www.sursaanjh.com > ਅੰਤਰਰਾਸ਼ਟਰੀ > ਮੇਰੀ ਨਜ਼ਰ ‘ਚ ਗੀਤਕਾਰ ਧਿਆਨ ਸਿੰਘ ਕਾਹਲੋਂ/ ਭਗਤ ਰਾਮ ਰੰਗਾੜਾ

ਮੇਰੀ ਨਜ਼ਰ ‘ਚ ਗੀਤਕਾਰ ਧਿਆਨ ਸਿੰਘ ਕਾਹਲੋਂ/ ਭਗਤ ਰਾਮ ਰੰਗਾੜਾ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 14 ਅਗਸਤ:
ਮੇਰੀ ਨਜ਼ਰ ‘ਚ ਗੀਤਕਾਰ ਧਿਆਨ ਸਿੰਘ ਕਾਹਲੋਂ/ ਭਗਤ ਰਾਮ ਰੰਗਾੜਾ
ਹਰ ਵੇਲੇ ਕੰਮ ਨੂੰ ਸਮਰਪਿਤ ਤੇ ਨੇਕ ਦਿਲ ਕੁਝ ਚੁਣੀਂਦਾ ਸ਼ਖ਼ਸੀਅਤਾਂ ਵਿੱਚੋਂ ਹੀ ਇੱਕ ਹੈ, ਧਿਆਨ ਸਿੰਘ ਕਾਹਲੋਂ। ਇਸ ਦੇ ਜੀਵਨ ਵਿੱਚ ਆਲਸ ਨੂੰ ਕੋਈ ਥਾਂ ਨਹੀਂ। ਮੁਹਾਲੀ, ਚੰਡੀਗੜ੍ਹ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਵਿਚਰ ਰਹੀਆਂ ਵੱਖ-ਵੱਖ ਸਾਹਿਤਕ ਸਭਾਵਾਂ ਵੱਲੋਂ ਅਕਸਰ ਕਰਵਾਏ ਜਾਂਦੇ ਕਵੀ ਦਰਬਾਰਾਂ ਵਿੱਚ ਇਹ ਗੀਤਕਾਰ ਹਮੇਸ਼ਾਂ ਹਾਜ਼ਰੀ ਭਰਨ ਲਈ ਤੱਤਪਰ ਵੇਖਿਆ ਜਾ ਸਕਦਾ ਹੈ। ਠਰੰਮੇ ਤੇ ਪਿਆਰ ਦੀ ਇਸ ਮੂਰਤ ਨੂੰ ਮੈਂ ਦਹਾਕਿਆਂ ਤੋਂ ਜਾਣਦਾ ਅਤੇ ਪਛਾਣਦਾ ਹਾਂ। ਮੈਨੂੰ ਮਾਣ ਹੈ ਕਿ ਇਸ ਸਮੇਂ ਇਹ ਸ਼ਖ਼ਸੀਅਤ ਕਵੀ ਮੰਚ ਮੁਹਾਲੀ (ਰਜਿ:) ਨਾਲ ਬੜੀ ਸ਼ਿੱਦਤ ਨਾਲ ਜੁੜੀ ਹੋਈ ਹੈ ਅਤੇ ਬਤੌਰ ਵਿੱਤ ਸਕੱਤਰ ਆਪਣੀਆਂ ਸੇਵਾਵਾਂ ਬਾਖ਼ੂਬੀ ਦੇ ਰਹੀ ਹੈ।
ਇਹ ਸ਼ਾਇਰ ਸਾਹਿਤ ਦੇ ਪਿੜ ਵਿੱਚ ਆਪਣੀ ਮਟਕਣੀ ਤੋਰੇ ਤੁਰਿਆ ਜਾ ਰਿਹਾ ਹੈ। ਇਸ ਵੱਲੋਂ ਰਚੇ ਰੁਮਾਂਟਿਕ ਤੇ ਇਤਿਹਾਸਕ ਗੀਤ ਪੂਰਾ ਸੁਹਜ-ਸੁਆਦ ਪ੍ਰਦਾਨ ਕਰਨ ਵਾਲੇ ਹੁੰਦੇ ਹਨ। ਜਿੱਥੇ ਸਾਂਝੇ ਕਾਵਿ-ਸੰਗ੍ਰਹਿਆਂ ਵਿੱਚ ਇਸ ਦੀ ਕਲਮ ਵਿੱਚੋਂ ਨਿਕਲੇ ਗੀਤਾਂ ਨੂੰ ਥਾਂ ਮਿਲੀ ਹੈ, ਉੱਥੇ ਵੱਖ-ਵੱਖ ਚਰਚਿਤ ਮੈਗਜ਼ੀਨਾਂ ਵਿੱਚ ਵੀ ਇਸ ਦੇ ਗੀਤ ਅਕਸਰ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ, ਜਿਨ੍ਹਾਂ ਦਾ ਪਾਠਕ ਖੂਬ ਅਨੰਦ ਮਾਣਦੇ ਹਨ। ਹੁਣ ਸ਼ਾਇਰ ਕਾਹਲੋਂ ਨੇ ਆਪਣੇ ਕੁਝ ਚੁਣੀਂਦਾ ਗੀਤਾਂ ਦਾ ਗੁਲਦਸਤਾ ‘ਬੋਲ ਰਸੀਲੇ’ ਸਿਰਲੇਖ ਹੇਠ ਪੰਜਾਬੀ ਸਾਹਿਤ ਜਗਤ ਨੂੰ ਦਿੱਤਾ ਹੈ। ਮੈਂ ਇਸ ਕ੍ਰਿਤ ਨੂੰ ਸਾਹਿਤ ਦੇ ਵਿਹੜੇ ਆਉਣ ‘ਤੇ ਜੀ ਆਇਆਂ ਕਹਿੰਦਾ ਹੋਇਆ ਇਸ ਸ਼ਲਾਘਾਯੋਗ ਕੰਮ ਲਈ ਦਿਲੋਂ ਵਧਾਈ ਦਿੰਦਾ ਹਾਂ।
ਭਗਤ ਰਾਮ ਰੰਗਾੜਾ

Leave a Reply

Your email address will not be published. Required fields are marked *