Breaking
www.sursaanjh.com > ਚੰਡੀਗੜ੍ਹ/ਹਰਿਆਣਾ > ਕੰਡੀ ਏਰੀਏ ਵਿਚ ਵੀ ਨਹਿਰੀ ਪਾਣੀ ਦਾ ਪ੍ਰਬੰਧ ਕਰੇ ਸਰਕਾਰ : ਕੰਸਾਲਾ

ਕੰਡੀ ਏਰੀਏ ਵਿਚ ਵੀ ਨਹਿਰੀ ਪਾਣੀ ਦਾ ਪ੍ਰਬੰਧ ਕਰੇ ਸਰਕਾਰ : ਕੰਸਾਲਾ

ਕੰਡੀ ਏਰੀਏ ਵਿਚ ਵੀ ਨਹਿਰੀ ਪਾਣੀ ਦਾ ਪ੍ਰਬੰਧ ਕਰੇ ਸਰਕਾਰ : ਕੰਸਾਲਾ
ਚੰਡੀਗੜ੍ਹ 14 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਹਰ ਸਮੇਂ ਖੜ੍ਹਨ ਦੇ ਵੱਡੇ ਵਾਅਦੇ ਕੀਤੇ ਜਾ ਰਹੇ ਹਨ, ਜੋ ਕਿਸਾਨਾਂ ਦੇ ਹਿੱਤ ਵਿੱਚ ਵੀ ਹਨ। ਪੰਜਾਬ ਸਰਕਾਰ ਵੱਲੋਂ ਐਲਾਨ ਕੀਤੇ ਜਾ ਰਹੇ ਹਨ ਕਿ ਝੋਨੇ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਦਿੱਤਾ ਜਾਵੇਗਾ। ਪਰ ਸਰਕਾਰ ਨੂੰ ਕੰਡੀ ਏਰੀਏ ਵਿੱਚ ਵੀ ਨਹਿਰੀ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਸੁੱਖਾ ਕੰਸਾਲਾ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ ਹੈ। ਸੁੱਖਾ ਕੰਸਾਲਾ ਨੇ ਕਿਹਾ ਹੈ ਕਿ ਕੰਡੀ ਏਰੀਆ ਜੋ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਨਾਲ ਲੱਗਦਾ ਹੈ, ਇੱਥੇ ਪਾਣੀ ਦੀ ਵੱਡੀ ਘਾਟ ਹੈ। ਇਹਨਾਂ ਕਿਹਾ ਹੈ ਕਿ ਪਹਾੜੀ ਖੇਤਰ ਦੇ ਨਾਲ ਨਾਲ ਪਹਿਲਾਂ ਹੀ ਲੋਕ ਜਾਨਵਰਾਂ ਤੋਂ ਵੀ ਪਰੇਸ਼ਾਨ ਹਨ। ਬਹੁਤੀਆਂ ਜਮੀਨਾਂ ਨਹੀਂ ਹਨ ਅਤੇ ਜਿਹੜੀਆਂ ਜਮੀਨਾਂ ਹਨ, ਉਹਨਾਂ ਦੀ ਹਾਲਤ ਵੀ ਕੋਈ ਬਹੁਤ ਵੱਧੀਆ ਨਹੀਂ ਹੈ।
ਇਸ ਆਗੂ ਨੇ ਕਿਹਾ ਕਿ ਸਰਕਾਰ ਵੱਲੋਂ ਸਾਰੇ ਪੰਜਾਬ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਝੋਨੇ ਦੀ ਲਵਾਈ ਲਈ ਨਹਿਰੀ ਪਾਣੀ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ, ਪਰ ਇਸ ਵਿੱਚ ਕੰਢੀ ਏਰੀਏ ਦੀਆਂ ਜ਼ਮੀਨਾਂ ਵਾਸਤੇ ਸਰਕਾਰ ਵੱਲੋਂ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ। ਕੰਸਾਲਾ ਨੇ ਕਿਹਾ ਕਿ ਕੰਢੀ ਖੇਤਰ ਰੋਪੜ ਜਿਲ੍ਹੇ  ਵਿੱਚ ਬੇਸ਼ੱਕ ਨਹਿਰਾਂ ਵਗਦੀਆਂ ਹਨ ਪਰ ਉਹਨਾਂ ਦਾ ਪਾਣੀ ਜ਼ਮੀਨਾਂ ਨੂੰ ਨਹੀਂ ਲੱਗਦਾ।
ਇਹਨਾਂ ਸ਼ਿਵਾਲਿਕ ਪਹਾੜੀਆਂ ਦੇ ਨਾਲ ਦੇ ਪਿੰਡਾਂ ਦੀ ਗੱਲ ਕਰਦਿਆਂ ਦੱਸਿਆ ਕਿ ਬੇਸ਼ਕ ਜੰਗਲ ਖੇਤਰ ਵਿੱਚ ਬਰਸਾਤੀ ਡੈਮ ਵੀ  ਬਣਾਏ ਗਏ ਹਨ, ਪਰ ਉਹਨਾਂ ਡੈਮਾਂ ਦਾ ਵੀ ਪਾਣੀ ਉਪਜਾਊ ਜਮੀਨਾਂ ਨੂੰ ਕੋਈ ਨਹੀਂ ਲੱਗਦਾ ਹੈ। ਕਿਉਂਕਿ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦਾ ਇਧਰ ਧਿਆਨ ਨਹੀਂ ਹੈ ਅਤੇ ਜ਼ਿਆਦਾਤਰ ਡੈਮ ਵੀ ਸੁੱਕ ਗਏ ਹਨ। ਜ਼ਮੀਨਾਂ ਨੂੰ ਪਾਣੀ ਕੀ ਲੱਗਣਾ ਹੈ, ਜੰਗਲੀ ਜਾਨਵਰ ਵੀ ਪਾਣੀ ਪੱਖੋਂ ਪਿਆਸੇ ਮਰ ਰਹੇ ਹਨ। ਇਸ ਕਿਸਾਨ ਆਗੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਤਾਂ ਪਹਿਲਾਂ ਹੀ ਟੁੱਟਿਆ ਹੋਇਆ ਹੈ, ਕਿਰਪਾ ਕਰਕੇ ਇੱਧਰ ਜ਼ਰੂਰ ਧਿਆਨ ਦਿੱਤਾ ਜਾਵੇ ਤਾਂ ਜੋ ਇਸ ਖੇਤਰ ਦੇ ਲੋਕ ਵੀ ਝੋਨਾ ਸੁਖਾਲੇ ਹੋ ਕੇ ਲਾ ਸਕਣ।

Leave a Reply

Your email address will not be published. Required fields are marked *