www.sursaanjh.com > ਅੰਤਰਰਾਸ਼ਟਰੀ > ਲੋਹਾਰੀ ਗੁੱਗਾ ਮਾੜੀ ਦਾ ਮੇਲਾ 27 ਨੂੰ

ਲੋਹਾਰੀ ਗੁੱਗਾ ਮਾੜੀ ਦਾ ਮੇਲਾ 27 ਨੂੰ

ਲੋਹਾਰੀ ਗੁੱਗਾ ਮਾੜੀ ਦਾ ਮੇਲਾ 27 ਨੂੰ
ਚੰਡੀਗੜ 23 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਗੁੱਗਾ ਨੌਵੀਂ ਨੂੰ ਸਮਰਪਿਤ ਚੌਂਕੀ ਅਤੇ ਭੰਡਾਰਾ ਮੇਲਾ ਪਿੰਡ ਲੋਹਾਰੀ ਵਿਖੇ 26 ਅਤੇ 27 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਭਗਤ ਕਰਨ, ਫੌਜੀ ਲੁਕੇਸ਼ ਕੁਮਾਰ, ਭਗਤ ਰਾਮਪਾਲ ਕੁਮਰ, ਪਵਨ ਕੁਮਾਰ, ਜਗਦੀਸ਼ ਕੁਮਾਰ, ਸਤਿੰਦਰ ਕੁਮਾਰ, ਭਗਤ ਪ੍ਰੇਮ ਕੁਮਾਰ ਨੇ  ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਲਾਨਾ ਮੇਲਾ ਇਸ ਵਾਰ 26 ਅਤੇ 27 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ 26 ਰਾਤ ਨੂੰ ਗੁੱਗਾ ਜਾਹਰ ਪੀਰ ਦੀ ਚੌਂਕੀ ਹੋਵੇਗੀ ਅਤੇ 27 ਅਗਸਤ ਨੂੰ ਸਵੇਰੇ 5 ਵਜੇ ਤੋਂ ਆਰਤੀ ਉਪਰੰਤ ਚਾਦਰ ਦੀ ਰਸਮ ਨਾਲ ਹੀ ਮੇਲਾ ਭਰੇਗਾ। ਇਸ ਮੌਕੇ ਅਟੁੱਟ ਲੰਗਰ ਵਰਤਾਏ ਜਾਣਗੇ ਤੇ ਕ੍ਰਿਸ਼ਨ ਐਂਡ ਪਾਰਟੀ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਇਲਾਕੇ ਭਰ ਤੋਂ ਸੰਗਤਾਂ ਲੋਹਾਰੀ ਗੁੱਗਾ ਮਾੜੀ ਵਿਖੇ ਸ਼ਰਧਾ ਸਹਿਤ ਸੀਸ ਝਕਾਉਂਦੀਆਂ ਹਨ। ਇਹਨਾਂ ਦੱਸਿਆ ਕਿ ਗੁੱਗਾ ਮਾੜੀ ਦਾ ਸੁੰਦਰ ਦਰਬਾਰ ਇਲਾਕੇ ਵਿੱਚ ਅਲੱਗ ਹੀ ਹੈ। ਪ੍ਰਬੰਧਕਾਂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਦੋਵੇਂ ਦਿਨ ਵੱਧ ਤੋਂ ਵੱਧ ਇੱਥੇ ਪਹੁੰਚ ਕੇ ਆਸ਼ੀਰਵਾਦ ਲਿਆ ਜਾਵੇ।

Leave a Reply

Your email address will not be published. Required fields are marked *