ਸੁਦੇਸ਼ ਕੁਮਾਰ ਮੁੰਧੋਂ ਨੇ ਗੱਲਬਾਤ ਕਰਦਿਆਂ ਕੀਤਾ ਹੈ। ਸ੍ਰੀ ਮੁੰਧੋਂ ਨੇ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਾਰੇ ਦੇਸ਼ ਵਿੱਚ ਵੋਟਾਂ ਪਈਆਂ ਹਨ ਅਤੇ ਕਾਫੀ ਹਿੱਸਿਆਂ ਵਿੱਚ ਵੋਟਾਂ ਪੈਣੀਆਂ ਬਾਕੀ ਹਨ। ਪਰ ਪਈਆਂ ਵੋਟਾਂ ਵਿੱਚ ਵੋਟ ਪ੍ਰਤੀਸ਼ਤ ਬਹੁਤ ਘੱਟ ਹੋਇਆ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।
ਲੋਕਾਂ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਣੇ ਪਸੰਦ ਦਾ ਉਮੀਦਵਾਰ ਚੁਣੇ ਤਾਂ ਜੋ ਉਹ ਤੁਹਾਡੇ ਇਲਾਕੇ ਅਤੇ ਸੂਬੇ ਦੀ ਗੱਲ ਸਰਕਾਰ  ਤੱਕ ਪਹੁੰਚਾ ਸਕੇ।  ਸੁਦੇਸ਼ ਕੁਮਾਰ  ਨੇ ਕਿਹਾ ਕਿ ਖਾਸ ਕਰਕੇ ਨੌਜਵਾਨ ਤਬਕਾ ਇਸ ਪਾਸੇ ਧਿਆਨ ਦੇਵੇ ਕਿ ਅਸੀਂ ਵੋਟ ਜਰੂਰ ਪਾਉਣੀ ਹੈ। ਸਮਾਜ ਸੇਵੀ ਨੇ ਕਿਸੇ ਵੀ ਪਾਰਟੀ ਦਾ ਨਾਂ ਲਏ ਬਗੈਰ ਕਿਹਾ ਕਿ ਹਰ ਇੱਕ ਵਿਅਕਤੀ ਦੀ ਸੋਚ ਹਰ ਪਾਰਟੀ ਪ੍ਰਤੀ ਵੱਖਰੀ ਹੋ ਸਕਦੀ ਹੈ, ਪਰ ਉਹ ਪਾਰਟੀ ਅਤੇ ਉਹ ਉਮੀਦਵਾਰ ਸਾਫ ਸੁਥਰੀ ਬਿਰਤੀ ਦਾ ਹੋਵੇ ਅਤੇ ਦੇਸ਼ ਵਿੱਚੋਂ ਜਿੱਥੇ ਭਰਿਸ਼ਟਾਚਾਰ ਅਤੇ ਨਸ਼ਿਆਂ ਨੂੰ ਖਤਮ ਕਰਨ ਦੀ ਹਾਮੀ ਭਰਦਾ ਹੋਵੇ ਅਤੇ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਮੁੱਖ ਮੰਨਦਾ ਹੋਵੇ, ਉਸੇ ਉਮੀਦਵਾਰ ਨੂੰ ਵੋਟ ਪਾਉਣੀ ਬਣਦੀ ਹੈ। ਕਿਉਂਕਿ ਜੇਕਰ ਸਾਡੇ ਦੇਸ਼ ਦੇ ਰਾਜਨੇਤਾ ਲੋਕ ਠੀਕ ਹੋਣਗੇ ਤਦ ਹੀ ਸਾਡੇ ਦੇਸ਼ ਦਾ ਵਿਕਾਸ ਅਤੇ ਉਨਤੀ ਹੋ ਸਕਦੀ ਹੈ। ਇੱਕ ਵਾਰ ਫਿਰ ਇਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਕੀਮਤੀ ਵੋਟ ਜ਼ਰੂਰ ਪਾਓ।

Leave a Reply

Your email address will not be published. Required fields are marked *