www.sursaanjh.com > ਚੰਡੀਗੜ੍ਹ/ਹਰਿਆਣਾ > ਪਲਾਟ ਅਲਾਟ ਨਾ ਹੋਣ ਕਰਕੇ ਕਿਸਾਨਾਂ ਵਿਚ ਰੋਸ

ਪਲਾਟ ਅਲਾਟ ਨਾ ਹੋਣ ਕਰਕੇ ਕਿਸਾਨਾਂ ਵਿਚ ਰੋਸ

ਪਲਾਟ ਅਲਾਟ ਨਾ ਹੋਣ ਕਰਕੇ ਕਿਸਾਨਾਂ ਵਿਚ ਰੋਸ
ਚੰਡੀਗੜ੍ਹ 15 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋ ਪਿੰਡ ਹੁਸ਼ਿਆਰਪੁਰ ਦੀ 11 ਸਾਲ ਪਹਿਲਾਂ ਈਕੋ ਸਿਟੀ-2 (ਐਕਸਟੈਂਸ਼ਨ) ਸਕੀਮ ਲਈ ਐਕੁਆਇਰ ਕੀਤੀ ਜ਼ਮੀਨ ਬਦਲੇ ਪਲਾਟ ਅਲਾਟ ਨਾ ਕਰਕੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ। ਇਸ ਸਬੰਧੀ ਕਿਸਾਨ ਅਵਤਾਰ ਸਿੰਘ, ਸਤਵੀਰ ਸਿੰਘ, ਜਗਤਾਰ ਸਿੰਘ, ਮੱਖਣ ਸਿੰਘ ਅਤੇ ਜਤਿੰਦਰ ਸਿੰਘ ਨੇ ਦੱਸਿਆ ਕਿ ਗਮਾਡਾ ਵੱਲੋਂ ਸਾਲ 2013 ਵਿੱਚ ਪਿੰਡ ਹੁਸ਼ਿਆਰਪੁਰ ਦੀ 96 ਏਕੜ ਜ਼ਮੀਨ ਈਕੋ ਸਿਟੀ-2 (ਐਕਸਟੇਸ਼ਨ) ਸਕੀਮ ਬਾਬਤ ਐਕੁਆਇਰ ਕੀਤੀ ਗਈ ਸੀ। ਕਿਸਾਨਾਂ ਨੂੰ ਲੈਂਡ ਪੁਲਿੰਗ ਸਕੀਮ ਅਧੀਨ ਪਲਾਟਾਂ ਦੇ ਐਲ.ਓ. ਆਈ ਪੱਤਰ ਜਾਰੀ ਕਰਕੇ
ਜਲਦੀ ਪਲਾਟ ਅਲਾਟ ਕਰਨ ਦੀ ਗੱਲ ਆਖੀ ਗਈ ਸੀ।
ਉਕਤ 96 ਏਕੜ ਜ਼ਮੀਨ ਵਿੱਚ ਗਮਾਡਾ ਵੱਲੋਂ 106 ਰਿਹਾਇਸ਼ੀ ਪਲਾਟ, 66 ਕਮਰਸ਼ੀਅਲ ਪਲਾਟ, 2 ਵੱਡੇ ਮਿਕਸ ਲੈਂਡ ਯੂਜ਼ ਪਲਾਟ, ਇਕ ਸਪੋਰਟਸ ਕੰਪਲੈਕਸ ਅਤੇ ਇੱਕ ਵਾਟਰ ਵਰਕਸ ਦਾ ਨਕਸ਼ਾ ਪਲਾਨ ਕੀਤਾ ਗਿਆ ਸੀ। ਗਮਾਡਾ ਵੱਲੋ 11 ਸਾਲ ਬੀਤਣ ਦੇ ਬਾਵਜੂਦ ਨਾ ਤਾਂ ਉਕਤ 96 ਏਕੜ ਜ਼ਮੀਨ ਦੀ ਡਿਵੈਲਪਮੈਂਟ ਕੀਤੀ ਗਈ ਤੇ ਨਾ ਹੀ ਕਿਸਾਨਾਂ ਨੂੰ ਉਹਨਾਂ ਦੇ ਬਣਦੇ ਪਲਾਟਾਂ ਦੀ ਅਲਾਟਮੈਂਟ ਕੀਤੀ ਗਈ। ਪ੍ਰਭਾਵਿਤ ਕਿਸਾਨ  ਗਮਾਡਾ ਦੇ ਚੱਕਰ ਲਾ ਕੇ ਥੱਕ-ਟੁੱਟ ਗਏ ਹਨ। ਅਜਿਹੇ ਹਾਲਾਤਾਂ ਵਿਚ ਸਬੰਧਤ ਕਿਸਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਪਿੰਡ ਹੁਸ਼ਿਆਰਪੁਰ ਦੇ ਕਿਸਾਨ ਪਰਿਵਾਰਾਂ ਨੇ ਐਲਾਨ ਕੀਤਾ ਕਿ ਜੇਕਰ ਗਮਾਡਾ ਵੱਲੋਂ ਇਕ ਮਹੀਨੇ ਦੇ ਅੰਦਰ ਅੰਦਰ ਉਹਨਾਂ ਨੂੰ ਬਣਦੇ ਪਲਾਟਾਂ ਦੀ ਅਲਾਟਮੈਂਟ ਨਾ ਕੀਤੀ ਤਾਂ ਉਹ ਗਮਾਡਾ ਖਿਲਾਫ ਰੋਸ ਧਰਨਾ ਦੇਣ ਲਈ ਮਜ਼ਬੂਰ ਹੋਣਗੇ।

Leave a Reply

Your email address will not be published. Required fields are marked *