ਸਾਹਿਤਕ ਸੱਥ ਵੱਲੋਂ ਜੁਲਾਈ ਮਹੀਨੇ ਦੀ ਇਕੱਤਰਤਾ ਵਿੱਚ ਪੰਜਾਬੀ ਗ਼ਜ਼ਲ ਬਾਰੇ ਵਿਸ਼ੇਸ਼ ਜਾਣਕਾਰੀ ਹੋਵੇਗੀ ਵਿਚਾਰ ਚਰਚਾ
ਨਾਮਵਾਰ ਲੇਖਕ ਸ਼ਾਇਰ ਤੇ ਸਮੀਖਿਕ ਜਨਾਬ ਫੈਸਲ ਖਾਨ, ਬਾਬਾ ਬੰਦਾ ਬਹਾਦਰ ਸਿੰਘ ਇੰਜਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਪੰਜਾਬੀ ਗ਼ਜ਼ਲ ਬਾਰੇ ਰੱਖਣਗੇ ਆਪਣੇ ਵਿਚਾਰ


ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 16 ਜੁਲਾਈ:
ਸਾਹਿਤਕ ਸੱਥ ਖਰੜ ਵੱਲੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਖਰੜ ਵਿਖੇ ਮਿਤੀ 21 ਜੁਲਾਈ 2024 (ਐਤਵਾਰ) ਨੂੰ ਸਵੇਰੇ ਮਾਸਿਕ ਇਕੱਤਰਤਾ ਹੋਵੇਗੀ, ਜਿਸ ਵਿੱਚ ਨਾਮਵਾਰ ਲੇਖਕ ਸ਼ਾਇਰ ਤੇ ਸਮੀਖਿਕ ਜਨਾਬ ਫੈਸਲ ਖਾਨ, ਬਾਬਾ ਬੰਦਾ ਬਹਾਦਰ ਸਿੰਘ ਇੰਜਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਸ਼ਾਮਿਲ ਹੋ ਰਹੇ ਹਨ, ਜੋ ਪੰਜਾਬੀ ਗ਼ਜ਼ਲ ਬਾਰੇ ਆਪਣੇ ਵਿਚਾਰ ਰੱਖਣਗੇ।
ਸੱਥ ਦੇ ਅਹੁਦੇਦਾਰ ਪਿਆਰਾ ਸਿੰਘ ਰਾਹੀ (ਜਨਰਲ ਸਕੱਤਰ) ਅਤੇ ਜਸਵਿੰਦਰ ਸਿੰਘ ਕਾਈਨੌਰ (ਪ੍ਰਧਾਨ) ਨੇ ਸੁਰ ਸਾਂਝ ਡਾਟ ਕਾਮ ਨਾਲ਼ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗ਼ਜ਼ਲ ਲਿਖਣ ਦੇ ਇੱਛਕ ਸ਼ਾਇਰ, ਇਸ ਮੀਟਿੰਗ ਵਿੱਚ ਖਾਸ ਤੌਰ ‘ਤੇ ਹਾਜ਼ਰ ਹੋ ਕੇ ਬਹੁਤ ਲਾਹੇਵੰਦ ਜਾਣਕਾਰੀ ਹਾਸਿਲ ਕਰ ਸਕਦੇ ਹਨ। ਇਸ ਤੋਂ ਇਲਾਵਾ ਹਾਜ਼ਰ ਸ਼ਾਇਰਾਂ ਦੀਆਂ ਰਚਨਾਵਾਂ ਦਾ ਆਨੰਦ ਵੀ ਮਾਣਿਆ ਜਾਵੇਗਾ। ਸਾਰੇ ਸਾਥੀਆਂ ਨੂੰ ਸਮੇਂ-ਸਿਰ ਪਹੁੰਚਣ ਦੀ ਹਾਰਦਿਕ ਅਪੀਲ ਕੀਤੀ ਜਾਂਦੀ ਹੈ। ਸਾਹਿਤਕਾਰ, ਪੱਤਰਕਾਰ ਅਤੇ ਸਾਹਿਤ ਪ੍ਰੇਮੀਆਂ ਨੂੰ ਇਸ ਇਕੱਤਰਤਾ ਵਿੱਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।
ਵੱਲੋਂ: ਪਿਆਰਾ ਸਿੰਘ ‘ਰਾਹੀ’ (ਜਨਰਲ ਸਕੱਤਰ), ਜਸਵਿੰਦਰ ਸਿੰਘ ਕਾਈਨੌਰ (ਪ੍ਰਧਾਨ)।

