www.sursaanjh.com > ਅੰਤਰਰਾਸ਼ਟਰੀ > ”ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ” ਸੁਰਜੀਤ ਜੱਜ ਤੇ ਸੁਰਿੰਦਰ ਰਾਮਪੁਰੀ ਨੂੰ ਹੁਣ ਮਿਤੀ 18 ਅਗਸਤ, 2024, ਦਿਨ ਐਤਵਾਰ, ਸਵੇਰੇ 11 ਵਜੇ, ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤਾ ਜਾਵੇਗਾ ਪ੍ਰਦਾਨ 

”ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ” ਸੁਰਜੀਤ ਜੱਜ ਤੇ ਸੁਰਿੰਦਰ ਰਾਮਪੁਰੀ ਨੂੰ ਹੁਣ ਮਿਤੀ 18 ਅਗਸਤ, 2024, ਦਿਨ ਐਤਵਾਰ, ਸਵੇਰੇ 11 ਵਜੇ, ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤਾ ਜਾਵੇਗਾ ਪ੍ਰਦਾਨ 

”ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ” ਸੁਰਜੀਤ ਜੱਜ ਤੇ ਸੁਰਿੰਦਰ ਰਾਮਪੁਰੀ ਨੂੰ ਹੁਣ ਮਿਤੀ 18 ਅਗਸਤ, 2024, ਦਿਨ ਐਤਵਾਰ, ਸਵੇਰੇ 11 ਵਜੇ, ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤਾ ਜਾਵੇਗਾ ਪ੍ਰਦਾਨ 
ਮੌਸਮ ਦੀ ਖਰਾਬੀ ਕਾਰਨ 11 ਅਗਸਤ, 2024 ਨੂੰ ਰੱਖਿਆ ਸਮਾਗਮ ਹੋ ਗਿਆ ਸੀ ਰੱਦ
 
ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 5 ਅਗਸਤ:
ਮਾਨਵਵਾਦੀ ਰਚਨਾ ਮੰਚ (ਰਜਿ.) ਪੰਜਾਬ ਦੇ ਅਹੁਦੇਦਾਰਾਂ ਅਤੇ ਕਾਰਜਕਰਨੀ ਦੇ ਮੈਂਬਰਾਂ ਦੀ ਮੀਟਿੰਗ ਜਲੰਧਰ ਵਿਖੇ ਮੰਚ ਦੇ ਸਰਪ੍ਰਸਤ ਡਾ. ਸੇਵਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਸਾਲ 2022 ਦਾ 24ਵਾਂ ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਸੁਰਜੀਤ ਜੱਜ ਨੂੰ  ਦਿੱਤਾ ਜਾਵੇਗਾ ਅਤੇ ਸਾਲ 2023 ਦਾ 25ਵਾਂ ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ ਪ੍ਰਸਿੱਧ ਕਹਾਣੀਕਾਰ ਤੇ ਸ਼ਾਇਰ ਸੁਰਿੰਦਰ ਰਾਮਪੁਰੀ ਨੂੰ  ਦਿੱਤਾ ਜਾਵੇਗਾ। ਇਨਾਮ ਵਿਚ ਸ਼ਾਲ, ਮੋਮੈਂਟੋ ਤੇ ਨਕਦ ਰਾਸ਼ੀ ਦਿੱਤੀ ਜਾਵੇਗੀ।
ਪ੍ਰਸਿੱਧ ਗ਼ਜ਼ਲਗੋ ਸੁਰਜੀਤ ਜੱਜ 1990 ਤੋਂ ਗ਼ਜ਼ਲਾਂ ਲਿਖਦੇ ਆ ਰਹੇ ਹਨ। ਉਸ ਦੇ ਹੁਣ ਤੱਕ ਪਰਿੰਦੇ ਫੇਰ ਪਰਤਣਗੇ, ਘਰੀਂ ਮੁੜਦੀਆਂ ਪੈੜਾਂ, ਆਉਂਦੇ ਦਿਨੀਂ, ਵਕਤ ਉਡੀਕੇ ਵਾਰਸਾਂ, ਦਰਦ ਕਹੇ ਦਹਿਲੀਜ਼, ਪਰ-ਮੁਕਤ ਪਰਵਾਜ਼, ਨਾ ਅੰਤ ਨਾ ਆਦਿ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ। ਪ੍ਰਸਿੱਧ ਕਥਾਕਾਰ ਤੇ ਸ਼ਾਇਰ ਸੁਰਿੰਦਰ ਰਾਮਪੁਰੀ 1976 ਤੋਂ ਲਿਖਦੇ ਆ ਰਹੇ ਹਨ ਉਨ੍ਹਾਂ ਦੀਆਂ ਹੁਣ ਤੱਕ ਪੱਤਝੜ ਮਾਰੇ, ਖੁਰਦੀ ਹੋਂਦ, ਬੇਚੈਨ ਹਿੰਦਸੇ, ਪੁੰਨਿਆਂ ਤੋਂ ਪਹਿਲਾਂ, ਲੁਕਣ-ਮੀਚੀ ਖੇਡਦੀਆਂ ਰਿਸ਼ਮਾਂ, ਸਹਿਮੀ ਬੁਲਬੁਲ ਦਾ ਗੀਤ ਕਹਾਣੀ ਸੰਗ੍ਰਹਿ ਅਤੇ ਅੱਗ ਨਾਲ ਖੇਡਦਿਆਂ, ਦੇਹਲੀ ‘ਤੇ ਬੈਠੀ ਉਡੀਕ, ਮਨ ਮਰਜ਼ੀ ਦੀ ਬੁਣਤੀ ਕਾਵਿ ਸੰਗ੍ਰਹਿ ਅਤੇ ਚੰਦਨ ਦੇ ਰੁੱਖ, ਕਿਸੇ ਬਹਾਨੇ ਵਰਤਕ ਦੀਆਂ ਪੁਸਤਕ ਤੋਂ ਇਲਾਵਾ ਅਨੇਕਾਂ ਪੁਸਤਕਾਂ ਸੰਪਾਦਤ ਛਪ ਚੁੱਕੀਆਂ ਹਨ। ਆਲਮ ਐਵਾਰਡ ਲਈ ਚੁਣੇ ਗਏ ਦੋਵੇਂ ਲੇਖਕ ਹੁਣ ਤੱਕ ਲੋਕ ਮੁੱਦਿਆਂ ਉੱਤੇ ਲਿਖਦੇ ਹੀ ਨਹੀਂ ਬਲਕਿ ਵਿਹਾਰਕ ਤੌਰ ਤੇ ਸੰਘਰਸ਼ ਵੀ ਕਰਦੇ ਆ ਰਹੇ ਹਨ|
ਇਸ ਮੌਕੇ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਅੰਗਰੇਜ਼ੀ ਵਿਭਾਗ ਦੇ ਸਾਬਕਾ ਮੁੱਖੀ ਡਾ. ਪਰਮਿੰਦਰ ਸਿੰਘ ‘ਭਾਰਤੀ ਸੰਵਿਧਾਨ, ਮਨੁੱਖੀ ਅਧਿਕਾਰ ਅਤੇ ਫ਼ੌਜਦਾਰੀ ਕਾਨੂੰਨ’ ਵਿਸ਼ੇ ਤੇ ਆਪਣਾ ਲੈਕਚਰ ਦੇਣਗੇ।
ਮੰਚ ਦੇ ਪ੍ਰਧਾਨ ਡਾ. ਕੇਵਲ ਸਿੰਘ ਪਰਵਾਨਾ, ਜਰਨਲ ਸਕੱਤਰ ਮੱਖਣ ਮਾਨ ਤੇ ਪ੍ਰੈਸ ਸਕੱਤਰ ਭਗਵੰਤ ਰਸੂਲਪੁਰੀ ਨੇ ਦੱਸਿਆ ਕਿ ਇਹ ਸਮਾਗਮ 11 ਅਗਸਤ, 2024, ਦਿਨ ਐਤਵਾਰ, ਸਵੇਰੇ 11 ਵਜੇ  ਨੂੰ  ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਰਵਾਇਆ ਜਾਵੇਗਾ।

Leave a Reply

Your email address will not be published. Required fields are marked *