www.sursaanjh.com > ਅੰਤਰਰਾਸ਼ਟਰੀ > ਭਾਈ ਲਾਲੋ ਜੀ ਦੇ ਜਨਮ ਦਿਵਸ ਤੇ ਧਾਰਮਿਕ ਸਮਾਗਮ ਕਰਵਾਇਆ

ਭਾਈ ਲਾਲੋ ਜੀ ਦੇ ਜਨਮ ਦਿਵਸ ਤੇ ਧਾਰਮਿਕ ਸਮਾਗਮ ਕਰਵਾਇਆ

ਭਾਈ ਲਾਲੋ ਜੀ ਦੇ ਜਨਮ ਦਿਵਸ ਤੇ ਧਾਰਮਿਕ ਸਮਾਗਮ ਕਰਵਾਇਆ
ਮੋਰਿੰਡਾ 30 ਸਤੰਬਰ (ਸੁਖਵਿੰਦਰ ਸਿੰਘ ਹੈਪੀ-ਸੁਰ ਸਾਂਝ ਡਾਟ ਕਾਮ ਬਿਊਰੋ):
ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਮੋਰਿੰਡਾ ਵੱਲੋ ਡੇਰਾ ਕਾਰ ਸੇਵਾ ਤੇ ਪ੍ਰਬੰਧਕ ਕਮੇਟੀ ਗੁਰਦੁਵਾਰਾ ਕੋਤਵਾਲੀ ਸਾਹਿਬ ਮੋਰਿੰਡਾ ਦੇ ਸਹਿਯੋਗ ਨਾਲ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਸੈਕਟਰੀ ਦਲਜੀਤ ਸਿੰਘ ਮੁੰਡੇ ਨੇ ਦੱਸਿਆ ਇਸ ਧਾਰਮਿਕ ਸਮਾਗਮ ਸਮੇਂ ਭਾਈ ਜਸਪਾਲ ਸਿੰਘ ਜੀ ਹਜੂਰੀ ਰਾਗੀ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਅਤੇ ਭਾਈ ਗੁਰਬਾਜ ਸਿੰਘ ਜੀ ਹਜੂਰੀ ਕਥਾ ਵਾਚਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਨੇ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ।
ਇਸ ਮੌਕੇ ਫੈਡਰੇਸ਼ਨ ਦੇ ਸਰਪ੍ਰਸਤ ਕੁਲਵੀਰ ਸਿੰਘ ਰੀਹਲ, ਪ੍ਰਧਾਨ ਬਿਕਰਮਜੀਤ ਸਿੰਘ ਸੋਹਣਪਾਲ ਅਤੇ ਮੀਤ ਪ੍ਰਧਾਨ ਤਜਿੰਦਰ ਸਿੰਘ ਕਲਸੀ, ਪ੍ਰਧਾਨ, ਖਜਾਨਚੀ ਭੁਪਿੰਦਰ ਸਿੰਘ, ਜੁਆਇੰਟ ਖ਼ਜ਼ਾਨਚੀ ਜਗਵਿੰਦਰ ਸਿੰਘ ਜੰਡੂ, ਸੀ.ਮੀਤ ਪ੍ਰਧਾਨ ਅਮਨਦੀਪ ਸਿੰਘ ਮੁੰਡੇ, ਜਸਪ੍ਰੀਤ ਸਿੰਘ ਕਲਸੀ, ਚਰਨਜੀਤ ਸਿੰਘ ਰੀਹਲ, ਗੁਰਪ੍ਰੀਤ ਸਿੰਘ ਬਿੰਬਰਾ, ਜਰਨਲ ਸਕੱਤਰ ਪਰਮਿੰਦਰ ਸਿੰਘ ਮਠਾੜੂ, ਅਵਤਾਰ ਸਿੰਘ ਵਿਰਦੀ, ਮਨਵਿੰਦਰ ਸਿੰਘ ਜੰਡੂ, ਮਨਦੀਪ ਸਿੰਘ ਸੋਹਣਪਾਲ, ਪ੍ਰੈਸ ਸਕੱਤਰ ਜਸਵਿੰਦਰ ਸਿੰਘ ਮਠਾੜੂ, ਗੁਰਿੰਦਰ ਸਿੰਘ ਸੋਨੀ ਮੋਟਰ, ਮੇਜਰ ਸਿੰਘ ਰੂਪਰਾਏ, ਜਗਜੀਤ ਸਿੰਘ ਰੀਹਲ, ਮਨਦੀਪ ਸਿੰਘ ਬੰਟੀ, ਪਰਮਜੀਤ ਸਿੰਘ ਸਿਆਣ, ਜਤਿੰਦਰ ਸਿੰਘ ਸੋਢੀ, ਅਮਨਪ੍ਰੀਤ ਸਿੰਘ ਕਲਸੀ, ਮਨਜੀਤ ਧੀਮਾਨ, ਗੁਰਵਿੰਦਰ ਸਿੰਘ ਰੀਹਲ, ਪੁਨੀਤ ਕਲਸੀ, ਦਵਿੰਦਰ ਸਿੰਘ ਕਲਸੀ, ਕੌਂਸਲਰ ਅੰਮ੍ਰਿਤਪਾਲ ਸਿੰਘ ਖੱਟੜਾ, ਹਰਵਿੰਦਰ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਗੁਰਦੁਆਰੇ ਸਾਹਿਬ, ਦਵਿੰਦਰ ਸਿੰਘ ਮੈਨੇਜਰ ਗੁਰਦੁਆਰਾ ਕੋਤਵਾਲੀ ਸਾਹਿਬ, ਜਸਵੰਤ ਸਿੰਘ ਪ੍ਰਧਾਨ ਗੁਰਦੁਆਰਾ ਰਾਮਗੜੀਆ ਸਿੰਘ ਸਭਾ, ਹਰਵਿੰਦਰ ਸਿੰਘ ਬੱਬੂ ਸਾਬਕਾ ਕੌਂਸਲਰ, ਸਰਪੰਚ ਰਣਜੀਤ ਸਿੰਘ ਜੀਤੀ ਮੜੌਲੀ ਕਲਾਂ, ਰਜਿੰਦਰ ਸਿੰਘ ਰੀਹਲ, ਦਰਸ਼ਨ ਸਿੰਘ ਸੋਹਣਪਾਲ, ਰਾਜਿੰਦਰ ਸਿੰਘ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ, ਚਰਨਜੀਤ ਸਿੰਘ ਕਲਸੀ, ਸੰਗਤ ਸਿੰਘ ਭਾਮੀਆਂ, ਬਲਵਿੰਦਰ ਸਿੰਘ ਰੀਹਲ, ਗੁਰਬਚਨ ਸਿੰਘ ਬਿੰਬਰਾ, ਬਿਕਰਮ ਬਹਾਦਰ, ਪਰਮਿੰਦਰ ਸਿੰਘ ਬਿੱਟੂ ਕੰਗ, ਰਾਜਵਿੰਦਰ ਸਿੰਘ ਸਿੱਧੂ, ਗੁਰਬਚਨ ਸਿੰਘ ਰੀਹਲ, ਨਰਿੰਦਰ ਸਿੰਘ ਸੱਲ੍ਹ, ਸਤਵਿੰਦਰ ਸਿੰਘ, ਗੁਰਚਰਨ ਸਿੰਘ, ਗੁਰਮੀਤ ਸਿੰਘ ਖਾਲਸਾ, ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *