ਪਰਮ ਸੇਵਾ ਵੈੱਲਫੇਅਰ ਸੁਸਾਇਟੀ ਵੱਲੋਂ ਮਰੀਜ਼ ਦੀ ਲੱਤ ਦੇ ਅਪਰੇਸ਼ਨ ਲਈ ਕੀਤੀ ਵਿੱਤੀ ਸਹਾਇਤਾ – ਸੋਮ ਨਾਥ ਭੱਟ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 6 ਸਤੰਬਰ:


ਪਰਮ ਸੇਵਾ ਵੈੱਲਫੇਅਰ ਸੋਸਾਇਟੀ ਦੇ ਧਿਆਨ ਵਿੱਚ ਆਉਣ ‘ਤੇ ਸੋਸਾਇਟੀ ਵੱਲੋਂ ਅਸ਼ੋਕ ਕੁਮਾਰ ਪੁੱਤਰ ਸ਼੍ਰੀ ਬਚਨਾ ਰਾਮ, ਵਾਸੀ ਬਹਿਰਾਮਪੁਰ ਬੇਟ, ਜ਼ਿਲ੍ਹਾ ਰੋਪੜ ਨੂੰ, ਇੱਕ ਐਕਸੀਡੈਂਟ ਦੌਰਾਨ ਉਸ ਦੀ ਟੁੱਟੀ ਲੱਤ ਦੇ ਅਪਰੇਸ਼ਨ ਲਈ 15,000/- ਰੁਪਏ ਦੀ ਵਿੱਤੀ ਸਹਾਇਤਾ ਕੀਤੀ ਗਈ।
ਸੋਸਾਇਟੀ ਦੇ ਪ੍ਰਧਾਨ ਸੋਮ ਨਾਥ ਭੱਟ ਨੇ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਮੈਂਬਰ ਸਾਹਿਬਾਨ ਸੰਤ ਸੁਰਿੰਦਰਪਾਲ ਸਿੰਘ, ਪ੍ਰਿੰ. ਕੁਲਦੀਪ ਕੌਰ, ਮਾਸਟਰ ਲਛਮਣ ਸਿੰਘ, ਮਾਸਟਰ ਰਵਿੰਦਰ ਸਿੰਘ, ਸਮਰਥ ਸਿੰਘ ਅਤੇ ਪ੍ਰਵੀਨ ਭੱਟ ਵੱਲੋਂ ਮੌਕੇ ‘ਤੇ ਜਾ ਕੇ ਸਹਾਇਤਾ ਰਾਸ਼ੀ ਮਰੀ਼ਜ ਨੂੰ ਪ੍ਰਦਾਨ ਕੀਤੀ ਗਈ।
ਸੋਸਾਇਟੀ ਦੇ ਸਰਗਰਮ ਮੈਂਬਰ ਸਾਹਿਬਾਨ ਸੁਰਿੰਦਰਪਾਲ ਸਿੰਘ ਚੰਡੀਗੜ੍ਹ, ਓਮ ਪ੍ਰਕਾਸ਼ ਥਾਪਰ, ਵੇਦ ਪ੍ਰਕਾਸ਼ ਥਾਪਰ, ਨਿਰਮਲ ਸਿੰਘ, ਸੁਰਜੀਤ ਸੁਮਨ, ਮਲਕੀਤ ਰੰਗੀ, ਲਖਵੀਰ ਸਿੰਘ, ਹਰਬੰਸ ਸਿੰਘ, ਗੁਰਸ਼ਰਨਜੀਤ ਸਿੰਘ, ਸੁਦੇਸ਼ ਗੌਤਮ, ਅਸ਼ੀਸ਼ ਕੁਮਾਰ, ਨਰੇਸ਼ ਕੁਮਾਰ, ਵਲਾਇਤੀ ਰਾਮ, ਅਮਰੀਕ ਸਿੰਘ, ਰਮੇਸ਼ ਚੰਦਰ ਭੱਲਾ, ਅਨਿਲ ਕੁਮਾਰ, ਸੁਰਜੀਤ ਮੰਡ, ਸੁਨੀਲ ਕੁਮਾਰ ਸ਼ਰਮਾ ਹੋਰਾਂ ਵੱਲੋਂ ਅਜਿਹੇ ਨੇਕ ਕਾਰਜਾਂ ਲਈ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਉਕਤ ਮਰੀਜ਼ ਦੇ ਪਰਿਵਾਰ ਵੱਲੋਂ ਵੀ ਇਸ ਨੇਕ ਕਾਰਜ ਲਈ ਸੋਸਾਇਟੀ ਦਾ ਧੰਨਵਾਦ ਕੀਤਾ ਗਿਆ।

