www.sursaanjh.com > ਚੰਡੀਗੜ੍ਹ/ਹਰਿਆਣਾ > ਨੰਬਰਦਾਰ ਰਾਜ ਕੁਮਾਰ ਸਿਆਲਬਾ ਮੁੜ ਬਣੇ ਬਲਾਕ ਪ੍ਰਧਾਨ

ਨੰਬਰਦਾਰ ਰਾਜ ਕੁਮਾਰ ਸਿਆਲਬਾ ਮੁੜ ਬਣੇ ਬਲਾਕ ਪ੍ਰਧਾਨ

ਨੰਬਰਦਾਰ ਰਾਜ ਕੁਮਾਰ ਸਿਆਲਬਾ ਮੁੜ ਬਣੇ ਬਲਾਕ ਪ੍ਰਧਾਨ
ਚੰਡੀਗੜ੍ਹ 10 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਨੰਬਰਦਾਰਾ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਨੰਬਰਦਾਰਾਂ ਦੇ ਕੰਮ ਨੂੰ ਚੰਗੇ ਤਰੀਕੇ ਨਾਲ ਚਲਾਉਣ ਲਈ ਇਕਾਈਆਂ ਦਾ ਗਠਨ ਕੀਤਾ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਮੁਹਾਲੀ ਦੇ ਬਲਾਕ ਮਾਜਰੀ  ਇਕਾਈ ਦੀ ਵੀ ਮੁੜ ਚੋਣ ਕਰਵਾਈ ਗਈ ਹੈ, ਜਿਸ ਵਿੱਚ ਪਿੰਡ ਸਿਆਲਬਾ ਦੇ ਨੌਜਵਾਨ ਨੰਬਰਦਾਰ ਰਾਜ ਕੁਮਾਰ ਨੂੰ ਮੁੜ ਬਲਾਕ ਪ੍ਰਧਾਨ ਲਾਇਆ ਗਿਆ ਹੈ। ਦੱਸ ਦਈਏ ਕਿ ਨੰਬਰਦਾਰ ਰਾਜ ਕੁਮਾਰ ਪਹਿਲਾਂ ਵੀ ਬਲਾਕ ਮਾਜਰੀ ਦੇ ਪ੍ਰਧਾਨ ਹਨ ਤੇ ਬਾਕੀ ਨੰਬਰਦਾਰਾਂ ਨੇ ਉਹਨਾਂ ਦੇ ਚੰਗੇ ਰਵਈਏ ਅਤੇ ਕੰਮਕਾਰ ਦੇ ਤਰੀਕੇ ਨੂੰ ਦੇਖਦੇ ਹੋਏ ਮੁੜ ਸਰਬ-ਸੰਮਤੀ ਨਾਲ ਪ੍ਰਧਾਨ ਥਾਪਿਆ ਗਿਆ ਹੈ।
ਇਸ ਮੌਕੇ ਹੋਰ ਵੀ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਨਾਂ ਵਿੱਚ ਚੇਅਰਮੈਨ ਸਤਪਾਲ ਨਾਢਾ, ਅਮਨਦੀਪ ਸਿੰਘ ਤੋਗਾ ਨੂੰ ਉਪ ਪ੍ਰਧਾਨ, ਦਰਸ਼ਨ ਸਿੰਘ ਮਾਜਰੀ ਨੂੰ ਸੈਕਟਰੀ, ਬਲਵੀਰ ਸਿੰਘ ਮਹਿਰੌਲੀ ਨੂੰ ਸਹਾਇਕ ਸੈਕਟਰੀ, ਬਲਦੀਪ ਸਿੰਘ ਬੜੌਦੀ ਨੂੰ ਖਜਾਨਚੀ, ਕੁਲਦੀਪ ਸਿੰਘ ਖਿਜ਼ਰਾਬਾਦ ਨੂੰ ਉਪ ਖਜਾਚਨੀ, ਸ਼੍ਰੀਮਤੀ ਹਰਜਿੰਦਰ ਕੌਰ ਮੀਆਂਪੁਰ ਚੰਗਰ ਨੂੰ ਇਸਤਰੀ ਵਿੰਗ ਦੀ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਨੰਬਰਦਾਰ ਰਾਜ ਕੁਮਾਰ ਸਿਆਲਬਾ ਨੇ ਨੰਬਰਦਾਰਾਂ ਨੂੰ ਸੰਬੋਧਨ ਕਰਦਿਆਂ ਜਿੱਥੇ ਉਹਨਾਂ ਦਾ ਧੰਨਵਾਦ ਕੀਤਾ, ਉੱਥੇ ਹੀ ਇਕਾਈ ਨੂੰ ਪਹਿਲਾ ਨਾਲੋਂ ਵੀ ਮਜਬੂਤ ਕਰਨ ਦਾ ਵਾਅਦਾ ਕੀਤਾ ਹੈ ਅਤੇ ਆਉਣ ਵਾਲੇ ਦਿਨਾਂ ਚ ਹੋਰ ਨੰਬਰਦਾਰਾਂ ਨੂੰ ਵੀ ਇਸ ਯੂਨੀਅਨ ਨਾਲ ਜੋੜਿਆ ਜਾਵੇਗਾ ਤਾਂ ਜੋ ਆਮ ਲੋਕਾਂ ਦੇ ਮੁੱਦੇ ਵੀ ਸਰਕਾਰੇ – ਦਰਬਾਰੇ ਪਹੁੰਚਾਏ ਜਾਣ। ਨੰਬਰਦਾਰਾਂ ਵੱਲੋਂ ਰਾਜ ਕੁਮਾਰ ਸਿਆਲਬਾ ਦਾ ਸਨਮਾਨ ਵੀ ਕੀਤਾ ਗਿਆ ਹੈ।
ਇਸ ਮੌਕੇ ਨੰਬਰਦਾਰ ਵਿਕਰਮ ਸਿੰਘ ਤਿਊੜ, ਨੰਬਰਦਾਰ ਅਮਰੀਕ ਸਿੰਘ ਤਕੀ ਪੁਰ,  ਨੰਬਰਦਾਰ  ਜੈਕ ਰਾਮ ਪਿੰਡ ਮਾਜਰੀਆ,  ਵਿਕਾਸ ਰਾਠੋਰ ਨੰਬਰਦਾਰ ਮਾਜਰੀ, ਗੁਰਦੀਪ ਸਿੰਘ ਨੰਬਰਦਾਰ ਹੁਸ਼ਿਆਰਪੁਰ,  ਕ੍ਰਿਸ਼ਨ ਚੰਦ ਜੀ ਨੰਬਰਦਾਰ ਮਿਰਜਾਪੁਰ, ਨੰਬਰਦਾਰ ਭਲਿੰਦਰ ਸਿੰਘ ਹੁਸ਼ਿਆਰਪੁਰ, ਜੁਝਾਰ ਸਿੰਘ ਨੰਬਰਦਾਰ ਮੁਲਾਪੁਰ ਗਰੀਬਦਾਸ, ਅਵਤਾਰ ਸਿੰਘ ਨੰਬਰਦਾਰ ਪਿੰਡ ਮਾਜਰਾ, ਨੰਬਰਦਾਰ ਬਲਵਿੰਦਰ ਸਿੰਘ ਘਡੋਲੀ, ਸੰਦੀਪ ਕੁਮਾਰ ਪਿੰਡ ਖਿਜਰਾਬਾਦ ਨੰਬਰਦਾਰ, ਗਰਜਾ ਸਿੰਘ ਨੰਬਰਦਾਰ ਕਸੌਲੀ ਪੱਤੀ ਬਘਿੰਡੀ ਕਰਾਉਂਦੀਆਂ ਵਾਲਾ, ਨੰਬਰਦਾਰ ਨੈਬ ਚੰਦ ਪਿੰਡ ਮਾਜਰੀਆ ਗ਼ੁੜਾ, ਨੰਬਰਦਾਰ ਬਲਵੰਤ ਸਿੰਘ ਪਿੰਡ ਮੁੰਧੋਂ ਸੰਗਤੀਆਂ, ਬੰਤ ਸਿੰਘ ਨੰਬਰਦਾਰ ਸਿਊਂਕ, ਸੋਹਨ ਸਿੰਘ ਨੰਬਰਦਾਰ ਕੁੱਬਾਹੇੜੀ, ਅੰਗਰੇਜ਼ ਸਿੰਘ ਨੰਬਰਦਾਰ ਨਾਢਾ,  ਮੋਹਨ ਸਿੰਘ ਜੀ ਨੰਬਰਦਾਰ ਰਤਵਾੜਾ, ਅਲਵਿੰਰ ਸਿੰਘ ਨੰਬਰਦਾਰ ਪਿੰਡ ਬੂਰਆਣਾ ਆਦਿ ਨੰਬਰਦਾਰ ਸ਼ਾਮਲ ਸਨ।

Leave a Reply

Your email address will not be published. Required fields are marked *