www.sursaanjh.com > ਅੰਤਰਰਾਸ਼ਟਰੀ > ਪੰਜਾਬ ਭਵਨ, ਸਰੀ (ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ ਦੀ ਅਗਵਾਈ ਹੇਠ ਜ਼ਿਲ੍ਹਾ ਰੋਪੜ ਦੇ ਬੱਚਿਆਂ ਦੀਆਂ ਤਕਰੀਬਨ 85 ਰਚਨਾਵਾਂ ਦੀ ਛਾਪੀ ਗਈ ਕਿਤਾਬ “ਨਵੀਆਂ ਕਲਮਾਂ-ਨਵੀਂ ਉਡਾਣ” ਨੂੰ ਲੋਕ ਅਰਪਣ

ਪੰਜਾਬ ਭਵਨ, ਸਰੀ (ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ ਦੀ ਅਗਵਾਈ ਹੇਠ ਜ਼ਿਲ੍ਹਾ ਰੋਪੜ ਦੇ ਬੱਚਿਆਂ ਦੀਆਂ ਤਕਰੀਬਨ 85 ਰਚਨਾਵਾਂ ਦੀ ਛਾਪੀ ਗਈ ਕਿਤਾਬ “ਨਵੀਆਂ ਕਲਮਾਂ-ਨਵੀਂ ਉਡਾਣ” ਨੂੰ ਲੋਕ ਅਰਪਣ

ਪੰਜਾਬ ਭਵਨ, ਸਰੀ (ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ ਦੀ ਅਗਵਾਈ ਹੇਠ ਜ਼ਿਲ੍ਹਾ ਰੋਪੜ ਦੇ ਬੱਚਿਆਂ ਦੀਆਂ ਤਕਰੀਬਨ 85 ਰਚਨਾਵਾਂ ਦੀ ਛਾਪੀ ਗਈ ਕਿਤਾਬ “ਨਵੀਆਂ ਕਲਮਾਂ-ਨਵੀਂ ਉਡਾਣ” ਨੂੰ ਲੋਕ ਅਰਪਣ
ਉਘੇ ਕਵੀ ਅਤੇ ਲੇਖਕ ਗੁਰਿੰਦਰ ਸਿੰਘ ਕਲਸੀ ਵੱਲੋਂ ਕੀਤਾ ਗਿਆ ਇਸ ਪੁਸਤਕ ਦਾ ਸੰਪਾਦਨ
ਜ਼ਿਲ੍ਹਾ ਰੋਪੜ ਦੀ ਸਮੁੱਚੀ ਸੰਪਾਦਨਾ ਟੀਮ ਦੇ ਮੈਂਬਰ ਮਨਦੀਪ ਰਿੰਪੀ, ਸੰਜੀਵ ਧਰਮਾਣੀ, ਜਤਿੰਦਰ ਸਿੰਘ ਅਤੇ ਰਾਜਵੀਰ ਸਿੰਘ ਚੌਂਤਾ
ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸੰਜੀਵ ਗੌਤਮ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ, ਪ੍ਰੋਫੈਸਰ ਬੀ.ਐਸ.ਸਤਿਆਲ ਅਤੇ ਉਂਕਾਰ ਸਿੰਘ ਤੇਜੇ (ਪ੍ਰੋਜੈਕਟ ਇੰਚਾਰਜ) ਵਿਸ਼ੇਸ਼ ਤੌਰ ਤੇ ਪਹੁੰਚੇ
ਪੰਜਾਬ ਭਵਨ, ਸਰੀ (ਕੈਨੇਡਾ) (ਸੁਰ ਸਾਂਝ ਡਾਟ ਕਾਮ ਬਿਊਰੋ),
ਪੰਜਾਬ ਭਵਨ, ਸਰੀ (ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ, ਜੋ ਚਾਹੁੰਦੇ ਹਨ ਕਿ ਸਾਡੇ ਸਕੂਲਾਂ ਦੇ ਬੱਚਿਆਂ ਵਿੱਚ ਛੁਪਿਆ ਹੁਨਰ ਜੱਗ ਜ਼ਾਹਿਰ ਹੋਵੇ, ਉਹ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੁੜਨ, ਚੰਗਾ ਪੜ੍ਹਨ ਅਤੇ ਚੰਗਾ ਲਿਖਣ। ਇਸੇ ਮਕਸਦ ਨੂੰ ਲੈ ਕੇ ਉਹ ਪਿਛਲੇ ਲਗਭਗ ਡੇਢ ਦੋ ਸਾਲਾਂ ਤੋਂ ਇਨ੍ਹਾਂ ਬੱਚਿਆਂ ਦੀਆਂ ਲਿਖਤਾਂ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਇਲਾਵਾ ਰਾਜਸਥਾਨ ਅਤੇ ਲਹਿੰਦੇ ਪੰਜਾਬ (ਪਾਕਿਸਤਾਨ) ਵਿੱਚ ਵੀ ਇਹ ਕਾਰਜ ਨਿਰੰਤਰ ਆਪਣੇ ਖਰਚੇ ਤੇ ਕਿਤਾਬ ਦੇ ਰੂਪ ਵਿੱਚ ਛਾਪ ਰਹੇ ਹਨ। ਬੀਤੇ ਕੱਲ੍ਹ ਜ਼ਿਲ੍ਹਾ ਰੋਪੜ ਦੇ ਬੱਚਿਆਂ ਦੀਆਂ ਤਕਰੀਬਨ 85 ਰਚਨਾਵਾਂ ਦੀ ਛਾਪੀ ਗਈ ਕਿਤਾਬ “ਨਵੀਆਂ ਕਲਮਾਂ-ਨਵੀਂ ਉਡਾਣ” ਨੂੰ ਲੋਕ ਅਰਪਣ ਕੀਤਾ ਗਿਆ, ਜਿਸ ਨੂੰ ਉਘੇ ਕਵੀ ਅਤੇ ਲੇਖਕ ਗੁਰਿੰਦਰ ਸਿੰਘ ਕਲਸੀ ਨੇ ਸੰਪਾਦਿਤ ਕੀਤਾ ਹੈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸੰਜੀਵ ਗੌਤਮ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ, ਪ੍ਰੋਫੈਸਰ ਬੀ.ਐਸ.ਸਤਿਆਲ ਅਤੇ ਉਂਕਾਰ ਸਿੰਘ ਤੇਜੇ (ਪ੍ਰੋਜੈਕਟ ਇੰਚਾਰਜ) ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਸਮਾਗਮ ਦੌਰਾਨ ਬੱਚਿਆਂ ਦੀਆਂ ਭਾਵੁਕ ਅਤੇ ਕਮਾਲ ਦੀਆਂ ਪੇਸ਼ਕਾਰੀਆਂ ਨੇ ਚੰਗੀ ਵਾਹ-ਵਾਹ ਖੱਟੀ। ਮੰਚ ਸੰਚਾਲਨ ਦੀ ਭੂਮਿਕਾ ਮਨਦੀਪ ਰਿੰਪੀ ਦੁਆਰਾ ਬਹੁਤ ਖੂਬਸੂਰਤੀ ਨਾਲ ਨਿਭਾਈ ਗਈ। ਜ਼ਿਲ੍ਹਾ ਰੋਪੜ ਦੀ ਸਮੁੱਚੀ ਸੰਪਾਦਨਾ ਟੀਮ ਦੇ ਮੈਂਬਰ ਮਨਦੀਪ ਰਿੰਪੀ, ਸੰਜੀਵ ਧਰਮਾਣੀ, ਜਤਿੰਦਰ ਸਿੰਘ ਅਤੇ ਰਾਜਵੀਰ ਸਿੰਘ ਚੌਂਤਾ ਸਮੇਤ ਇਲਾਕੇ ਦੇ ਲੇਖਕ ਕਰਮਜੀਤ ਸਕਰੁੱਲਾਂਪੁਰੀ, ਸੰਦੀਪ ਕੌਰ, ਰਾਬਿੰਦਰ ਸਿੰਘ ਰੱਬੀ, ਕੰਵਲਜੀਤ ਕੌਰ, ਤੇਜਿੰਦਰ ਸਿੰਘ ਬਾਜ, ਅੰਜੂ ਬਾਲਾ, ਰੇਣੂ ਕੌਸ਼ਲ, ਮਨਦੀਪ ਕੌਰ, ਬੱਚਿਆਂ ਦੇ ਗਾਈਡ ਅਧਿਆਪਕ ਅਤੇ ਮਾਪੇ ਇਸ ਸਮਾਗਮ ਵਿਚ ਸ਼ਾਮਿਲ ਹੋਏ।

Leave a Reply

Your email address will not be published. Required fields are marked *