ਪੰਜਾਬੀ ਸਾਹਿੱਤ ਅਕਾਡਮੀ ਦੇ ਸਰਪ੍ਰਸਤ ਕਰਮਜੀਤ ਸਿੰਘ ਬੁੱਟਰ ਨੂੰ ਸਦਮਾ – ਗੁਰਭਜਨ ਗਿੱਲ
ਮਾਤਾ ਜੀ ਸਰਦਾਰਨੀ ਬਲਜੀਤ ਕੌਰ ਸੁਰਗਵਾਸ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 19 ਮਈ:


ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ ਤੇ ਮੇਰੇ ਜਗਰਾਉਂ ਵਿੱਚ ਵਿਦਿਆਰਥੀ ਰਹੇ ਕਰਮਜੀਤ ਸਿੰਘ ਬੁੱਟਰ ਦੇ ਮਾਤਾ ਜੀ ਸਰਦਾਰਨੀ ਬਲਜੀਤ ਕੌਰ ਬੁੱਟਰ ਸੁਪਤਨੀ ਸਵਰਗੀ ਸ੍ਰ ਗੁਰਚਰਨ ਸਿੰਘ ਬੁੱਟਰ ਕੱਲ੍ਹ ਦਯਾਨੰਦ ਹਸਪਤਾਲ ਲੁਧਿਆਣਾ ਵਿੱਚ ਅਕਾਲ ਚਲਾਣਾ ਕਰ ਗਏ ਹਨ। ਪੰਜਾਬੀ ਨਾਵਲਕਾਰ ਸਵਰਗੀ ਸਃ ਇੰਦਰ ਸਿੰਘ ਖ਼ਾਮੋਸ਼ ਸਮੇਤ ਉਹ ਛੇ ਭਰਾਵਾਂ ਦੀ ਸਭ ਤੋਂ ਨਿੱਕੀ ਭੈਣ ਸੀ। ਉਹਨਾਂ ਦਾ ਜਨਮ ਅੰਦਾਜ਼ਨ 1942 ਦਾ ਸੀ। ਮਾਤਾ ਜੀ ਸਿਹਤ ਪੱਖੋਂ ਵਧੀਆ ਸਨ ਤੇ ਪਿਛਲੇ ਕੁਝ ਦਿਨਾਂ ਤੋ ਬੀਮਾਰ ਸਨ।
ਮਾਤਾ ਜੀ ਨਮਿਤ ਅੰਤਿਮ ਅਰਦਾਸ 25 ਮਈ 2023 ਨੂੰ ਪਿੰਡ ਨੱਥੋਵਾਲ ਦੇ ਗੁਰਦੁਆਰਾ ਗੁਰਚਰਨ ਸਰ (ਤਹਿਸੀਲ ਰਾਏਕੋਟ)ਜ਼ਿਲ੍ਹਾ ਲੁਧਿਆਣਾ ਵਿਖੇ 12 ਤੋਂ 1 ਵਜੇ ਕੀਰਤਨ ਉਪਰੰਤ ਹੋਵੇਗੀ। ਨਿੱਕੇ ਵੀਰ ਜਹੇ ਅਦਬ ਨਵਾਜ਼ ਦੋਸਤ ਕਰਮਜੀਤ ਦੇ ਮਾਤਾ ਜੀ ਦੇ ਜਾਣ ਤੇ ਮਨ ਉਦਾਸ ਹੈ। ਪ੍ਰਭੂ ਚਰਨਾਂ ਚ ਨਿਵਾਸ ਬਖ਼ਸ਼ੇ।
ਗੁਰਭਜਨ ਗਿੱਲ

