www.sursaanjh.com > ਅੰਤਰਰਾਸ਼ਟਰੀ > ਵਾਤਾਵਰਣ ਸੰਬੰਧੀ ਰਾਜਨ ਸ਼ਰਮਾ ਦਾ ਲੋਗੋ ਸੋਸ਼ਲ ਮੀਡੀਆ ‘ਤੇ ਛਾਇਆ

ਵਾਤਾਵਰਣ ਸੰਬੰਧੀ ਰਾਜਨ ਸ਼ਰਮਾ ਦਾ ਲੋਗੋ ਸੋਸ਼ਲ ਮੀਡੀਆ ‘ਤੇ ਛਾਇਆ

ਵਾਤਾਵਰਣ ਸੰਬੰਧੀ ਰਾਜਨ ਸ਼ਰਮਾ ਦਾ ਲੋਗੋ ਸੋਸ਼ਲ ਮੀਡੀਆ ‘ਤੇ ਛਾਇਆ
ਚੰਡੀਗੜ੍ਹ 21 ਜੂਨ ( ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪਿਛਲੇ ਤਿੰਨ ਕੁ ਦਹਾਕਿਆਂ ਤੋਂ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਰੱਖਣ ਦਾ ਹੌਕਾ ਦੇਣ ਵਾਲੇ ਲੈਕਚਰਾਰ ਰਾਜਨ ਸ਼ਰਮਾ ਸਟੇਟ ਅਵਾਰਡੀ ਦਾ ਲਿਖਿਆ ਤੇ ਮਾਸਟਰ ਜਗਜੀਤ ਸਿੰਘ ਬਦੀਨਪੁਰ ਵੱਲੋਂ ਰੇਖਾਂਕਿਤ ਇਕ ਲੌਗੌ ਸੋਸ਼ਲ ਮੀਡੀਆ ‘ਤੇ ਕਾਫੀ ਚੱਲ ਰਿਹਾ ਹੈ। ਇਸ ਵਿਚ ਰਾਜਨ ਸ਼ਰਮਾ ਨੇ ”ਆਓ ਅੱਗੇ ਆਈਏ, ਲੱਗੇ ਰੁੱਖ ਬਚਾਈਏ” ਲਿਖਿਆ ਹੈ, ਜੋ ਬਹੁਤ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।
ਇਸ ਸੰਬੰਧੀ  ਲੈਕਚਰਾਰ ਰਾਜਨ ਸ਼ਰਮਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਬਹੁਤ ਵਾਤਾਵਰਣ ਪ੍ਰੇਮੀ ਤੇ ਸੰਸਥਾਵਾਂ ਰੁੱਖ ਲਗਾਉਂਦੀਆਂ ਹਨ, ਪਰ ਅਸੀਂ ਲੋਕ ਉਨ੍ਹਾਂ ਦੀ ਬਹੁਤ ਘੱਟ ਰੱਖਿਆ ਕਰਦੇ ਹਾਂ। ਅੱਜ ਜੇਕਰ ਕੋਈ ਨਵਾਂ ਰੁੱਖ ਨਹੀਂ ਲੱਗਾ ਸਕਦਾ ਤਾਂ ਉਸਨੂੰ ਲੱਗੇ ਰੁੱਖ ਬਚਾਉਣ ਲਈ ਅੱਗੇ ਜ਼ਰੂਰ ਆਉਣਾ ਚਾਹੀਦਾ ਹੈ। ਜਿਵੇਂ ਲੱਗੇ ਰੁੱਖਾਂ ਨੂੰ ਪਾਣੀ ਦੇਣਾ, ਆਰਥਿਕ ਸਹੂਲਤ ਮੁਤਾਬਕ ਗਾਰਡ ਲਗਾਉਣਾ ਤੇ ਰੂੜੀ ਖਾਦ ਆਦਿ ਪਾਉਣਾ। ਸ਼ਰਮਾਂ ਨੇ ਹੋਰ ਸਮਾਜ ਦਰਦੀ ਲੋਕਾਂ ਨਾਲ ਮਿਲ ਕੇ ਆਏ ਦਿਨ ਕੁਦਰਤ ਦਾ ਅਨਮੋਲ ਬਰਦਾਨ ਰੁੱਖ – ਬੁੱਟੇ ਬਚਾਉਣ ਦਾ ਬੀੜਾ ਚੁੱਕਿਆ ਹੋਇਆ ਹੈ ਤੇ ਉਹ ਸਫ਼ਲ ਵੀ ਹੋ ਰਹੇ ਹਨ।

Leave a Reply

Your email address will not be published. Required fields are marked *