ਅਚਾਰੀਆ ਬਾਲ ਕ੍ਰਿਸ਼ਨ ਦਾ ਜਨਮ ਦਿਨ, ਜੜੀ ਬੂਟੀ ਦਿਵਸ ਦੇ ਰੂਪ ਵਿੱਚ ਮਨਾਇਆ
ਚੰਡੀਗੜ੍ਹ 6 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਈਕੋ ਸਿਟੀ 1 ਨਿਊ ਚੰਡੀਗੜ੍ਹ ਦੀਆਂ ਮਹਿਲਾ ਪਤੰਜਲੀ ਦੀਆਂ ਔਰਤਾਂ ਵੱਲੋਂ ਅਚਾਰੀਆ ਬਾਲਾ ਕ੍ਰਿਸ਼ਨ ਦਾ ਜਨਮ ਦਿਨ ਵੱਖਰੇ ਤੌਰ ‘ਤੇ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮੈਡਮ ਪ੍ਰੇਮਜੀਤ ਕੌਰ ਸੰਧੂ ਨੇ ਦੱਸਿਆ ਕਿ ਔਰਤਾਂ ਵੱਲੋਂ ਰਲ਼ ਮਿਲ਼ ਕੇ ਇਸ ਜਨਮ ਦਿਨ ਨੂੰ ਜੜੀ-ਬੂਟੀ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ। ਇਸ ਮੌਕੇ ਵੱਖ ਦਵਾਈਆਂ ਦੇ ਤੌਰ ‘ਤੇ ਵਰਤੋਂ ਵਿੱਚ ਆਉਣ ਵਾਲੇ ਵੱਖ ਵੱਖ ਕਿਸਮਾਂ ਦੇ ਪੌਦੇ ਲਗਾਏ ਗਏ, ਜਿਸ ਵਿੱਚ ਪੱਥਰ ਚੱਟ, ਨਿੰਮ, ਆਂਵਲਾ, ਮੁਰੰਗਾ, ਸ਼ਹਿਤੂਤ, ਅਸ਼ਵਗੰਧਾ ਆਦਿ ਤੇ ਹੋਰ ਬਹੁਤ ਕਿਸਮਾਂ ਦੇ ਪੌਦੇ ਸ਼ਾਮਲ ਕੀਤੇ ਗਏ।
ਜ਼ਿਲ੍ਹਾ ਪ੍ਰਧਾਨ ਭੈਣ ਪ੍ਰੇਮਜੀਤ ਕੌਰ ਸੰਧੂ ਨੇ ਲਗਾਏ ਗਏ ਪੌਦਿਆਂ ਦੀ ਸਾਂਭ ਸੰਭਾਲ ਅਤੇ ਇਨ੍ਹਾਂ ਦੀ ਗੁਣਵੱਤਾ ਦੇ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਸਮੂਹ ਔਰਤਾਂ ਵੱਲੋਂ ਇੱਕ ਦੂਜੇ ਨੂੰ ਅਚਾਰੀਆ ਬਾਲ ਕ੍ਰਿਸ਼ਨ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭੈਣ ਲਤਾ, ਸੁਰੀਤਾ ਕਲੇਰ, ਵਿਪਿਨ, ਮੋਨਿਕਾ, ਨੀਰਜ, ਮੋਨਾ, ਮੀਰਾ ਚੌਧਰੀ, ਰਾਣੇ ਦੀਮਨ, ਨਿਰਮਲਾ ਜੀ, ਵੀਨਾ ਮੁਜਾਲ, ਵੀਨਾ ਸ਼ਰਮਾ, ਸੋਨੀਆ ਨੇਗੀ, ਦਲਜੀਤ ਜੀ ਆਦਿ ਮੌਜੂਦ ਔਰਤਾਂ ਨੇ ਆਪਣਾ ਆਪਣਾ ਬਣਦਾ ਯੋਗਦਾਨ ਪਾਇਆ।

