ਹਨੀ ਪੀਜ਼ਾ ਵਾਲਿਆਂ ਲਾਈ ਠੰਢਿਆਂ ਦੀ ਛਬੀਲ
ਚੰਡੀਗੜ੍ਹ 18 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਤਪਦੀ ਗਰਮੀ ਨੇ ਆਮ ਲੋਕਾਂ ਨੂੰ ਵੱਡੀ ਮੁਸ਼ਕਲ ਵਿਚ ਪਾ ਰੱਖਿਆ ਹੈ ਤੇ ਰੋਜ਼ਮਰਾ ਦੇ ਕੰਮਾਂ ਵਾਲਿਆਂ ਨੂੰ ਹੋਰ ਵੀ ਜ਼ਿਆਦਾ ਮੁਸ਼ਕਲ ਝੱਲਣੀ ਪੈ ਰਹੀ ਹੈ। ਇਸੇ ਦੇ ਚੱਲਦਿਆਂ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਦਿਵਾਉਣ ਲਈ ਹਨੀ ਪੀਜ਼ਾ ਤੇ ਕੇਕ ਪਲਾਜ਼ਾ ਬਲਾਕ ਮਾਜਰੀ ਵੱਲੋਂ ਠੰਢਿਆਂ ਦੀ ਛਬੀਲ ਮਾਜਰੀ ਵਿਖੇ ਲਗਾਈ ਗਈ ਹੈ।
ਹਨੀ ਮਾਜਰੀ ਨੇ ਦੱਸਿਆ ਕਿ ਅਸੀਂ ਆਪਣੇ ਪਰਿਵਾਰ ਵਾਸਤੇ ਹਮੇਸ਼ਾ ਹੀ ਬਹੁਤ ਕੁਝ ਕਰਦੇ ਰਹਿੰਦੇ ਹਾਂ, ਪਰ ਸਾਡੀ ਕੋਸ਼ਿਸ ਹੁੰਦੀ ਹੈ ਕਿ ਕੁਝ ਦਾਨ-ਪੁੰਨ ਵੀ ਕਰਨਾ ਚਾਹੀਦਾ ਹੈ। ਇਨ੍ਹਾ ਦੱਸਿਆ ਕਿ ਇਸ ਠੰਢਿਆਂ ਦੀ ਛਬੀਲ ਵਿੱਚ ਹਜ਼ਾਰ ਲੀਟਰ ਤੋਂ ਉਪਰ ਸੱਤ ਤਰ੍ਹਾਂ ਦੇ ਠੰਢੇ ਵਰਤਾਏ ਗਏ ਹਨ। ਸਾਰਾ ਦਿਨ ਚੱਲੀ ਇਸ ਛਬੀਲ ਵਿੱਚ ਪਰਿਵਾਰ ਤੇ ਸਟਾਫ਼ ਸਮੇਤ ਮਾਰਕੀਟ ਦੇ ਦੁਕਾਨਦਾਰਾਂ ਨੇ ਵੀ ਸੇਵਾ ਨਿਭਾਈ ਹੈ। ਇਸ ਮੌਕੇ ਹਨੀ ਮਾਜਰੀ ਤੋਂ ਇਲਾਵਾ ਜੋਤੀ ਸ਼ਰਮਾਂ, ਬੱਬੂ, ਸੁੱਖੀ, ਗੁਰਿੰਦਰ ਸਿੰਘ, ਦੇਵ ਕੁਮਾਰ, ਫੌਜੀ ਗੁਰਦੀਪ ਸਿੰਘ, ਬਾਮੂ ਆਦਿ ਹਾਜ਼ਰ ਸਨ।

