www.sursaanjh.com > ਚੰਡੀਗੜ੍ਹ/ਹਰਿਆਣਾ > ਪੱਤਰਕਾਰਾਂ ਦੇ ਯੈਲੋ ਕਾਰਡ ਬਣਾਉਣ ਲਈ ਪ੍ਰੈਸ ਕਲੱਬ ਮੁੱਲਾਂਪੁਰ ਗਰੀਬਦਾਸ ਨੇ ਮੁੱਖ ਮੰਤਰੀ ਨੂੰ ਚਿੱਠੀ ਭੇਜੀ

ਪੱਤਰਕਾਰਾਂ ਦੇ ਯੈਲੋ ਕਾਰਡ ਬਣਾਉਣ ਲਈ ਪ੍ਰੈਸ ਕਲੱਬ ਮੁੱਲਾਂਪੁਰ ਗਰੀਬਦਾਸ ਨੇ ਮੁੱਖ ਮੰਤਰੀ ਨੂੰ ਚਿੱਠੀ ਭੇਜੀ

ਪੱਤਰਕਾਰਾਂ ਦੇ ਯੈਲੋ ਕਾਰਡ ਬਣਾਉਣ ਲਈ ਪ੍ਰੈਸ ਕਲੱਬ ਮੁੱਲਾਂਪੁਰ ਗਰੀਬਦਾਸ ਨੇ ਮੁੱਖ ਮੰਤਰੀ ਨੂੰ ਚਿੱਠੀ ਭੇਜੀ
ਚੰਡੀਗੜ੍ਹ 8 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪ੍ਰੈਸ ਕਲੱਬ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਸਮੇਤ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਕੈਬਨਿਟ ਮੰਤਰੀ ਬੀਬੀ ਅਨਮੋਲ ਗਗਨ ਮਾਨ ਨੂੰ ਉਕਤ ਕਲੱਬ ਸਮੇਤ ਪੰਜਾਬ ਦੇ ਉਹ ਪੱਤਰਕਾਰ ਜੋ ਕਿ ਫੀਲਡ ਵਿੱਚ ਵੱਖ-ਵੱਖ ਸਟੇਸ਼ਨਾਂ ਉਤੇ ਰੋਜ਼ਾਨਾ ਅਖਬਾਰਾਂ ਲਈ ਪੱਤਰਕਾਰੀ ਕਰਦੇ ਹਨ, ਉਹਨਾਂ ਵਿਚੋਂ ਵੱਡੀ ਗਿਣਤੀ ਪੱਤਰਕਾਰਾਂ ਦੇ ਮੌਜੂਦਾ ਪੰਜਾਬ ਸਰਕਾਰ ਵੱਲੋਂ ww ਕੱਟੇ ਗਏ ਯੈਲੋ ਕਾਰਡਾਂ ਨੂੰ ਮੁੜ ਬਹਾਲ ਕਰਨ ਲਈ ਚਿੱਠੀਆਂ ਭੇਜੀਆਂ ਗਈਆਂ ਹਨ।
ਉਕਤ ਕਲੱਬ ਵੱਲੋਂ ਭੇਜੀ ਚਿੱਠੀ ਵਿੱਚ ਦੱਸਿਆ ਗਿਆ ਹੈ ਕਿ ਇਸ ਸਾਲ 2024 ਦੌਰਾਨ ਵੱਡੀ ਗਿਣਤੀ ਵਿੱਚ ਉਹ ਪੱਤਰਕਾਰ ਜੋ ਕਿ ਵੱਖ-ਵੱਖ ਨਾਮੀ ਰੋਜ਼ਾਨਾ ਅਖਬਾਰਾਂ ਲਈ ਫੀਲਡ ਵਿੱਚ ਅਹਿਮ ਸਟੇਸ਼ਨਾਂ ਤੋਂ ਪੱਤਰਕਾਰੀ ਕਰ ਰਹੇ ਹਨ, ਉਹਨਾਂ ਦੇ ਯੈਲੋ ਕਾਰਡ ਇਸ ਵਾਰ ਨਹੀਂ ਬਣਾਏ ਗਏ, ਜਿਸ ਕਾਰਨ ਪੱਤਰਕਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਲੱਬ ਪ੍ਰਧਾਨ ਚਰਨਜੀਤ ਸਿੰਘ ਚੁੰਨੀ ਸਮੇਤ ਸਾਰੇ ਮੈਂਬਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਜ਼ਿਲ੍ਹਾ, ਤਹਿਸੀਲ, ਬਲਾਕ ਲੈਵਲ ਤੱਕ ਦੇ ਪੱਤਰਕਾਰਾਂ ਦੇ ਯੈਲੋ ਕਾਰਡ ਬਣਾਉਣ ਸਬੰਧੀ ਜੋ ਨੀਤੀ ਸਰਕਾਰ ਜਾਂ ਵਿਭਾਗ ਵੱਲੋਂ ਬਣਾਈ ਗਈ ਹੈ, ਉਸ ਵਿੱਚ ਸੋਧ ਕਰਕੇ ਫੀਲਡ ਵਿਚ ਕੰਮ ਕਰਦੇ ਪੱਤਰਕਾਰਾਂ ਦੀ ਜਾਂਚ ਪੜ੍ਹਤਾਲ ਕਰਵਾਉਂਦਿਆਂ ਸਹੀ ਪੱਤਰਕਾਰਾਂ ਦੇ ਯੈਲੋ ਕਾਰਡ ਪਹਿਲ ਦੇ ਆਧਾਰ ਉਤੇ ਬਣਾਏ ਜਾਣ।

Leave a Reply

Your email address will not be published. Required fields are marked *