ਕਾਂਗਰਸ ਨੂੰ ਵੋਟਾਂ ਪਾਉਣ ਲਈ ਵਿਜੇ ਸ਼ਰਮਾ ਵੱਲੋਂ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ
ਚੰਡੀਗੜ੍ਹ 12 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਵਿਧਾਨ ਸਭਾ ਹਲਕਾ ਖਰੜ ਦੇ ਮੁੱਖ ਸੇਵਾਦਾਰ ਤੇ ਹਲ਼ਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਵੱਲੋਂ ਅੱਜ ਬਲਾਕ ਮਾਜਰੀ ਦੇ ਸਾਰੇ ਅਹੁਦੇਦਾਰ ਤੇ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹੱਡੀ ਵਰਕਰ ਸਾਹਿਬਾਨਾਂ ਦਾ ਲੋਕ ਸਭਾ ਹਲ਼ਕਾ ਸ੍ਰੀ ਅੰਨਦਪੁਰ ਸਾਹਿਬ ਤੋਂ ਉਮੀਦਵਾਰ ਵਿਜੈਇੰਦਰ ਸਿੰਗਲਾ ਨੂੰ ਪਿੰਡਾਂ ਤੇ ਸ਼ਹਿਰਾਂ ਵਿੱਚੋਂ ਦਿਵਾਈ ਵੱਡੀ ਲੀਡ ਲਈ ਧੰਨਵਾਦ ਕੀਤਾ ਗਿਆ ਹੈ। ਇਸ ਮੌਕੇ ਬਲਾਕ ਪ੍ਰਧਾਨ ਮਦਨ ਸਿੰਘ ਮਾਣਕ ਸ਼ਰੀਫ਼, ਹਰਨੇਕ ਸਿੰਘ ਤਕੀ ਪੁਰ ਮੁੱਖ ਬੁਲਾਰੇ, ਰਾਕੇਸ਼ ਕਾਲੀਆ, ਸਰਪੰਚ ਨਰਦੇਵ ਸਿੰਘ ਭੂਪਨਗਰ, ਲਖਮੀਰ ਸਿੰਘ ਬਿੱਟੂ ਮਿਲਖ, ਮਨਵੀਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੋਹਾਲੀ, ਰਣਜੀਤ ਸਿੰਘ ਨਗਲੀਆ, ਹੰਸਰਾਜ ਬੂਥਗੜ੍ਹ ਚੈਅਰਮੈਨ ਐਸੀ ਸੈਲ ਮੋਹਾਲੀ ਤੇ ਕਨਵਰ ਵਿਕਾਸ ਮਾਜਰੀ ਵੱਲੋਂ ਵੀ ਆਏ ਹੋਏ ਵਰਕਰਾਂ ਦਾ ਧੰਨਵਾਦ ਕੀਤਾ ਗਿਆ ਹੈ।
ਇਸ ਮੌਕੇ ਵਿਜੇ ਸ਼ਰਮਾ ਟਿੰਕੂ ਵੱਲੋਂ ਵਰਕਰਾਂ ਵੱਲੋਂ ਤਪਦੀ ਧੁੱਪ ਵਿੱਚ ਪੂਰਾ ਦਿਨ ਬੂਥਾਂ ਤੇ ਖੜ੍ਹਕੇ ਵਰਕਰਾਂ ਵੱਲੋਂ ਵੋਟਰਾਂ ਨੂੰ ਵੋਟ ਪਾਉਣ ਲਈ ਘਰਾਂ ਤੋਂ ਬੂਥ ਤੇ ਲੈ ਕੇ ਆਉਣ ਲਈ ਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ ਹੈ। ਸ਼ਰਮਾਂ ਨੇ ਕਿਹਾ ਕਿ ਆਪ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ 13 ਜਿੱਤਣ ਵਾਲੇ ਸਿਰਫ਼ 3 ਤੇ ਸਿਮਟ ਕੇ ਰਹਿ ਗਏ ਹਨ। ਇਹਨਾਂ ਕਿਹਾ ਕਿ ਕਾਂਗਰਸ ਹੀ ਹੈ ਜੋ ਪੰਜਾਬ ਦਾ ਬੇਹਤਰ ਵਿਕਾਸ ਕਰਵਾ ਸਕਦੀ ਹੈ।
ਇਸ ਮੌਕੇ ਨਵੀਨ ਬਾਂਸਲ ਖਿਜਰਾਬਾਦ ਵਾਈਸ ਪ੍ਰਧਾਨ, ਬਾਬਾ ਰਾਮ ਸਿੰਘ ਮਾਣਕ ਸ਼ਰੀਫ਼ ਜਰਨਲ ਸਕੱਤਰ, ਬਿੱਟੂ ਪੜੋਲ ਜਨਰਲ ਸਕੱਤਰ, ਗੁਰਦੇਵ ਸਿੰਘ ਪੱਲਣ ਪੁਰ, ਪੰਮੀ ਬਾਵਾ ਕੰਨਸਾਲਾ, ਐਡਵੋਕੇਟ ਕੁਲਦੀਪ ਸਿੰਘ ਈਕੋ ਸਿਟੀ 1, ਐਡਵੋਕੇਟ ਕੁਲਦੀਪ ਸਿੰਘ ਤਿਊੜ, ਸਵਰਨਜੀਤ ਸਿੰਘ ਤਿਊੜ, ਜੱਗਾ ਸਿੰਘ ਛੋਟੀ ਬੜੀ ਨਗਲ, ਸਰਪੰਚ ਗੁਰਵਿੰਦਰ ਸਿੰਘ ਮੂੰਧੋ ਸੰਗਤੀਆਂ, ਸਰਪੰਚ ਬਲਜੀਤ ਸਿੰਘ ਧੱਗੜਾਣ, ਸਰਪੰਚ ਸੋਮਾਂ ਕਸੌਲੀ, ਸਰਪੰਚ ਕਿ੍ਸਨ ਗੂੜ੍ਹਾ, ਸਰਪੰਚ ਸੰਦੀਪ ਕੁਮਾਰ ਸਿਸਵਾ, ਸਰਪੰਚ ਜਗੀਰ ਸਿੰਘ ਅਕਾਲਗੜ੍ਹ, ਸਰਪੰਚ ਗੁਰਸੇਵ ਸਿੰਘ ਫਾਟਵਾਂ, ਸਰਪੰਚ ਜਸਪਾਲ ਸਿੰਘ ਨਿਹੋਲਕਾ, ਸਾਬਕਾ ਸਰਪੰਚ ਹਰਜੀਤ ਸਿੰਘ ਜੀਤਾ ਮਾਣਕ ਪੁਰ ਸ਼ਰੀਫ਼, ਸਾਬਕਾ ਸਰਪੰਚ ਨਿਰਮਲ ਸਿੰਘ ਬੂਥਗੜ੍ਹ, ਸਾਬਕਾ ਸਰਪੰਚ ਬਲਜੀਤ ਸਿੰਘ ਤੱਕੀ ਪੁਰ, ਸਾਬਕਾ ਸਰਪੰਚ ਮੇਜਰ ਸਿੰਘ ਤੱਕੀ ਪੁਰ, ਮਨੀਸ਼ ਗੋਤਮ ਮਾਜਰੀ, ਆਸ਼ੀਸ਼ ਕੁਮਾਰ ਸੋਨੂੰ ਪੁੱਤਰ ਕਸ਼ਮੀਰ ਦੇਵੀ ਮਾਜਰੀ, ਕਨਵਰ ਵਿਕਾਸ ਮਾਜਰੀ, ਵਿਕੀ ਸਿਸਵਾ, ਨਿਰਮਲ ਸਿੰਘ ਦੁੱਲਵਾਂ, ਦਰਸ਼ਨ ਸਿੰਘ ਨਾਗਰਾ ਖੇੜਾ, ਦਲੀਪ ਸਿੰਘ ਫਤਿਹਪੁਰ ਟੱਪਰੀਆਂ, ਜਗਤਾਰ ਖਾਨ ਟੱਪਰੀਆਂ ਸਮੇਤ ਹੋਰ ਕਾਂਗਰਸੀ ਆਗੂ ਤੇ ਵਰਕਰ ਸ਼ਾਮਲ ਸਨ।

