www.sursaanjh.com > ਚੰਡੀਗੜ੍ਹ/ਹਰਿਆਣਾ > ਸੀਨੀਅਰ ਕਾਂਗਰਸੀ ਆਗੂ ਜੈਲਦਾਰ ਚੈੜੀਆ ਦਾ ਹੋਇਆ ਸਸਕਾਰ

ਸੀਨੀਅਰ ਕਾਂਗਰਸੀ ਆਗੂ ਜੈਲਦਾਰ ਚੈੜੀਆ ਦਾ ਹੋਇਆ ਸਸਕਾਰ

ਸੀਨੀਅਰ ਕਾਂਗਰਸੀ ਆਗੂ ਜੈਲਦਾਰ ਚੈੜੀਆ ਦਾ ਹੋਇਆ ਸਸਕਾਰ
ਚੰਡੀਗੜ੍ਹ 17 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬੀਤੇ ਦਿਨੀਂ ਕਾਂਗਰਸ ਪਾਰਟੀ ਦੇ ਜਿਲ੍ਹਾ ਰੂਪਨਗਰ ਦੇ ਮੌਜੂਦਾ ਪ੍ਰਧਾਨ ਅਤੇ ਪੀਆਰਟੀਸੀ ਪਟਿਆਲਾ ਦੇ ਸਾਬਕਾ ਚੇਅਰਮੈਨ ਜੈਲਦਾਰ ਸਤਵਿੰਦਰ ਸਿੰਘ ਚੈੜੀਆ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦੀ ਮੌਤ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ। ਉਹਨਾਂ ਦੇ ਪਰਿਵਾਰਿਕ ਮੈਂਬਰ ਵਿਦੇਸ਼ ਰਹਿੰਦੇ ਹਨ, ਇਸ ਲਈ ਉਨ੍ਹਾਂ ਦੇ ਪੰਜਾਬ ਵਾਪਸ ਆਉਣ ਚੈੜੀਆਂ ਦਾ ਸਸਕਾਰ ਅੱਜ ਕੀਤਾ ਗਿਆ। ਜੈਲਦਾਰ ਚੈੜੀਆਂ ਦੀ ਅੰਤਿਮ ਯਾਤਰਾ  ਸਵੇਰੇ ਪ੍ਰਭ ਆਸਰਾ ਸੰਸਥਾ ਪਡਿਆਲਾ ਨੇੜੇ ਕੁਰਾਲੀ ਤੋਂ ਸ਼ੁਰੂ ਹੋ ਕੇ ਪਿੰਡ ਚੈੜੀਆਂ ਪੁੱਜੀ, ਜਿਸ ਦੌਰਾਨ ਉਨਾਂ ਦੇ ਸਰੀਰ ਨੂੰ ਲੋਕਾਂ ਦੇ ਦਿਦਾਰ ਕਰਨ ਲਈ ਰੱਖਿਆ ਗਿਆ ਸੀ।
ਵੱਖ ਵੱਖ ਪਿੰਡਾਂ ਦੇ ਉਨ੍ਹਾਂ ਨੂੰ ਚਾਹੁਣ ਵਾਲੇ ਲੋਕਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਪਿੰਡ ਪਹੁੰਚਣ ਤੇ ਇਲਾਕੇ ਦਾ ਠਾਠਾਂ ਮਾਰਦਾ ਇਕੱਠ ਆਪਣੇ ਹਰਮਨ ਪਿਆਰੇ ਆਗੂ ਨੂੰ ਸ਼ਰਧਾਂਜਲੀ ਦੇਣ ਲਈ ਪੁੱਜ ਰਿਹਾ, ਜਿਨ੍ਹਾਂ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ,ਧਾਰਮਿਕ ਸਖਸ਼ੀਅਤਾਂ, ਸਮਾਜਸੇਵੀ, ਕਿਸਾਨ ਆਗੂ, ਪੱਤਰਕਾਰ ਅਤੇ ਪੰਜਾਬੀ ਲੋਕ ਗਾਇਕ ਵੀ ਹਾਜ਼ਰ ਸੀ। ਰਹਿੰਦੀਆਂ ਰਸਮਾਂ ਕੀਤੀਆਂ ਗਈਆਂ। ਇਸ ਮੌਕੇ ਕਾਂਗਰਸ ਪਾਰਟੀ ਦਾ ਝੰਡਾ ਪਾ ਕੇ ਸਨਮਾਨ ਕੀਤਾ ਗਿਆ। ਉਨ੍ਹਾਂ ਨੂੰ ਘਰ ਤੋਂ ਸ਼ਮਸ਼ਾਨ ਘਾਟ ਤੱਕ ਲੈ ਕੇ ਜਾਣ ਲਈ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਵੀ ਮੋਢਾ ਦਿੱਤਾ।
ਜੈਲਦਾਰ ਚੈੜੀਆਂ ਦੇ ਜਨਾਜ਼ੇ ਪਿੱਛੇ ਠਾਠਾਂ ਮਾਰਦਾ ਇਕੱਠ ਦਰਸਾਉਂਦਾ ਸੀ ਕਿ ਉਨ੍ਹਾਂ ਦੇ ਤੁਰ ਜਾਣ ਨਾਲ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੇ ਸਪੁੱਤਰ ਇਕਬਾਲ ਸਿੰਘ ਨੇ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਭੇਟ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ  ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਏਥੇ ਪੁੱਜ ਕੇ ਸ ਸਤਵਿੰਦਰ ਸਿੰਘ ਚੈੜੀਆਂ ਬਾਰੇ ਜੋ ਲੋਕਾਂ ਨੇ ਦੱਸਿਆ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਲਾਕੇ ਤੋਂ ਪ੍ਰਮਾਤਮਾ ਨੇ ਇੱਕ ਨੇਕ ਦਿਲ ਇਨਸਾਨ ਖੋਹ ਲਿਆ ਹੈ।
ਪਾਰਟੀ ਦਾ ਦਰਵੇਸ਼ ਆਗੂ ਇਸ ਸੰਸਾਰ ਤੋਂ ਰੁਖ਼ਸਤ ਹੋਇਆ ਹੈ, ਜਿਸ ਦਾ ਘਾਟਾ ਪਾਰਟੀ ਕਦੇ ਵੀ ਪੂਰਾ ਨਹੀਂ ਕਰ ਸਕਦੀ ਅਤੇ ਨਾ ਇਲਾਕੇ ਲਈ ਇਹ ਘਾਟ ਪੂਰੀ ਹੋਣੀ ਏ। ਅੱਜ ਪਿੰਡ ਚੈੜੀਆਂ ਵਿਖੇ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ, ਬੀਬੀ ਕਮਲਜੀਤ ਕੌਰ, ਸੋਲਖੀਆ, ਸ਼੍ਰੋਮਣੀ ਅਕਾਲੀ ਦਲ ਤੋਂ ਦਲਜੀਤ ਸਿੰਘ ਚੀਮਾ, ਰਵਿੰਦਰ ਸਿੰਘ ਖੇੜਾ, ਰਾਣਾ ਕੇ ਪੀ ਸਾਬਕਾ ਸਪੀਕਰ ਪੰਜਾਬ, ਰਵੀ ਵੜੈਚ, ਗੁਰਕੀਰਤ ਸਿੰਘ ਕੋਟਲੀ ਸਾਬਕਾ ਕੈਬਨਿਟ ਮੰਤਰੀ, ਬਲਵੀਰ ਸਿੰਘ ਸਿੱਧੂ ਸਾਬਕਾ ਮੰਤਰੀ, ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ, ਪ੍ਰਧਾਨ ਰਣਜੀਤ ਸਿੰਘ ਜੀਤੀ ਪਟਿਆਲਾ ਕੁਰਾਲੀ, ਗੁਰਪ੍ਰਤਾਪ ਸਿੰਘ ਜੋਤੀ ਪਡਿਆਲਾ, ਭਾਜਪਾ ਆਗੂ ਲਖਵਿੰਦਰ ਕੌਰ ਗਰਚਾ, ਸਾਬਕਾ ਐਮਐਲਏ ਭਾਗ ਸਿੰਘ, ਯਾਦਵਿੰਦਰ ਸਿੰਘ ਬਨੀ ਕੰਗ, ਕਾਂਗਰਸ ਯੂਥ ਪ੍ਰਧਾਨ ਨਵਦੀਪ ਨਬੀ, ਆਮ ਆਦਮੀ ਪਾਰਟੀ ਤੋਂ ਐਮ ਐਲ ਏ ਦਿਨੇਸ਼ ਚੱਢਾ, ਚੇਅਰਮੈਨ ਪ੍ਰਮਿੰਦਰ ਸਿੰਘ ਗੋਲਡੀ, ਸਾਬਕਾ ਐੱਮ ਐੱਲ ਏ ਅਮਰਜੀਤ ਸਿੰਘ ਸਦੋਆਂ, ਬਹਾਦਰ ਸਿੰਘ ਓਕੇ, ਨੰਦੀ ਪਾਲ ਬਾਂਸਲ, ਚੇਅਰਮੈਨ ਹਰੀਸ਼ ਰਾਣਾ, ਕਿਸਾਨ ਆਗੂ ਨਰਿੰਦਰ ਸਿੰਘ ਕੰਗ, ਕਿਸਾਨ ਆਗੂ ਪਰਮਦੀਪ ਸਿੰਘ  ਬੈਦਵਾਨ, ਸਰਪੰਚ ਮਦਨ ਸਿੰਘ ਮਾਣਕਪੁਰ ਸ਼ਰੀਫ਼, ਰਣਜੀਤ ਸਿੰਘ ਸੰਤੋਖਗੜ੍ਹ, ਹਰਮੇਸ਼ ਸਿੰਘ ਬੜੌਦੀ, ਰਣਜੀਤ ਸਿੰਘ ਖੱਦਰੀ, ਨਰਿੰਦਰ ਮਾਵੀ ਸਾਬਕਾ ਚੇਅਰਮੈਨ, ਦਵਿੰਦਰ ਠਾਕੁਰ, ਭਾਰਤ ਭੂਸ਼ਣ ਵਰਮਾ, ਸਰਪੰਚ ਬਲਕਾਰ ਭੰਗੂ, ਰਮਾਕਾਂਤ ਕਾਲੀਆ, ਅਰਮਾਨ ਵੀਰ ਪਟਿਆਲਾ, ਜਰਨੈਲ ਸਿੰਘ ਰਕੌਲੀ, ਬਿੱਟੂ ਸਰਪੰਚ, ਪੰਮਾ ਰੋਡ ਮਾਜਰਾ, ਮਨੀ ਮੋਰਿੰਡਾ, ਦਿਨੇਸ਼ ਗੌਤਮ, ਬਲਵਿੰਦਰ ਕਾਕਾ, ਸਰਪੰਚ ਅਵਤਾਰ ਸਿੰਘ ਸਲੇਮਪੁਰ, ਲੋਕ ਗਾਇਕ ਪੰਮਾ ਡੂਮੇਵਾਲ, ਜਸਮੇਰ ਮੀਆਂਪੁਰ, ਰਿੰਕੂ ਬਾਗਵਾਲੀ, ਅਮਰਜੀਤ ਬੈਨੀਪਾਲ, ਦਰਸ਼ਨ ਸੰਧੂ, ਰਣਜੀਤ ਕਾਕਾ, ਅਰਵਿੰਦਰ ਬਿੱਲਾ, ਗੁਰ ਫਤਿਹ, ਮੋਹਨ ਸਿੰਘ ਕਿਸ਼ਨਪੁਰਾ, ਰਾਣਾ ਰੰਗੀਲਪੁਰ ਸਰਪੰਚ, ਮਨਮੋਹਨ ਸਿੰਘ ਮਾਵੀ, ਜੇ ਕੇ ਕੁਰਾਲੀ, ਜੱਗੀ ਗੌਤਮ, ਰਿਕੀ ਚਨਾਲੋ, ਵਿੱਕੀ ਚਨਾਲੋ, ਸੁਖਵਿੰਦਰ ਬਿੰਦਰਾ, ਲੱਕੀ ਐਮ ਸੀ, ਨੰਦਰਦਾਰ ਭਿੰਦਾ, ਜੱਸੀ ਚੈੜੀਆਂ, ਸਰਪੰਚ ਬਲਵਿੰਦਰ ਚੱਕਲਾਂ, ਨੰਬਰਦਾਰ ਬਲਵਿੰਦਰ ਚੈੜੀਆਂ, ਏ ਕੇ ਕੌਸ਼ਲ ਆਈਪੀਐਸ, ਲੱਕੀ ਕਲਸੀ, ਸਤਨਾਮ ਧਿਮਾਨ, ਸੀਮਾ ਧਿਮਾਨ, ਦਿਲਬਰ ਪੁਰਖਾਲੀ, ਮਦਨ ਟੌਂਸਾ, ਮੁਕੇਸ਼ ਚੌਧਰੀ, ਵੱਧਵਾ ਗੋਸਲਾਂ  ਤੋਂ ਇਲਾਵਾ ਇਲਾਕੇ ਭਰ ਤੋਂ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਸਵ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੂੰ ਸ਼ਰਧਾਂਜਲੀ ਦੇਣ ਲਈ ਪੁੱਜਾ।
ਇਸ ਮੌਕੇ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦੀ ਅੰਤਿਮ ਅਰਦਾਸ ਮਿਤੀ 21 ਜੁਲਾਈ ਨੂੰ ਪਿੰਡ ਬ੍ਰਾਹਮਣ ਮਾਜਰਾ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।

Leave a Reply

Your email address will not be published. Required fields are marked *