ਦੀਪਕ ਸ਼ਰਮਾ ਚਨਾਰਥਲ ਵੱਲੋਂ ਸੁਖਦੇਵ ਰਾਮ ਸੁੱਖੀ ਤੰਦਾਬੱਧਾ ਦੀ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦਿਤ ਪੁਸਤਕ *ਕਿਸ ਮਿੱਟੀ ਦੀਆਂ ਬਣੀਆਂ ਸੀ ਇਹ ਵੀਰਾਂਗਣਾਂ* ਦਾ ਲੋਕ-ਅਰਪਣ ਸਮਾਗਮ ਮਿਤੀ 8 ਸਤੰਬਰ ਨੂੰ
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਮਿਤੀ 08 ਸਤੰਬਰ, ਦਿਨ ਐਤਵਾਰ, ਸਮਾਂ ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ 16-ਬੀ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ


ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 6 ਸਤੰਬਰ:
ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਮੂਲ ਲੇਖਕ ਸੁਖਦੇਵ ਰਾਮ ਸੁੱਖੀ ਤੰਦਾਬੱਧਾ ਦੀ ਪੰਜਾਬੀ ਪੁਸਤਕ *ਕਿਸ ਮਿੱਟੀ ਕੀ ਬਨੀ ਥੀਂ ਯਹ ਵੀਰਾਂਗਨਾਏਂ* ਲੇਖਕ, ਕਵੀ ਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਵੱਲੋਂ ਅਨੁਵਾਦਿਤ ਕਿਤਾਬ *ਕਿਸ ਮਿੱਟੀ ਦੀਆਂ ਬਣੀਆਂ ਸੀ ਇਹ ਵੀਰਾਂਗਣਾਂ* ਦਾ ਲੋਕ-ਅਰਪਣ ਸਮਾਗਮ ਮਿਤੀ 8 ਸਤੰਬਰ, ਦਿਨ ਐਤਵਾਰ, ਸਮਾਂ ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ 16-ਬੀ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸਮਾਗਮ ਦੀ ਪ੍ਰਧਾਨਗੀ ਡਾ. ਵਨੀਤਾ, ਪ੍ਰਸਿੱਧ ਸ਼ਾਇਰਾ, ਚਿੰਤਕ ਤੇ ਅਨੁਵਾਦਕ ਅਤੇ ਸਾਬਕਾ ਕਨਵੀਨਰ ਭਾਰਤੀ ਸਾਹਿਤ ਅਕਾਦਮੀ ਕਰਨਗੇ ਅਤੇ ਉੱਘੇ ਕਵੀ ਤੇ ਅਨੁਵਾਦਕ ਗੁਰਨਾਮ ਕੰਵਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਸੰਵਾਦ ਰਚਾਉਣਗੇ।
ਪ੍ਰਸਿੱਧ ਹਿੰਦੀ ਸਾਹਿਤਕਾਰ ਪ੍ਰੇਮ ਵਿੱਜ ਅਤੇ ਉੱਘੇ ਸਮਾਜ ਸੇਵੀ ਕੇ.ਕੇ. ਸ਼ਾਰਦਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋ ਰਹੇ ਹਨ, ਜਦਕਿ ਸੀਮਾ ਗੁਪਤਾ, ਪ੍ਰਸਿੱਧ ਹਿੰਦੀ ਸਾਹਿਤਕਾਰ ਤੇ ਕਵਿੱਤਰੀ ਪੁਸਤਕ ਦੀ ਸਮੀਖਿਆ ਕਰਨਗੇ।
ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਅਤੇ ਜਨਰਲ ਸਕੱਤਰ ਭੁਪਿੰਦਰ ਮਲਿਕ ਵੱਲੋਂ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਭਾਗ ਲੈਣ ਲਈ ਹਾਰਦਿਕ ਸੱਦਾ ਦਿੱਤਾ ਗਿਆ ਹੈ।

