ਸਾਹਿਤਕ ਸੱਥ ਖਰੜ ਵੱਲੋਂ ਪੁਸਤਕ ਲੋਕ ਅਰਪਣ ਅਤੇ ਕਵੀ ਦਰਬਾਰ 08 ਸਤੰਬਰ ਨੂੰ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 04 ਸਤੰਬਰ:


ਸਾਹਿਤਕ ਸੱਥ ਖਰੜ ਦੀ ਮਹੀਨਾਵਾਰ ਇਕੱਤਰਤਾ ਹਰ ਮਹੀਨੇ ਦੇ ਤੀਜੇ ਐਤਵਾਰ ਨੂੰ ਹੁੰਦੀ ਹੈ, ਲੇਕਿਨ ਇਸ ਮਹੀਨੇ ਦੀ ਇਕੱਤਰਤਾ 15 ਸਤੰਬਰ ਦੀ ਬਜਾਏ ਹੁਣ 08 ਸਤੰਬਰ ਦਿਨ ਐਤਵਾਰ ਨੂੰ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਵੇਰੇ 10 ਵਜੇ ਹੋਵੇਗੀ। ਉਸ ਇਕੱਤਰਤਾ ਵਿੱਚ ਕਵੀ ਹਾਕਮ ਸਿੰਘ ‘ਨੱਤਿਆਂ’ ਦੀ ਪੁਸਤਕ “ਜੀਵਨ ਦੇ ਰੰਗ “(ਕਾਵਿ ਸੰਗ੍ਰਹਿ) ਨੂੰ ਲੋਕ ਅਰਪਣ ਕੀਤਾ ਜਾਵੇਗਾ ਅਤੇ ਪੁਸਤਕ ’ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਉਪਰੰਤ ਕਵੀ ਦਰਬਾਰ ਵੀ ਹੋਵੇਗਾ।
ਇਸ ਸਮਾਗਮ ਦੇ ਚੇਅਰਮੈਨ ਸ੍ਰ. ਹਰਬੰਸ ਸਿੰਘ ਕੰਧੋਲਾ, ਮੈਨੇਜਰ, ਦੀ ਅੰਬਾਲਾ ਐਜੂਕੇਸ਼ਨ ਬੋਰਡ, ਚੰਡੀਗੜ੍ਹ, ਮੁੱਖ ਮਹਿਮਾਨ ਡਾ. ਅਮਰ ਸਿੰਘ ਵਧਾਨ, ਪ੍ਰੋਫੈਸਰ ਐਮਰਿਟਸ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਵਿਸ਼ੇਸ਼ ਮਹਿਮਾਨ ਡਾ. ਹਰਮੀਤ ਕੌਰ, ਸ਼੍ਰੀ ਗਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ਼੍ਰੀ ਫਤਿਹਗੜ੍ਹ ਸਾਹਿਬ ਹੋਣਗੇ। ਪੁਸਤਕ ’ਤੇ ਪੇਪਰ ਵਿਸ਼ੇਸ਼ ਮਹਿਮਾਨ ਅਤੇ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਪੜ੍ਹਨਗੇ। ਇਹ ਜਾਣਕਾਰੀ ਸੱਥ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਸਾਰੇ ਲੇਖਕਾਂ, ਪੱਤਰਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਵੀ ਕੀਤੀ ਗਈ ਹੈ।
ਪਿਆਰਾ ਸਿੰਘ ‘ਰਾਹੀ’ (ਜਨਰਲ ਸਕੱਤਰ)
ਮੋਬਾਇਲ 94638-37388

