ਜਸਵਿੰਦਰ ਸਿੰਘ ਕਾਈਨੌਰ ਵੱਲੋਂ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦੀ ਅਨੁਵਾਦਤ ਪੁਸਤਕ ‘ਇੰਮੋਰਟਲ ਸਟੋਰੀਜ਼ ਆਫ ਸ਼ੇਰ-ਏ-ਪੰਜਾਬ’ ਲੋਕ ਅਰਪਣ
ਪ੍ਰਧਾਨਗੀ ਮੰਡਲ ਵਿੱਚ ਸ਼ਾਲਿ ਹੋਏ ਪ੍ਰੋ. ਡਾ. ਮੋਨਿਕਾ ਮੁਨਜਿਆਲ ਸਿੰਘ, ਚੇਅਰਪਰਸਨ, ਸੈਂਟਰ ਫਾਰ ਸੋਸ਼ਲ ਸਾਇੰਸ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਡਾ. ਅਵਤਾਰ ਸਿੰਘ ਪਤੰਗ, ਕ੍ਰਿਸ਼ਨ ਰਾਹੀ ਅਤੇ ਜਸਵਿੰਦਰ ਸਿੰਘ ਕਾਈਨੌਰ ਹੋਏ ਸ਼ਾਮਿਲ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 19 ਅਗਸਤ:


ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਪ੍ਰੋ. ਡਾ. ਮੋਨਿਕਾ ਮੁਨਜਿਆਲ ਸਿੰਘ, ਚੇਅਰਪਰਸਨ, ਸੈਂਟਰ ਫਾਰ ਸੋਸ਼ਲ ਸਾਇੰਸ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪ੍ਰਧਾਨਗੀ ਹੇਠ ਸਥਾਨਕ ਖਾਲਸਾ ਸਕੂਲ ਵਿਖੇ ਹੋਈ। ਪ੍ਰਧਾਨਗੀ ਮੰਡਲ ਵਿੱਚ ਸੱਥ ਦੇ ਪ੍ਰਧਾਨ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਡਾ. ਅਵਤਾਰ ਸਿੰਘ ਪਤੰਗ ਅਤੇ ਸਾਹਿਤਕਾਰ ਕ੍ਰਿਸ਼ਨ ਰਾਹੀ, ਲੈਕਚਰਾਰ ਵੀ ਸ਼ਾਮਿਲ ਸਨ। ਸਾਹਿਤਕਾਰਾਂ ਦੇ ਭਰਵੇਂ ਇਕੱਠ ਦੌਰਾਨ ਪ੍ਰਿੰਸੀਪਲ ਗੋਸਲ ਦੀ ਪੁਸਤਕ ‘ਇੰਮੋਰਟਲ ਸਟੋਰੀਜ਼ ਆਫ ਸ਼ੇਰ-ਏ-ਪੰਜਾਬ’ ਜਿਸ ਨੂੰ ਜਸਵਿੰਦਰ ਸਿੰਘ ਕਾਈਨੌਰ ਨੇ ਅੰਗਰੇਜੀ ਵਿੱਚ ਅਨੁਵਾਦ ਕੀਤਾ ਹੈ, ਨੂੰ ਲੋਕ ਅਰਪਣ ਕੀਤਾ ਗਿਆ।
ਪੁਸਤਕ ’ਤੇ ਪੇਪਰ ਪੜ੍ਹਦਿਆਂ ਕ੍ਰਿਸ਼ਨ ਰਾਹੀ ਨੇ ਕਿਹਾ ਕਿ ਪ੍ਰਿੰਸੀਪਲ ਗੋਸਲ ਦੀ ਪੁਸਤਕ ਦਾ ਅਨੁਵਾਦ ਜਸਵਿੰਦਰ ਕਾਈਨੌਰ ਵੱਲੋ ਬਹੁਤ ਵਧੀਆ ਅਤੇ ਸਰਲ ਸ਼ਬਦਾਂ ਵਿੱਚ ਕੀਤਾ ਗਿਆ ਹੈ। ਬੱਚਿਆਂ ਦੀ ਮੰਗ ਦੇ ਅਨੁਸਾਰ ਇਹ ਪੁਸਤਕ ਅੰਗ੍ਰੇਜ਼ੀ ਵਿੱਚ ਛਪਾਈ ਗਈ ਹੈ ਤਾਂ ਕਿ ਅੰਗ੍ਰੇਜ਼ੀ ਪੜ੍ਹਨ ਵਾਲੇ ਬੱਚੇ ਵੀ ਸਾਡੇ ਪੁਰਾਤਨ ਇਤਿਹਾਸ ਬਾਰੇ ਜਾਣੂ ਹੋ ਸਕਣ। ਮਹਾਰਾਜਾ ਰਣਜੀਤ ਸਿੰਘ ਦੇ ਜੀਵਨ-ਕਾਲ ਨਾਲ ਸੰਬੰਧਿਤ ਸੱਤ ਘਟਨਾਵਾਂ ਨੂੰ ਲੇਖਕ ਨੇ ਰੌਚਿਕ ਢੰਗ ਨਾਲ, ਵਿਦਿਆਰਥੀਆਂ ਨਾਲ ਸੰਵਾਦ ਰਚਾ ਕੇ ਕਹਾਣੀਆਂ ਦਾ ਰੂਪ ਦਿੱਤਾ ਹੈ। ਪੰਜਾਬ ਅਤੇ ਪੰਜਾਬੀ ਦਾ ਲਿਟਰੇਚਰ ਦੂਜੀਆਂ ਭਾਸ਼ਾਵਾ ਵਿੱਚ ਵੀ ਛਪਣਾ ਸ਼ੁੱਭ ਸੰਕੇਤ ਹੈ। ਬੱਚਿਆਂ ਨੂੰ ਇਹ ਪੁਸਤਕ ਬਹੁਤ ਪਸੰਦ ਆਵੇਗੀ।
ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ. (ਡਾ.) ਮੋਨਿਕਾ ਮੁਨਜਿਆਲ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਨ ’ਚ ਕਿਹਾ ਕਿ ਪ੍ਰਿੰਸੀਪਲ ਗੋਸਲ ਦੀ ਪ੍ਰਸਤੁਤਕਾਰੀ ਅਤੇ ਜਸਵਿੰਦਰ ਸਿੰਘ ਕਾਈਨੌਰ ਦੀ ਅਨੁਵਾਦਿਤਕਾਰੀ ਦੇ ਸੁਮੇਲ ਨੇ ਅਜੋਕੇ ਯੁੱਗ ਦੇ ਅੰਗਰੇਜੀ ਜਾਨਣ ਵਾਲੇ ਵਿਦਿਆਰਥੀ ਅਤੇ ਬਾਲਗ ਪਾਠਕਾਂ ਲਈ ਇਹ ਪੁਸਤਕ ਪ੍ਰਸਤੁਤ ਕਰਕੇ ਇਕ ਵਧੀਆ ਕਾਰਜ ਕੀਤਾ ਹੈ। ਆਸ ਕਰਦੇ ਹਾਂ ਕਿ ਉਹ ਭਵਿੱਖ ’ਚ ਵੀ ਅਜਿਹੀਆਂ ਮੁੱਲਵਾਨ ਅਤੇ ਵਿਲੱਖਣ ਕਿਸਮ ਦੀਆਂ ਕਿਰਤਾਂ ਪਾਠਕਾਂ ਨੂੰ ਦਿੰਦੇ ਰਹਿਣਗੇ।
ਇਸ ਉਪਰੰਤ ਕਵੀ ਦਰਬਾਰ ਵਿੱਚ ਤਰਸੇਮ ਸਿੰਘ ਕਾਲੇਵਾਲ, ਸੁਮਿੱਤਰ ਸਿੰਘ ਦੋਸਤ, ਗੁਰਸ਼ਰਨ ਸਿੰਘ ਕਾਕਾ, ਇੰਦਰਜੀਤ ਕੌਰ ਵਡਾਲਾ, ਮੋਹਣ ਸਿੰਘ ਪ੍ਰੀਤ, ਖੁਸ਼ੀ ਰਾਮ ਨਿਮਾਣਾ, ਕੇਸਰ ਸਿੰਘ ਇੰਸਪੈਕਟਰ, ਪਿਆਰਾ ਸਿੰਘ ਰਾਹੀ,ਜਸਵਿੰਦਰ ਸਿੰਘ ਕਾਈਨੌਰ,ਬੰਤ ਸਿੰਘ ਦੀਪ, ਬਲਦੇਵ ਸਿੰਘ ਬਿੰਦਰਾ, ਡਾ. ਸੁਦਾਗਰ ਸਿੰਘ ਪਾਲ, ਬਾਬੂ ਰਾਮ ਦੀਵਾਨਾ, ਜਗਤਾਰ ਸਿੰਘ ਜੋਗ, ਪਰਮਿੰਦਰ ਪ੍ਰੇਮ, ਸੁਰਜੀਤ ਸਿੰਘ ਜੀਤ, ਗੁਰਨਾਮ ਸਿੰਘ ਬਿਜਲੀ ਰਾਜਵਿੰਦਰ ਸਿੰਘ ਗੁੱਡੂ, ਧਿਆਨ ਸਿੰਘ ਕਾਹਲੋਂ, ਮਲਕੀਤ ਨਾਗਰਾ, ਹਰਪ੍ਰੀਤ ਕੌਰ ਗਿਲ (ਮੋਗਾ), ਗੁਰਦਾਸ ਸਿੰਘ ਦਾਸ, ਮੰਦਰ ਗਿੱਲ ਸਾਹਿਬਚੰਦੀਆ, ਸੁਰਿੰਦਰ ਕੌਰ ਬਾੜਾ, ਜਸਪਾਲ ਸਿੰਘ ਕੰਵਲ, ਕਿਰਨ ਬੇਦੀ, ਨੀਲਮ ਨਾਰੰਗ, ਗੁਰਜੋਧ ਕੌਰ ਨੇ ਆਪੋ ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਅਤੇ ਗੀਤ ਪੇਸ਼ ਕੀਤੇ।
ਇਸ ਇਕੱਤਰਤਾ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ. ਅਵਤਾਰ ਸਿੰਘ ਪਤੰਗ, ਬਾਬਾ ਬਲਵੀਰ ਸਿੰਘ, ਪੀ.ਜੀ.ਆਈ, ਚੰਡੀਗੜ੍ਹ ਲੰਗਰ ਵਾਲੇ, ਦਲਬਾਰਾ ਸਿੰਘ ਲਾਂਬਾ, ਤਜਿੰਦਰ ਸਿੰਘ ਰੁਪਾਲਹੇੜ, ਰਣਜੀਤ ਕੌਰ ਕਾਈਨੌਰ, ਭਾਗ ਸਿੰਘ ਸ਼ਾਹਪੁਰ, ਸ਼ੌਕ ਇੰਦਰ ਸਿੰਘ ਕੋਰਾ ਅਤੇ ਛਿੰਦਰਪਾਲ ਕੌਰ ਲਾਂਬਾ, ਆਦਿ ਨੇ ਵੀ ਹਾਜ਼ਰੀ ਲਵਾਈ। ਮੰਚ ਸੰਚਾਲਨ ਦੀ ਕਾਰਵਾਈ ਸੱਥ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਵੱਲੋਂ ਬਾਖੂਬੀ ਨਿਭਾਈ ਗਈ। ਸੱਥ ਵੱਲੋਂ ਮੁੱਖ ਮਹਿਮਾਨ ਡਾ. ਮੋਨਿਕਾ ਮੁਨਜਿਆਲ ਸਿੰਘ, ਬਹਾਦਰ ਸਿੰਘ ਗੋਸਲ ਅਤੇ ਕ੍ਰਿਸ਼ਨ ਰਾਹੀ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ|ਅਖੀਰ ਵਿੱਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਨੇ ਆਏ ਹੋਏ ਸਾਰੇ ਸਾਹਿਤਕਾਰਾਂ,ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।
ਪਿਆਰਾ ਸਿੰਘ ਰਾਹੀ, ਜਨਰਲ ਸਕੱਤਰ, ਸੰਪਰਕ: 94638-37388

