www.sursaanjh.com > ਅੰਤਰਰਾਸ਼ਟਰੀ > ਬੀਬੀ ਕਿਰਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ ਵੱਲੋਂ ”ਤੀਜਾ ਗੁਰਪੂਰਨ ਸਿੰਘ ਜ਼ੈਲਦਾਰ ਯਾਦਗਾਰੀ ਸਨਮਾਨ 2024” ਉੱਘੇ ਸੂਫ਼ੀ ਸ਼ਾਇਰ ਜਸਪਾਲ ਸਿੰਘ ਦੇਸੂਵੀ ਨੂੰ – ਯਤਿੰਦਰ ਕੌਰ ਮਾਹਲ

ਬੀਬੀ ਕਿਰਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ ਵੱਲੋਂ ”ਤੀਜਾ ਗੁਰਪੂਰਨ ਸਿੰਘ ਜ਼ੈਲਦਾਰ ਯਾਦਗਾਰੀ ਸਨਮਾਨ 2024” ਉੱਘੇ ਸੂਫ਼ੀ ਸ਼ਾਇਰ ਜਸਪਾਲ ਸਿੰਘ ਦੇਸੂਵੀ ਨੂੰ – ਯਤਿੰਦਰ ਕੌਰ ਮਾਹਲ

ਬੀਬੀ ਕਿਰਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ ਵੱਲੋਂ ”ਤੀਜਾ ਗੁਰਪੂਰਨ ਸਿੰਘ ਜ਼ੈਲਦਾਰ ਯਾਦਗਾਰੀ ਸਨਮਾਨ 2024” ਉੱਘੇ ਸੂਫ਼ੀ ਸ਼ਾਇਰ ਜਸਪਾਲ ਸਿੰਘ ਦੇਸੂਵੀ ਨੂੰ – ਯਤਿੰਦਰ ਕੌਰ ਮਾਹਲ
ਪ੍ਰਧਾਨਗੀ ਮੰਡਲ ਵਿਚ ਟਰੱਸਟ ਦੇ ਪ੍ਰਧਾਨ ਯਤਿੰਦਰ ਕੌਰ ਮਾਹਲ, ਇੰਜੀ. ਜਸਪਾਲ ਸਿੰਘ ਦੇਸੂਵੀ, ਗੁਰਦਰਸ਼ਨ ਸਿੰਘ ਮਾਵੀ ਅਤੇ ਬਾਬੂ ਰਾਮ ਦੀਵਾਨਾ ਹੋਵੇ ਸ਼ਾਮਿਲ
ਰੂਪਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 8 ਸਤੰਬਰ:
ਅੱਜ ਕਲਗੀਧਰ ਕੰਨਿਆ ਵਿਦਿਆਲਾ ਰੂਪਨਗਰ ਵਿਖੇ ਬੀਬੀ ਕਿਰਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ ਰੂਪਨਗਰ ਵੱਲੋਂ ਇੱਕ ਸਾਹਿਤਕ ਸਮਾਗਮ ਰੱਖਿਆ ਗਿਆ, ਜਿਸ ਵਿਚ ਉੱਘੀਆਂ ਸਾਹਿਤਕ ਸ਼ਖਸੀਅਤਾਂ ਨੇ ਹਿੱਸਾ ਲਿਆ। ਪ੍ਰਧਾਨਗੀ ਮੰਡਲ ਵਿਚ ਟਰੱਸਟ ਦੇ ਪ੍ਰਧਾਨ ਯਤਿੰਦਰ ਕੌਰ ਮਾਹਲ, ਗੁਰਦਰਸ਼ਨ ਸਿੰਘ ਮਾਵੀ, ਬਾਬੂ ਰਾਮ ਦੀਵਾਨਾ ਸੁਸ਼ੋਭਿਤ ਹੋਏ ਅਤੇ ਇੰਜੀ.ਜਸਪਾਲ ਸਿੰਘ ਦੇਸੂਵੀ ਪ੍ਰਧਾਨ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਰਜਿ ਮੁਹਾਲੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਸਮਾਗਮ ਦੋਰਾਨ ਜਿੱਥੇ ਹਾਜ਼ਰ ਅਦੀਬਾਂ ਨੇ ਆਪਣੀਆਂ ਰਚਨਾਵਾਂ ਨਾਲ ਭਰਪੂਰ ਹਾਜ਼ਰੀ ਲਗਵਾਈ, ਉੱਥੇ ਨਾਲ ਹੀ ਸੂਫ਼ੀ ਸ਼ਾਇਰ ਇੰਜੀ.ਜਸਪਾਲ ਸਿੰਘ ਦੇਸੂਵੀ ਪ੍ਰਧਾਨ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਰਜਿ ਮੁਹਾਲੀ ਨੂੰ ਅਦੀਬਾਂ ਦੇ ਰੂਬਰੂ ਵੀ ਕਰਵਾਇਆ ਗਿਆ। ਟਰੱਸਟ ਵੱਲੋਂ ਸ.ਜਸਪਾਲ ਸਿੰਘ ਦੇਸੂਵੀ ਨੂੰ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਾਹਿਤ ਦੀ ਸੇਵਾ ਲਈ ਪਾਏ ਜਾ ਰਹੇ ਯੋਗਦਾਨ ਲਈ ”ਤੀਜਾ ਗੁਰਪੂਰਨ ਸਿੰਘ ਜ਼ੈਲਦਾਰ ਯਾਦਗਾਰੀ ਸਨਮਾਨ” ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੂਫੀ ਸ਼ਾਇਰ ਜਸਪਾਲ ਸਿੰਘ ਦੇਸੂਵੀ ਨੇ ਖੁਸ਼ੀ ਜ਼ਾਹਿਰ ਕਰਦਿਆਂ ਟਰੱਸਟ ਦੇ ਪ੍ਰਧਾਨ ਯਤਿੰਦਰ ਕੌਰ ਮਾਹਲ, ਜਨਰਲ ਸਕੱਤਰ ਹਰਦੀਪ ਸਿੰਘ ਗਿੱਲ ਅਤੇ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਤਨ, ਮਨ, ਧਨ ਨਾਲ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਾਹਿਤ ਦੀ ਸੇਵਾ ਕਰਦੇ ਰਹਿਣਗੇ। ਮੰਚ ਦਾ ਸੰਚਾਲਨ ਜਨਰਲ ਸਕੱਤਰ ਹਰਦੀਪ ਸਿੰਘ ਗਿੱਲ ਨੇ ਬਹੁਤ ਹੀ ਵਧੀਆ ਢੰਗ ਨਾਲ ਕੀਤਾ।
ਸਮਾਗਮ ਵਿੱਚ ਸੁਰਜੀਤ ਮੰਡ, ਮਾਸਟਰ ਈਸ਼ਰ ਸਿੰਘ, ਪਰਮਿੰਦਰ ਪ੍ਰੇਮ, ਨਿਰਮਲ ਅਧਰੇੜਾ, ਪ੍ਰਿੰਸੀਪਲ ਪ੍ਰੇਮ ਸਿੰਘ, ਡਾਕਟਰ ਗੁਰਪਾਲ ਸਿੰਘ, ਡਾਕਟਰ ਰਜਿੰਦਰ ਸਿੰਘ ਕੁਰਾਲੀ, ਐਡਵੋਕੇਟ ਮਹਿੰਦਰ ਸਿੰਘ ਪਲ੍ਹਿਹਾਣ, ਕਹਾਣੀਕਾਰ ਮਨਦੀਪ ਰਿੰਪੀ, ਪ੍ਰਸਿੱਧ ਗੀਤਕਾਰ ਲਾਭ ਸਿੰਘ ਚਤਾਮਲੀ, ਗ਼ਜ਼ਲਗੋ ਸੁਰਜੀਤ ਸਿੰਘ ਜੀਤ, ਕੁਲਵਿੰਦਰ ਸਿੰਘ ਖੈਰਾਬਾਦ, ਕਹਾਣੀਕਾਰ ਗੁਰਦੀਪ ਮਹੌਣ, ਬਾਬੂ ਰਾਮ ਦੀਵਾਨਾ, ਗੁਰਦਰਸ਼ਨ ਸਿੰਘ ਮਾਵੀ ਅਤੇ ਜਸਵੰਤ ਸਿੰਘ ਸੈਣੀ ਨੇ ਆਪਣੀ ਮਾਣਮੱਤੀ ਹਾਜ਼ਰੀ ਲਗਵਾਈ। ਇਹ ਸਮਾਗਮ ਸਾਹਿਤਕ ਪਿੜ ਵਿਚ ਨਵੀਆਂ ਪੈੜਾਂ ਪਾਉਂਦਾ ਹੋਇਆ ਯਾਦਗਾਰੀ ਹੋ ਨਿੱਬੜਿਆ।

Leave a Reply

Your email address will not be published. Required fields are marked *