ਪੱਤਰਕਾਰ ਦਿਲਵਰ ਖੈਰਪੁਰ ਨੂੰ ਸਦਮਾ, ਮਾਤਾ ਦਾ ਦਿਹਾਂਤ
ਚੰਡੀਗੜ੍ਹ 10 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਇਲਾਕੇ ਦੇ ਸੀਨੀਅਰ ਪੱਤਰਕਾਰ ਦਿਲਬਰ ਸਿੰਘ ਖੈਰਪੁਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਹਨਾਂ ਦੇ ਮਾਤਾ ਕਾਕੋ ਕੌਰ ਦਾ ਬੀਤੇ ਦਿਨੀਂ ਤੜਕਸਾਰ ਅਚਾਨਕ ਹੀ ਦਿਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸਸਕਾਰ ਪਿੰਡ ਖੈਰਪੁਰ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਹੈ।


ਇਸ ਦੁੱਖ ਦੀ ਘੜੀ ਵਿੱਚ ਪੱਤਰਕਾਰ ਦਿਲਬਰ ਖੈਰਪੁਰ ਨਾਲ ਅਨਮੋਲ ਗਗਨ ਮਾਨ ਕੈਬਿਨਟ ਮੰਤਰੀ ਪੰਜਾਬ, ਜਗਮੋਹਨ ਸਿੰਘ ਕੰਗ ਸਾਬਕਾ ਮੰਤਰੀ ਪੰਜਾਬ, ਰਣਜੀਤ ਸਿੰਘ ਗਿੱਲ ਜਨਰਲ ਸਕੱਤਰ ਪੰਜਾਬ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਜਿਲਾ ਪ੍ਰਧਾਨ ਰਣਜੀਤ ਸਿੰਘ ਪਡਿਆਲਾ, ਜਥੇਦਾਰ ਉਜਾਗਰ ਸਿੰਘ ਬਡਾਲੀ, ਨਰਿੰਦਰ ਸਿੰਘ ਸ਼ੇਰਗਿੱਲ ਚੇਅਰਮੈਨ ਮਿਲਕ ਫੈਡ, ਪਰਮਿੰਦਰ ਸਿੰਘ ਗੋਲਡੀ ਚੇਅਰਮੈਨ, ਦਵਿੰਦਰ ਸਿੰਘ ਬਾਜਵਾ ਖੇਡ ਪ੍ਰਮੋਟਰ, ਪਰਮਦੀਪ ਸਿੰਘ ਬੈਦਵਾਨ, ਲੋਕ ਹਿੱਤ ਮਿਸ਼ਨ ਤੋਂ ਸੁਖਦੇਵ ਸਿੰਘ ਸੁੱਖਾ ਕੰਸਾਲਾ, ਰਵਿੰਦਰ ਸਿੰਘ ਵਜੀਦਪੁਰ, ਗੁਰਮੀਤ ਸਿੰਘ ਸਾਟੂ, ਨੰਬਰਦਾਰ ਰਾਜ ਕੁਮਾਰ ਸਿਆਲਬਾ, ਕੁਲਦੀਪ ਸਿੰਘ ਸਰਪੰਚ, ਮੇਜਰ ਸਿੰਘ ਸੰਗਤਪੁਰਾ, ਭਾਈ ਹਰਜੀਤ ਸਿੰਘ ਹਰਮਨ ਮੁੱਖ ਸੇਵਾਦਾਰ ਗੜੀ ਭੌਰਖਾ ਸਾਹਿਬ, ਸਰਪੰਚ ਗੁਰਿੰਦਰ ਸਿੰਘ ਖਿਜ਼ਰਾਬਾਦ, ਅਰਵਿੰਦ ਪੁਰੀ ਮੁੱਲਾਂਪੁਰ, ਰਵੀ ਸ਼ਰਮਾ ਦਾਸ ਐਸੋਸੀਏਟ, ਪੱਤਰਕਾਰ ਅਵਤਾਰ ਸਿੰਘ ਨਗਲੀਆਂ, ਰਣਜੀਤ ਸਿੰਘ ਕਾਕਾ ਮਾਰਸ਼ਲ, ਰਾਣਾ ਕੁਸ਼ਲਪਾਲ, ਚੌਧਰੀ ਜੈਮਲ ਸਿੰਘ ਮਾਜਰੀ, ਡਾਕਟਰ ਜਗਵਿੰਦਰ ਸਿੰਘ ਕੁੱਬਾਹੇੜੀ, ਸਰਪੰਚ ਬਲਵੀਰ ਸਿੰਘ ਬਿੱਟੂ ਸੁਹਾਲੀ, ਸਰਪੰਚ ਜਗਦੀਪ ਰਾਣਾ ਮਾਜਰੀ, ਭਾਜਪਾ ਆਗੂ ਜਗਤਾਰ ਸਿੰਘ ਸਿੱਧੂ, ਹਰਨੇਕ ਸਿੰਘ ਤੱਕੀ ਪੁਰ, ਸਰਪੰਚ ਮਦਨ ਸਿੰਘ ਮਾਣਕਪੁਰ, ਹਰਮੇਸ਼ ਸਿੰਘ ਬੜੌਦੀ, ਬਲਜਿੰਦਰ ਪੁਰੀ ਭੜੋਜੀਆਂ, ਅਕਸ਼ੇ ਗਰਗ, ਪ੍ਰਿੰਸੀਪਲ ਸਤਨਾਮ ਸਿੰਘ ਸੋਕਰ, ਭੁਪਿੰਦਰ ਸਿੰਘ ਭਾਗੋਮਾਜਰਾ, ਅਨਿਲ ਪ੍ਰਰਾਸ਼ਰ, ਰਣਜੀਤ ਸਿੰਘ ਖੱਦਰੀ, ਪਰੀਤ ਮਾਂਗਟ, ਸਾਬਕਾ ਸਰਪੰਚ ਜਗਦੀਪ ਸਿੰਘ ਅਭੀਪੁਰ, ਮਨਦੀਪ ਸਿੰਘ ਖ਼ਿਜ਼ਰਾਬਾਦ, ਹੰਸ ਰਾਜ ਬੂਥਗੜ੍ਹ, ਅਜੀਤ ਸਿੰਘ ਭੜੋਜੀਆਂ, ਬਿੱਟੂ ਬਾਜਵਾ ਪੜੌਲ ਸਮੇਤ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ,ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

