www.sursaanjh.com > ਅੰਤਰਰਾਸ਼ਟਰੀ > ਪੇਂਡੂ ਸਾਹਿਤ ਸਭਾ (ਰਜਿ) ਨੰਦਪੁਰ ਕਲੌੜ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਸਾਵਣ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ/ ਲਾਲ ਮਿਸਤਰੀ

ਪੇਂਡੂ ਸਾਹਿਤ ਸਭਾ (ਰਜਿ) ਨੰਦਪੁਰ ਕਲੌੜ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਸਾਵਣ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ/ ਲਾਲ ਮਿਸਤਰੀ

ਪੇਂਡੂ ਸਾਹਿਤ ਸਭਾ (ਰਜਿ) ਨੰਦਪੁਰ ਕਲੌੜ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਸਾਵਣ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ/ ਲਾਲ ਮਿਸਤਰੀ
ਨੰਦਪੁਰ ਕਲੌੜ (ਸੁਰ ਸਾਂਝ ਡਾਟ ਕਾਮ ਬਿਊਰੋ-ਜਸਵਿੰਦਰ ਕਾਈਨੌਰ), 05 ਅਗਸਤ:
ਪੇਂਡੂ ਸਾਹਿਤ ਸਭਾ (ਰਜਿ) ਨੰਦਪੁਰ ਕਲੌੜ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਗੁਰਨਾਮ ਸਿੰਘ ਬਿਜਲੀ ਦੀ ਪ੍ਰਧਾਨਗੀ ਹੇਠ ਸਾਵਣ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਇਸ ਸਾਹਿਤਕ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਕਾਈਨੌਰ, ਪ੍ਰਧਾਨ ਅਤੇ ਪਿਆਰਾ ਸਿੰਘ ਰਾਹੀ, ਜਨਰਲ ਸਕੱਤਰ, ਸਾਹਿਤਕ ਸੱਥ ਖਰੜ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਸਮਾਗਮ ਦੇ ਸ਼ੁਰੂ ਵਿੱਚ ਸਭਾ ਦੇ ਸਰਪ੍ਹਸਤ ਲਾਲ ਮਿਸਤਰੀ ਨੇ ਆਏ ਹੋਏ ਸਾਰੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਹ ਸਭਾ ਬਹੁਤ ਪੁਰਾਣੀ ਹੈ।
ਇਹ ਵੀ ਵਰਨਣਯੋਗ ਹੈ ਕਿ ਸੰਨ 1995 ਤੋਂ ਬਣੀ ਇਸ ਸਭਾ ਵਿੱਚ ਹੋਰ ਵੀ ਬਹੁਤ ਸਾਰੇ ਸੀਨੀਅਰ ਸਾਹਿਤਕਾਰ ਪ੍ਰਕਾਸ਼ ਕੌਰ ਹਮਦਰਦ, ਹਰਭਜਨ ਹਲਵਾਰਵੀ, ਸ਼ਾਮ ਸਿੰਘ ‘ਅੰਗ ਸੰਗ’, ਕਹਾਣੀਕਾਰ ਭੁਪਿੰਦਰ ਸਿੰਘ, ਸਾਬਕਾ ਆਈ ਏ ਐੱਸ,, ਸ਼ੰਗਾਰਾ ਸਿੰਘ ਭੁੱਲਰ, ਦਵਿੰਦਰ ਦਵੀ, ਮਨਮੋਹਨ ਸਿੰਘ ਦਾਊਂ, ਸ਼੍ਹੀ ਰਾਮ ਅਰਸ਼, ਲੇਖ ਰਾਜ ਪਰਵਾਨਾ, ਅਜੀਤ ਸਿੰਘ ਢੰਗਰਾਲੀ, ਪਰਮਜੀਤ ਕੌਰ ਸਰਹਿੰਦ ਅਤੇ ਗੁਰਿੰਦਰ ਕਲਸੀ ਆਦਿ ਵੀ ਸਭਾ ਦੀਆਂ ਪਹਿਲਾਂ ਹੋਈਆਂ ਮੀਟਿੰਗਾਂ ਵਿੱਚ ਸ਼ਮੂਲੀਅਤ ਕਰ ਚੁੱਕੇ ਹਨ। ਸਭਾ ਦੀਆਂ ਮੀਟਿੰਗਾਂ ਦੇ ਸਿਲਸਿਲੇ ਵਿੱਚ ਖੜੋਤ ਆਉਣ ਪਿੱਛੋਂ ਹੁਣ ਇਹ ਮੀਟਿੰਗ 12 ਸਾਲ ਦੇ ਵਕਫੇ ਪਿੱਛੋਂ ਕਰਵਾਈ ਗਈ ਹੈ।
ਸਾਵਣ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਤਰਸੇਮ ਸਿੰਘ ਕਾਲੇਵਾਲ, ਸੁਰਜੀਤ ਸਿੰਘ ਜੀਤ, ਗੁਰਨਾਮ ਸਿੰਘ ਬਿਜਲੀ, ਪਿਆਰਾ ਸਿੰਘ ਰਾਹੀ, ਜਸਵਿੰਦਰ ਸਿੰਘ ਕਾਈਨੌਰ, ਲਾਲ ਮਿਸਤਰੀ, ਨੌਜਵਾਨ ਸ਼ਾਇਰ ਰਵਿੰਦਰ ਸਿੰਘ ਨੰਦਪੁਰ ਕਲੌੜ, ਕੁਲਦੀਪ ਸਿੰਘ ਜੋਧਪੁਰੀ ਅਤੇ ਪਰਮਿੰਦਰ ਪ੍ਰੇਮ ਮੋਰਿੰਡਾ ਆਦਿ ਨੇ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸੇ ਸਮਾਗਮ ਦੌਰਾਨ ਲਾਲ ਮਿਸਤਰੀ ਨੇ ਆਪਣੀ ਪੁਸਤਕ ‘ਰੂਹਾਂ ਦਾ ਰੁਦਨ’ (ਗੀਤ ਸੰਗ੍ਰਹਿ) ਵਿਸ਼ੇਸ਼ ਤੌਰ ’ਤੇ ਪੁੱਜੇ ਸਾਹਿਤਕਾਰਾਂ ਨੂੰ ਵੀ ਭੇਂਟ ਕੀਤਾ। ਲਾਲ ਮਿਸਤਰੀ ਦੇ ਗ੍ਰਹਿ ਵਿਖੇ ਕਰਵਾਇਆ ਗਿਆ ਇਹ ਸਾਵਣ ਕਵੀ ਦਰਬਾਰ ਇੱਕ ਸ਼ਾਨਦਾਰ ਸਮਾਗਮ ਹੋ ਨਿਬੜਿਆ। ਇਸ ਪੂਰੇ ਸਮਾਗਮ ਨੂੰ ‘ਸਾਹਤਿਕ ਸਾਂਝ‘ ਯੂ ਟਿਯੂਬ ਚੈਨਲ ਵੱਲੋਂ ਰਿਕਾਕਡ ਕੀਤਾ ਗਿਆ।
ਮੰਚ ਸੰਚਾਲਨ ਦੀ ਕਾਰਵਾਈ ਪਿਆਰਾ ਸਿੰਘ ਰਾਹੀ ਵੱਲੋਂ ਬਾਖੂਬੀ ਨਿਭਾਈ ਗਈ। ਅਖੀਰ ਵਿੱਚ ਸਭਾ ਦੇ ਸਰਪ੍ਰਸਤ ਪ੍ਰਧਾਨ ਲਾਲ ਮਿਸਤਰੀ ਨੇ ਸਾਰੇ ਸਾਹਿਤਕਾਰਾਂ, ਪੱਤਰਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਭਾ ਦੇ ਪ੍ਰਧਾਨ ਚੰਨ ਪਟਿਆਲਵੀ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਜੋਧਪੁਰੀ ਹਨ। ਹੁਣ ਸਾਰੇ ਸਾਹਿਤਕਾਰਾਂ ਦੇ ਸਹਿਯੋਗ ਨਾਲ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਜਾਵੇਗਾ।
ਵੱਲੋਂ:  ਲਾਲ ਮਿਸਤਰੀ (ਸਰਪ੍ਰਸਤ), ਸੰਪਰਕ ਨੰ 98159-66595

Leave a Reply

Your email address will not be published. Required fields are marked *