ਉੱਘੇ ਸਾਹਿਤਕਾਰ ਤੇ ਭਾਰਤੀ ਚੋਣ ਕਮਿਸ਼ਨ ਦੇ ਮਾਸਟਰ ਟ੍ਰੇਨਰ ਰਾਬਿੰਦਰ ਸਿੰਘ ਰੱਬੀ ਨੂੰ ਲੱਗਿਆ ਗਹਿਰਾ ਸਦਮਾ
ਵੱਡੇ ਭਰਾ ਸੁਰਿੰਦਰ ਸਿੰਘ ਚਿੱਤਰਕਾਰ ਦੇ ਗਏ ਸਦੀਵੀ ਵਿਛੋੜਾ
ਮੋਰਿੰਡਾ 21 ਜੂਨ (ਸੁਖਵਿੰਦਰ ਸਿੰਘ ਹੈਪੀ-ਸੁਰ ਸਾਂਝ ਡਾਟ ਕਾਮ ਬਿਊਰੋ):


ਉੱਘੇ ਸਾਹਿਤਕਾਰ ਅਤੇ ਭਾਰਤੀ ਚੋਣ ਕਮਿਸ਼ਨ ਦੇ ਮਾਸਟਰ ਟ੍ਰੇਨਰ ਰਾਬਿੰਦਰ ਸਿੰਘ ਰੱਬੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਹਨਾਂ ਦੇ ਵੱਡੇ ਭਰਾ ਸੁਰਿੰਦਰ ਸਿੰਘ ਚਿੱਤਰਕਾਰ ਸਦੀਵੀ ਵਿਛੋੜਾ ਦੇ ਗਏ। ਉਹ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ ਅਤੇ ਪਿਛਲੇ ਕੁਝ ਪੀਜੀਆਈ ਚੰਡੀਗੜ੍ਹ ਵਿਖੇ ਜੇਰੇ ਇਲਾਜ ਸਨ। ਅੱਜ ਉਹਨਾਂ ਦਾ ਅੰਤਿਮ ਸੰਸਕਾਰ ਸ਼ਮਸ਼ਾਨ ਘਾਟ ਮੋਰਿੰਡਾ ਵਿਖੇ ਕਰ ਦਿੱਤਾ ਗਿਆ।
ਉਹਨਾਂ ਦੇ ਬੇਵਕਤ ਦਿਹਾਂਤ ‘ਤੇ ਉਪ ਮੰਡਲ ਮੈਜਿਸਟਰੇਟ ਚਮਕੌਰ ਸਾਹਿਬ ਅਮਰੀਕ ਸਿੰਘ ਸਿੱਧੂ, ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਿੰਦਰ ਕੌਰ, ਉਪ ਜਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ, ਪ੍ਰਿੰਸੀਪਲ ਜਲੌਰ ਸਿੰਘ ਖੀਵਾ, ਜਸਬੀਰ ਸਿੰਘ ਸ਼ਾਂਤਪੁਰੀ, ਸੁਰਜੀਤ ਸਿੰਘ ਜੀਤ, ਗਿਆਨ ਸਿੰਘ ਸਰੋਆ, ਅਮਰਜੀਤ ਕੌਰ, ਹਰਜਿੰਦਰ ਸਿੰਘ ਛਿੱਬਰ, ਦਿਲਬਾਗ ਸਿੰਘ ਬੇਈਮਾਨ, ਪ੍ਰਿੰਸੀਪਲ ਤੀਰਥ ਸਿੰਘ ਭਟੋਆ, ਸਰਬਜੀਤ ਸਿੰਘ ਦੁੱਮਣਾ, ਸੁਰਿੰਦਰ ਸਿੰਘ ਰਸੂਲਪੁਰ, ਸਵਰਨ ਸਿੰਘ ਢੰਗਰਾਲੀ, ਹਰਪਾਲ ਸਿੰਘ ਦਾਤਾਰਪੁਰ, ਧਰਮਿੰਦਰ ਸਿੰਘ ਭੰਗੂ, ਗੁਰਪ੍ਰੀਤ ਸਿੰਘ ਹੀਰਾ, ਹਰਜਿੰਦਰ ਸਿੰਘ ਗੋਪਾਲੋਂ, ਭੁਪਿੰਦਰ ਸਿੰਘ ਕਨੇਡਾ, ਪੀਟੀ ਸੱਲ੍ਹ ਇਟਲੀ, ਪ੍ਰਿੰਸੀਪਲ ਸਤਿੰਦਰ ਸਿੰਘ ਗਰਚਾ, ਲੱਖੀ ਸ਼ਾਹ, ਮੋਨੂੰ ਖਾਨ, ਸੁਖਵਿੰਦਰ ਸਿੰਘ ਹੈਪੀ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

