ਦਵਾਈਆਂ ਦੇ ਪੌਦੇ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਸੋਹਾਣਾ ਵਿਖੇ ਲਗਾਏ ਗਏ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ-ਬਲਜਿੰਦਰ ਸ਼ੇਰਗਿੱਲ), 7 ਅਗਸਤ:


ਰੈਡ ਕ੍ਰਾਸ ਵਲੰਟੀਅਰ ਨੇ ਦਵਾਈਆਂ ਦੇ ਪੌਦੇ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਸੋਹਾਣਾ ਅਤੇ ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਸ਼੍ਰੀ ਕੇ ਕੇ ਸੈਣੀ ਅਤੇ ਪ੍ਰਿੰਸੀਪਲ ਸ੍ਰੀਮਤੀ ਹਿਮਾਂਸ਼ੂ ਜੀ ਦੀ ਯੋਗ ਅਗਵਾਈ ਹੇਠ 25 ਦਵਾਈਆਂ ਦੇ ਪੌਦੇ ਸਕੂਲ ਦੇ ਕਾਰਨਰ ਵਿੱਚ ਲਗਾਏ ਗਏ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਕੇ ਕੇ ਸੈਨੀ ਜੀ ਨੇ ਦੱਸਿਆ ਹਰ ਸਕੂਲ ਵਿੱਚ ਦਵਾਈਆਂ ਦੇ ਪੌਦਿਆਂ ਦੇ ਕਾਰਨਰ ਬਣਾਏ ਜਾਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਨੂੰ ਇਹਨਾਂ ਪੌਦਿਆਂ ਦੇ ਬਾਰੇ ਜਾਣਕਾਰੀ ਅਤੇ ਉਸ ਦਾ ਲਾਭ ਉਠਾ ਸਕੇ। ਜ਼ਿਲ੍ਹਾ ਮੋਹਾਲੀ ਅਤੇ ਐਮ. ਸੀ. ਖੇਤਰ ਵਿੱਚ ਪੈਂਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਬੇਨਤੀ ਕੀਤੀ ਹੈ, ਉਹ ਦਵਾਈਆਂ ਦੇ ਪੌਦੇ ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਤੋਂ ਮੁਫਤ ਲੈ ਸਕਦੇ ਹਨ ਅਤੇ ਆਪਣੇ ਸਕੂਲ ਦੇ ਵਿੱਚ ਇੱਕ ਕਾਰਨਰ ਬਣਾਉਣ ਮੋਬਾਇਲ ਨੰਬਰ 8847592491 ਤੇ ਸੰਪਰਕ ਕਰਕੇ ਪੌਦੇ ਲੈ ਸਕਦੇ ਹੋ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਹਿਮਾਂਸ਼ੂ ਮੈਮ, ਮੈਨੇਜਰ ਬਲਦੇਵ ਸਿੰਘ, ਮੀਡੀਆ ਇੰਚਾਰਜ ਸ੍ਰੀਮਤੀ ਸੁਧਾ ਜੈਨ, ਪੁਰਨਿਮਾ ਅਗਰਵਾਲ ਲੈਕ. ਬਾਇਓ ਰੈਡ ਕਰਾਸ ਇੰਚਾਰਜ ਅਤੇ ਵਲੰਟੀਅਰ ਨੀਸ਼ੂ, ਮਨਪ੍ਰੀਤ ਕੌਰ, ਕੁਲਦੀਪ ਕੌਰ, ਸਿਮਰਨਜੀਤ ਕੌਰ, ਨਵਨੀਤ ਕੌਰ, ਰਮਨਦੀਪ ਕੌਰ, ਮਨਦੀਪ ਕੌਰ, ਰਾਧਿਕਾ, ਕਰਮਜੀਤ, ਦਿਲਪ੍ਰੀਤ, ਅਨੀਸ਼ਾ, ਪ੍ਰੀਆ ਅਤੇ ਨਵਨੀਤ ਕੌਰ ਹਾਜ਼ਰ ਸਨ।

