www.sursaanjh.com > ਅੰਤਰਰਾਸ਼ਟਰੀ > ਮੇਰੀ ਮਾਂ ਤਾਂ ਮੇਰੀ ਮਾਂ ਏ – ਉਪਾਸ਼ਨਾ ਰਾਣੀ

ਮੇਰੀ ਮਾਂ ਤਾਂ ਮੇਰੀ ਮਾਂ ਏ – ਉਪਾਸ਼ਨਾ ਰਾਣੀ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 22 ਸਤੰਬਰ:
ਮੇਰੀ ਮਾਂ ਤਾਂ ਮੇਰੀ ਮਾਂ ਏ ਉਪਾਸ਼ਨਾ ਰਾਣੀ
ਮੇਰੀ ਮਾਂ ਤਾਂ ਮੇਰੀ ਮਾਂ ਏ।
ਉਹਦੇ ਜਿਹੀ ਹੋਰ ਕਿੱਥੇ ਛਾਂ ਏ।
ਸਹੁੰ ਦੇ ਦੇ ਕੇ ਦੁੱਖੜੇ ਪੁੱਛਦੀ,
ਸੁੱਖਾਂ ਦੇ ਹੱਥ ਸਿਰ ਤੇ ਧਰਦੀ।
ਮੇਰੀ ਖੁਸ਼ੀ ਵਿੱਚ ਉਹਦਾ,
ਵੱਸਦਾ ਜਹਾਨ ਏ।
ਮੇਰੀ ਮਾਂ ਤਾਂ ਮੇਰੀ ਮਾਂ ਏ।
ਹੱਸਣ ਦੇ ਵੱਲ ਰਹੇ ਸਿਖਾਉਂਦੀ,
ਮੇਰੇ ਦੁੱਖ ਨਾਲ ਖੁਦ ਟਕਰਾਉਂਦੀ।
ਕਰ ਦਿੰਦੀ ਪਲਾਂ ਵਿੱਚ,
ਸਭ ਕੁਝ ਆਸਾਨ ਏ।
ਮੇਰੀ ਮਾਂ ਤਾਂ ਮੇਰੀ ਮਾਂ ਏ।
ਉਹਦੇ ਹੱਥਾਂ ਦੀ ਮਹਿਕ ਅਵੱਲੀ,
ਪਲ ਦੇ ਵਿੱਚ ਹੀ ਦੇਣ ਤਸੱਲੀ।
ਉਹਦੀਆਂ ਦੁਆਵਾਂ ਵਿੱਚ,
ਸਦਾ ‘ਉਪਾਸ਼ਨਾ’ ਦਾ ਹੀ ਨਾਂ ਏ।
ਮੇਰੀ ਮਾਂ ਤਾਂ ਮੇਰੀ ਮਾਂ ਏ,
ਉਹਦੇ ਜਿਹੀ ਹੋਰ ਕਿੱਥੇ ਛਾਂ ਏ।
ਉਪਾਸ਼ਨਾ ਰਾਣੀ (ਮੁਹਾਲੀ) 9465221669

Leave a Reply

Your email address will not be published. Required fields are marked *