www.sursaanjh.com > ਚੰਡੀਗੜ੍ਹ/ਹਰਿਆਣਾ > ਸਹੁਰਿਆ ਤੋਂ ਤੰਗ ਹੋਏ ਨੌਜਵਾਨ ਨੇ ਕੀਤੀ ਜੀਵਨ ਲੀਲਾ ਸਮਾਪਤ

ਸਹੁਰਿਆ ਤੋਂ ਤੰਗ ਹੋਏ ਨੌਜਵਾਨ ਨੇ ਕੀਤੀ ਜੀਵਨ ਲੀਲਾ ਸਮਾਪਤ

ਸਹੁਰਿਆ ਤੋਂ ਤੰਗ ਹੋਏ ਨੌਜਵਾਨ ਨੇ ਕੀਤੀ ਜੀਵਨ ਲੀਲਾ ਸਮਾਪਤ
ਚੰਡੀਗੜ੍ਹ 5 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਨੇੜਲੇ ਪਿੰਡ ਛੋਟੀ ਪੜ੍ਹਛ ਦੇ ਇੱਕ ਨੌਜਵਾਨ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਮਰਨ ਤੋਂ ਪਹਿਲਾਂ ਉਸ ਨੌਜਵਾਨ ਨੇ ਇੱਕ ਵੀਡੀਓ ਬਣਾਈ ਅਤੇ ਆਪਣੇ ਭਰਾ ਨੂੰ ਉਹ ਵੀਡੀਓ ਭੇਜੀ, ਜਿਸ ਵਿੱਚ ਉਸ ਨੇ ਆਤਮ-ਹੱਤਿਆ ਕਰਨ ਦੇ ਕਾਰਨਾਂ ਸਬੰਧੀ ਦੱਸਿਆ। ਇਸੇ ਵੀਡੀਓ ਦੇ ਅਧਾਰ ‘ਤੇ ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਦਰਖਾਸਤ ਦਿੱਤੀ ਗਈ। ਉਸ ਨੌਜਵਾਨ ਨੇ ਆਪਣੇ ਸਹੁਰੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਮੌਤ ਦਾ ਕਾਰਨ ਦੱਸਿਆ, ਜਿਸ ਕਾਰਨ ਉਹ ਆਪਣੀ ਜਾਨ ਗੁਆ ਰਿਹਾ ਹੈ। ਇਸ ਸਬੰਧੀ ਥਾਣਾ ਮੁੱਲਾਂਪੁਰ ਗਰੀਬਦਾਸ ਏ ਐੱਸ ਆਈ ਰਾਜ ਕੁਮਾਰ ਨੇ ਦੱਸਿਆ ਕਿ ਮਾਮਲਾ ਸਾਹਮਣੇ ਆਇਆ ਹੈ ਕਿ ਸਾਹੁਰੇ ਪਰਿਵਾਰ ਵੱਲੋਂ ਨੌਜਵਾਨ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਵੀਡੀਓ ਵਿਚ ਇਹੀ ਗੱਲ ਕਹਿ ਰਿਹਾ ਹੈ ਕਿ ਮੈਨੂੰ ਤੰਗ ਪਰੇਸ਼ਾਨ ਕੀਤਾ ਹੈ। ਮੈਂ ਇਹਨਾਂ ਵਿਅਕਤੀਆਂ ਤੋਂ ਤੰਗ ਪਰੇਸ਼ਾਨ ਹੋਣ ਕਰਕੇ ਆਤਮ ਹੱਤਿਆ ਕਰਨ ਲੱਗਾ ਹਾਂ।
ਪਰਿਵਾਰ ਵੱਲੋ ਮ੍ਰਿਤਕ ਬਲਵਿੰਦਰ ਸਿੰਘ ਦੇ ਭਰਾ ਕਸ਼ਮੀਰ ਸਿੰਘ ਨੇ ਬਿਆਨ ਲਿਖਾਇਆ ਸੀ ਕਿ ਉਹਦੇ ਬਿਆਨ ਮੁਤਾਬਿਕ ਮੁਕੱਦਮਾ ਦਰਜ ਕੀਤਾ ਗਿਆ ਹੈ ਕਿ  ਬਲਵਿੰਦਰ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਛੋਟੀ ਪੜ੍ਹਛ ਨੇ ਆਪਣੀ ਇੱਕ ਵੀਡੀਓ ਬਣਾ ਕੇ ਆਪਣੇ ਭਰਾ ਕਸ਼ਮੀਰ ਸਿੰਘ ਨੂੰ ਭੇਜੀ ਸੀ ਕਿ ਮੈਂ ਆਪਣੇ ਸੱਸ ਤੇਜ ਕੌਰ ਤੇਜੋ ਤੇ ਆਪਣੀ ਘਰਵਾਲੀ ਕਮਲਜੀਤ ਉਰਫ਼ ਸੋਨੀਆ ਅਤੇ ਆਪਣੀ ਸਾਲੀ ਗੁਰਦੀਪ ਕੌਰ ਤੋਂ ਤੰਗ ਆ ਕੇ ਸੁਸਾਈਡ ਕਰਨ ਲੱਗਿਆ ਹਾਂ। ਇਸੇ ਮੁਤਾਬਿਕ ਮੁਕਦਮਾ ਨੂੰ 113 ਅੰਡਰ ਸੈਕਸ਼ਨ 108,  ਇਹ ਤਿੰਨ ਜਣਿਆਂ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਫਿਲਹਾਲ ਕਿਸੇ ਦੀ ਗਿਰਫਤਾਰੀ ਹੁਣ ਤੱਕ ਨਹੀਂ ਹੋਈ, ਜਿਸ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਤੋਂ ਜਲਦੀ ਦੋਸ਼ੀ ਫੜੇ ਜਾਣਗੇ।

Leave a Reply

Your email address will not be published. Required fields are marked *