www.sursaanjh.com > ਸਿੱਖਿਆ > ਸੰਤ ਵਰਿਆਮ ਸਿੰਘ ਸਕੂਲ, ਰਤਵਾੜਾ ਸਾਹਿਬ ਨੇ “ਖੇਡਾ ਵਤਨ ਪੰਜਾਬ” ਦੀਆਂ ਜ਼ੋਨਲ ਮੁਕਾਬਲਿਆਂ ਵਿੱਚ 21 ਮੈਡਲ ਜਿਤ ਕੇ ਸ਼ਾਨਦਾਰ ਪ੍ਰਦਸ਼ਨ ਕੀਤਾ 

ਸੰਤ ਵਰਿਆਮ ਸਿੰਘ ਸਕੂਲ, ਰਤਵਾੜਾ ਸਾਹਿਬ ਨੇ “ਖੇਡਾ ਵਤਨ ਪੰਜਾਬ” ਦੀਆਂ ਜ਼ੋਨਲ ਮੁਕਾਬਲਿਆਂ ਵਿੱਚ 21 ਮੈਡਲ ਜਿਤ ਕੇ ਸ਼ਾਨਦਾਰ ਪ੍ਰਦਸ਼ਨ ਕੀਤਾ 

ਸੰਤ ਵਰਿਆਮ ਸਿੰਘ ਸਕੂਲ, ਰਤਵਾੜਾ ਸਾਹਿਬ ਨੇ “ਖੇਡਾ ਵਤਨ ਪੰਜਾਬ” ਦੀਆਂ ਜ਼ੋਨਲ ਮੁਕਾਬਲਿਆਂ ਵਿੱਚ 21 ਮੈਡਲ ਜਿਤ ਕੇ ਸ਼ਾਨਦਾਰ ਪ੍ਰਦਸ਼ਨ ਕੀਤਾ 
ਚੰਡੀਗੜ੍ਹ 9 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸੰਤ ਵਰਿਆਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆ ਨੇ ਜ਼ੋਨਲ ਪੱਧਰ ਦੇ ਮੁਕਾਬਲਿਆ “ਖੇਡਾ ਵਤਨ ਪੰਜਾਬ” ਦੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਪਣੇ ਸਕੂਲ ਦਾ ਨਾਂ ਰੋਸ਼ਨ ਕੀਤਾ। ਇਹਨਾਂ ਖੇਡਾਂ ਵਿਚ 7 ਗੋਲਡ ਮੈਡਲ, 7 ਸਿਲਵਰ ਮੈਡਲ ਅਤੇ 7 ਬਰਾਂਜ (ਕਾਂਸੀ) ਮੈਡਲ ਹਾਸਿਲ ਕੀਤੇ ਅਤੇ ਸਰਕਲ ਕਬੱਡੀ (U-14) ਲੜਕੀਆ ਦੀ ਟੀਮ ਵੀ ਪਹਿਲੇ ਸਥਾਨ ਤੇ ਰਹਿ ਕੇ ਗੋਲਡ ਮੈਡਲ ਨੂੰ ਪ੍ਰਾਪਤ ਕੀਤਾ।
ਲਾਂਗ ਜੰਪ (ਲੰਬੀ ਛਾਲ) ਵਿੱਚ 1 ਗੋਲਡ, 1 ਸਿਲਵਰ ਅਤੇ 1 ਬਰਾਂਜ ਮੈਡਲ: ਸ਼ਾਟਪੁੱਟ ਵਿੱਚ 2 ਗੋਲਡ ਮੈਡਲ, 3 ਸਿਲਵਰ ਮੈਡਲ, 2 ਬਰਾਂਜ ਮੈਡਲ 100 ਮੀਟਰ ਦੌੜ ਵਿੱਚ 1 ਗੋਲਡ, 1 ਸਿਲਵਰ ਅਤੇ 1 ਬਰਾਂਜ ਮੈਡਲ: 200 ਮੀਟਰ ਦੌੜ ਵਿੱਚ 1 ਗੋਲਡ, 2 ਸਿਲਵਰ ਅਤੇ 2 ਬਰਾਂਜ ਮੰਡਲ: 400 ਮੀਟਰ ਦੌੜ ਵਿੱਚ 1 ਬਰਾਂਜ ਮੈਡਲ: 600 ਮੀਟਰ ਦੌੜ ਵਿੱਚ 1 ਗੋਲਡ ਅਤੇ 1 ਬਰਾਂਜ ਮੈਡਲ ਹਾਸਿਲ ਕੀਤਾ।
ਟਰੱਸਟ ਦੇ ਚੇਅਰਮੈਨ ਬਾਬਾ ਲਖਬੀਰ ਸਿੰਘ ਜੀ ਨੇ ਸਕੂਲ ਦੇ ਜੇਤੂ ਖਿਡਾਰੀਆਂ ਅਤੇ ਸਕੂਲ ਸਟਾਫ ਦੀ ਪ੍ਰਸੰਸਾ ਕੀਤੀ ਅਤੇ ਆਸ਼ੀਰਵਾਦ ਦਿੱਤਾ। ਇਸ ਮੌਕੇ ਡਾਇਰੈਕਟਰ ਇੰਜ. ਜਸਵੰਤ ਸਿੰਘ ਅਤੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਹਾਜ਼ਰ ਸਨ।

Leave a Reply

Your email address will not be published. Required fields are marked *