www.sursaanjh.com > ਅੰਤਰਰਾਸ਼ਟਰੀ > ਸਾਂਝੀਵਾਲਤਾ ਦੇ ਪ੍ਰਤੀਕ, ਪੰਜਾਬੀ ਪੱਤਰਕਾਰੀ ਵਿੱਚ ਨਵੀਆਂ ਪੈੜਾਂ ਪਾਉਣ ਵਾਲ਼ੇ ਤੇ ਨਿਧੜਕ ਪੱਤਰਕਾਰ ਸਨ, ਮਰਹੂਮ ਜੋਗਿੰਦਰ ਸਿੰਘ

ਸਾਂਝੀਵਾਲਤਾ ਦੇ ਪ੍ਰਤੀਕ, ਪੰਜਾਬੀ ਪੱਤਰਕਾਰੀ ਵਿੱਚ ਨਵੀਆਂ ਪੈੜਾਂ ਪਾਉਣ ਵਾਲ਼ੇ ਤੇ ਨਿਧੜਕ ਪੱਤਰਕਾਰ ਸਨ, ਮਰਹੂਮ ਜੋਗਿੰਦਰ ਸਿੰਘ

ਸ. ਜੁਗਿੰਦਰ ਸਿੰਘ , ਰੋਜਾਨਾ ਸਪੋਕਸਮੈਨ ਦੇ ਬੇਵਕਤ ਚਲਾਣੇ ‘ਤੇ ਪੰਜਾਬੀ ਸਾਹਿਤ ਸਭਾ (ਰਜਿ .) ਮੁਹਾਲੀ ਵਲੋਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ
ਸਾਂਝੀਵਾਲਤਾ ਦੇ ਪ੍ਰਤੀਕ, ਪੰਜਾਬੀ ਪੱਤਰਕਾਰੀ ਵਿੱਚ ਨਵੀਆਂ ਪੈੜਾਂ ਪਾਉਣ ਵਾਲ਼ੇ  ਤੇ ਨਿਧੜਕ ਪੱਤਰਕਾਰ ਸਨ, ਮਰਹੂਮ ਜੋਗਿੰਦਰ ਸਿੰਘ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿੳਰੋ), 7 ਅਗਸਤ:
ਪੰਜਾਬੀ ਸਾਹਿਤ ਸਭਾ (ਰਜਿ .) ਮੁਹਾਲੀ ਵੱਲੋਂ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇਕੱਤਰਤਾ ਹੋਈ, ਜਿਸ ਵਿੱਚ ਸ. ਜੁਗਿੰਦਰ ਸਿੰਘ, ਰੋਜ਼ਾਨਾ ਸਪੋਕਸਮੈਨ ਦੇ ਬੇਵਕਤ ਚਲਾਣੇ ‘ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਸਭਾ ਦੇ ਸਰਪ੍ਰਸਤ ਡਾ. ਦੀਪਕ ਮਨਮੋਹਨ ਸਿੰਘ, ਪ੍ਰਧਾਨ ਡਾ.ਸ਼ਿੰਦਰਪਾਲ ਸਿੰਘ, ਜਨਰਲ ਸਕੱਤਰ ਡਾ ਸਵੈਰਾਜ ਸੰਧੂ ਅਤੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਜਾਵਾ ਵੱਲੋਂ ਕਿਹਾ ਗਿਆ ਕਿ ਮਰਹੂਮ ਜੋਗਿੰਦਰ ਸਿੰਘ ਸਾਂਝੀਵਾਲਤਾ ਦੇ ਪ੍ਰਤੀਕ, ਪੰਜਾਬੀ ਪੱਤਰਕਾਰੀ ਵਿੱਚ ਨਵੀਆਂ ਪੈੜਾਂ ਪਾਉਣ ਵਾਲ਼ੇ ਨਿਧੜਕ ਪੱਤਰਕਾਰ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਗਏ ਮਾਰਗ ਦਰਸ਼ਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਇਸ ਮੌਕੇ ਐਡਵੋਕੇਟ ਪ੍ਰਮਿੰਦਰ ਸਿੰਘ ਗਿੱਲ, ਡਾ. ਨਿਰਮਲ ਸਿੰਘ ਬਾਸੀ, ਭਪਿੰਦਰ ਸਿੰਘ ਮਟੌਰਵਾਲਾ, ਡਾ. ਪਰਮਜੀਤ ਸਿੰਘ ਭੁੱਲਰ, ਹਰਿੰਦਰ ਹਰ, ਡਾ. ਮਲਕੀਤ ਸਿੰਘ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *