www.sursaanjh.com > ਅੰਤਰਰਾਸ਼ਟਰੀ > ਜਸਪੂਰਨ ਪਹਿਲਵਾਨ ਵਰਲਡ ਚੈਂਪੀਅਨਸ਼ਿਪ ਜੋਰਡਨ ਫੈਡਰੇਸ਼ਨ ਓਮਾਨ ਲਈ ਰਵਾਨਾ 

ਜਸਪੂਰਨ ਪਹਿਲਵਾਨ ਵਰਲਡ ਚੈਂਪੀਅਨਸ਼ਿਪ ਜੋਰਡਨ ਫੈਡਰੇਸ਼ਨ ਓਮਾਨ ਲਈ ਰਵਾਨਾ 

ਜਸਪੂਰਨ ਪਹਿਲਵਾਨ ਵਰਲਡ ਚੈਂਪੀਅਨਸ਼ਿਪ ਜੋਰਡਨ ਫੈਡਰੇਸ਼ਨ ਓਮਾਨ ਲਈ ਰਵਾਨਾ 
23 ਅਤੇ 24 ਅਗਸਤ ਨੂੰ ਹੋਵੇਗਾ ਜਸਪੂਰਨ ਪਹਿਲਵਾਨ ਦਾ ਮੁਕਾਬਲਾ 
ਚੰਡੀਗੜ੍ਹ 22 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਅਖਾੜਾ ਮੁੱਲਾਪੁਰ ਗਰੀਬਦਾਸ ਦਾ ਨਾਮਵਰ ਪਹਿਲਵਾਨ ਜਸਪੂਰਨ ਸਿੰਘ ਅੱਜ ਜੋਰਡਨ ਫੈਡਰੇਸ਼ਨ ਓਮਾਨ ਦੇ ਵਿੱਚ ਹੋਣ ਵਾਲੀ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਲਈ ਰਵਾਨਾ ਹੋਇਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਸੰਚਾਲਕ ਗੋਲੂ ਪਹਿਲਵਾਨ ਨੇ ਦੱਸਿਆ ਕਿ ਜਸਪੂਰਨ ਸਿੰਘ ਅੱਜ ਜੋਰਡਨ ਫੈਡਰੇਸ਼ਨ ਓਮਾਨ ਦੇ ਵਿੱਚ ਹੋਣ ਵਾਲੀ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਲਈ ਰਵਾਨਾ ਹੋਇਆ, ਜੋ ਕਿ 19 ਅਗਸਤ ਤੋਂ 25 ਅਗਸਤ ਤੱਕ ਹੋਵੇਗੀ, ਜਿੱਥੇ ਉਹ ਅੰਡਰ 17 ਦੇ 110 ਕਿਲੋ ਗ੍ਰਾਮ ਵਰਗ ਮੁਕਾਬਲੇ ਵਿੱਚ ਭਾਗ ਲਵੇਗਾ।
ਅੱਜ ਉਸ ਨੂੰ ਅਖਾੜੇ ਦੇ ਪਹਿਲਵਾਨਾਂ ਅਤੇ ਉਸਦੇ ਮਾਤਾ ਪਿਤਾ ਵੱਲੋਂ ਖੁਸ਼ੀ ਖੁਸ਼ੀ ਰਵਾਨਾ ਕੀਤਾ ਗਿਆ ਅਤੇ ਦੁਆਵਾਂ ਕੀਤੀਆਂ ਗਈਆਂ ਕਿ ਉਹ ਪਹਿਲਾਂ ਵਾਂਗ ਵਧੀਆ ਪ੍ਰਦਰਸ਼ਨ ਕਰਕੇ ਦੇਸ਼ ਲਈ ਮੈਡਲ ਜਿੱਤ ਕੇ ਦੇਸ, ਅਖਾੜਾ ਮੁੱਲਾਂਪੁਰ ਗਰੀਬਦਾਸ, ਆਪਣੇ ਉਸਤਾਦ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰੇਗਾ। ਇਸ ਮੌਕੇ ਫੋਨ ‘ਤੇ ਗੱਲਬਾਤ ਕਰਦਿਆਂ ਦਾਸ ਐਸੋਸੀਏਟ ਦੇ ਸੰਚਾਲਕ ਰਵੀ ਸ਼ਰਮਾ ਜੋ ਕਿ ਅੱਜ ਕੱਲ੍ਹ ਦੁਬਈ ਵਿੱਚ ਹਨ, ਨੇ ਜਸਪੂਰਨ ਪਹਿਲਵਾਨ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਪਹਿਲਾਂ ਵੀ ਜਸਪੂਰਨ ਪਹਿਲਵਾਨ ਦੇਸ਼ ਲਈ ਬਰਾਊਜ਼ ਮੈਡਲ ਜਿੱਤ ਚੁੱਕਾ ਹੈ।
ਇਸ ਤੋਂ ਇਲਾਵਾ ਛੋਟੀ ਉਮਰ ਦੇ ਇਸ ਪਹਿਲਵਾਨ ਨੇ ਬਹੁਤ ਸਾਰੇ ਖਿਤਾਬ ਆਪਣੇ ਨਾਮ ਕੀਤੇ ਹਨ। ਆਸ ਹੈ ਕਿ ਇਸ ਵਾਰ ਫਿਰ ਉਹ ਵਧੀਆ ਪ੍ਰਦਰਸ਼ਨ ਕਰਕੇ ਦੇਸ਼ ਲਈ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰੇਗਾ। ਉਹਨਾਂ ਇਹ ਵੀ ਦੱਸਿਆ ਕਿ ਜਸਪੂਰਨ ਸਿੰਘ ਪਹਿਲਵਾਨ ਅੰਡਰ 17 ਤੋਂ ਇਲਾਵਾ ਅੰਡਰ 20 ਲਈ ਵੀ ਚੁਣਿਆ ਜਾ ਚੁੱਕਾ ਹੈ,  ਜੋ ਕਿ ਸਪੇਨ ਵਿਖੇ ਹੋਣ ਜਾ ਰਹੀ ਹੈ। ਜਸਪੂਰਨ ਪਹਿਲਵਾਨ ਇਕਲੌਤਾ ਪਹਿਲਵਾਨ ਹੈ, ਜਿਸ ਨੇ 24 ਘੰਟਿਆਂ ਵਿੱਚ ਟਰਾਇਲ ਦਿੰਦਿਆਂ ਦੋ ਕੈਟਾਗਰੀਆਂ ਵਿੱਚ ਆਪਣੀ ਚੋਣ ਕਰਵਾਈ।
ਇਸ ਮੌਕੇ ਜਸਪੂਰਨ ਸਿੰਘ ਦੇ ਪਿਤਾ ਕੁਲਤਾਰ ਪਹਿਲਵਾਨ ਨੇ ਕਿਹਾ ਕਿ ਰਵੀ ਪਹਿਲਵਾਨ ਅਤੇ ਗੋਲੂ ਪਹਿਲਵਾਨ ਦੀ ਰਹਿਨੁਮਾਈ ਵਿੱਚ ਉਹਨਾਂ ਦਾ ਬੇਟਾ ਲਗਾਤਾਰ ਅਭਿਆਸ ਕਰਦਾ ਆ ਰਿਹਾ ਹੈ, ਜਿਸ ਦਾ ਇਹ ਸਭ ਨਤੀਜਾ ਹੈ ਕਿ ਅੱਜ ਜਸਪੂਰਨ ਪਹਿਲਵਾਨ ਵਰਲਡ ਲੈਵਲ ਤੇ ਕੁਸ਼ਤੀ ਦਾ ਸ਼ਿੰਗਾਰ ਬਣ ਗਿਆ ਹੈ। ਅੱਜ ਜਸਪੂਰਨ ਦਾ ਨਾਮ, ਨਾਮਵਰ ਪਹਿਲਵਾਨਾਂ ਵਿੱਚ ਲਿਆ ਜਾਣ ਲੱਗਾ ਹੈ। ਉਮੀਦ ਹੈ ਇਸ ਵਾਰ ਫਿਰ ਉਹ ਵਧੀਆ ਪ੍ਰਦਰਸ਼ਨ ਕਰੇਗਾ ਅਤੇ ਅਖਾੜਾ ਮੁੱਲਾਂਪੁਰ ਗਰੀਬਦਾਸ ਦਾ ਨਾਮ ਰੌਸ਼ਨ ਕਰੇਗਾ।

Leave a Reply

Your email address will not be published. Required fields are marked *