ਕਾਂਗਰਸੀਆ ਨੇ ਲਾਇਆ ਮੁੱਲਾਂਪੁਰ ਵਿਖੇ ਧਰਨਾ
ਚੰਡੀਗੜ੍ਹ 17 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਅੱਜ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪ੍ਰਦੇਸ਼ ਵਿਚ ਦਿਨੋ ਦਿਨ ਤੇ਼ਜ਼ੀ ਨਾਲ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਦੇ ਸਬੰਧ ਵਿੱਚ ਮਾਜਰੀ ਬਲਾਕ ਦੇ ਪ੍ਰਧਾਨ ਮਦਨ ਸਿੰਘ ਮਾਣਕਪੁਰ ਸ਼ਰੀਫ਼ ਦੀ ਰਹਿਨੁਮਾਈ ਵਿੱਚ ਡੀ ਐੱਸ ਪੀ ਮੁੱਲਾਂਪੁਰ ਗਰੀਬਦਾਸ ਦੇ ਦਫਤਰ ਅੱਗੇ, ਸੁੱਤੀ ਪਈ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਦੇ ਵਿਰੁੱਧ ਧਰਨਾ ਲਗਿਆ ਗਿਆ ਹੈ, ਜਿਸ ਵਿੱਚ ਮੁਹਾਲੀ ਤੋਂ ਕਾਂਗਰਸ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਅਤੇ ਹਲਕਾ ਖਰੜ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਵਲੋਂ ਆਪਣੇ ਵਿਚਾਰ ਰੱਖੇ ਗਏ ਅਤੇ ਇਕ ਮੈਮੋਰੰਡਮ ਡੀ ਐੱਸ ਪੀ ਮੁੱਲਾਂਪੁਰ ਗਰੀਬਦਾਸ ਨੂੰ ਦਿੱਤਾ ਗਿਆ, ਜਿਸ ਵਿੱਚ ਬਲਾਕ ਮਾਜਰੀ ਦੇ ਪਿੰਡਾ ਵਿਚੋ ਭਾਰੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਪਿੰਡਾਂ ਵਿਚੋਂ ਕਾਂਗਰਸੀ ਪੁੱਜੇ ਹੋਏ ਸਨ।
ਇਹਨਾਂ ਤੋਂ ਇਲਾਵਾ ਹਰਨੇਕ ਸਿੰਘ ਤੱਕੀਪੁਰ, ਬਾਬਾ ਰਾਮ ਸਿੰਘ ਜਰਨਲ ਸਕੱਤਰ ਮੋਹਾਲੀ, ਨਵੀਨ ਬਾਂਸਲ ਖਿਜ਼ਰਾਬਾਦ ਵਾਈਸ ਪ੍ਰਧਾਨ ਮੁਹਾਲੀ ਵਲੋਂ ਧਰਨੇ ਵਿੱਚ ਪੁੱਜਣ ਤੇ ਸਭਨਾਂ ਦਾ ਧੰਨਵਾਦ ਕੀਤਾ ਗਿਆ। ਇਸ ਧਰਨੇ ਵਿੱਚ ਕੋਆਰਡੀਨੇਟਰ ਰਣਜੀਤ ਸਿੰਘ ਤਰਖਾਣਮਾਜਰਾ, ਸੁਖਵੀਰ ਚੰਦ ਕਟੋਚ, ਸੋਮਨਾਥ ਸਰਪੰਚ ਪਿੰਡ ਗੂੜਾ, ਨਾਜ਼ਰ ਸਿੰਘ ਸੈਣੀਮਾਜਰਾ, ਨੇਤਰ ਸਿੰਘ ਕਲੇਰ ਮਾਣਕਪੁਰ ਸ਼ਰੀਫ, ਗੁਰਮੀਤ ਸਿੰਘ ਤੀੜਾ, ਕੁਲਵਿੰਦਰ ਸਿੰਘ ਸਰਪੰਚ ਪੜੌਲ, ਗੁਰਵਿੰਦਰ ਸਿੰਘ ਬਿੱਟੂ ਪੜੌਲ, ਗੁਰਦੇਵ ਸਿੰਘ ਪੱਲਣ ਪੁਰ, ਨਿਰਮਲ ਸਿੰਘ ਬੂਥਗੜ੍ਹ ਸਾਬਕਾ ਸਰਪੰਚ, ਨਿਰਮਲ ਸਿੰਘ ਦੁੱਲੁਆ, ਕਸ਼ਮੀਰ ਸਿੰਘ ਦੁੱਲੁਆਂ, ਜਿੰਦਰ ਸਿੰਘ ਸਰਪੰਚ ਭੜੋਂਜੀਆਂ, ਕਾਲਾ ਕਰਤਾਰਪੁਰ, ਬਲਜੀਤ ਸਿੰਘ ਖਿਜ਼ਰਾਬਾਦ, ਰਮਾਕਾਂਤ ਕਾਲੀਆ ਕੁਰਾਲੀ, ਸਤਵਿੰਦਰ ਸਿੰਘ ਸੱਤੀ ਸਰਪੰਚ, ਸਿਕੰਦਰ ਸਿੰਘ ਚੰਡੀਗੜ੍ਹ, ਜਸਵੀਰ ਸਿੰਘ ਜੱਸੀ ਆਦ ਸ਼ਾਮਿਲ ਸਨ।

