www.sursaanjh.com > ਚੰਡੀਗੜ੍ਹ/ਹਰਿਆਣਾ > ਪਿੰਡ ਧਨੌੜਾ ਵਾਸੀਆਂ ਨੇ ਸਰਬਸੰਮਤੀ ਨਾਲ ਚੁਣੀ ਨਵੀਂ ਪੰਚਾਇਤ

ਪਿੰਡ ਧਨੌੜਾ ਵਾਸੀਆਂ ਨੇ ਸਰਬਸੰਮਤੀ ਨਾਲ ਚੁਣੀ ਨਵੀਂ ਪੰਚਾਇਤ

ਪਿੰਡ ਧਨੌੜਾ ਵਾਸੀਆਂ ਨੇ ਸਰਬਸੰਮਤੀ ਨਾਲ ਚੁਣੀ ਨਵੀਂ ਪੰਚਾਇਤ
ਚੰਡੀਗੜ੍ਹ 30 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪਿੰਡ ਧਨੌੜਾਂ ਦੇ ਪਤਵੰਤੇ ਸੱਜਣਾਂ ਵੱਲੋਂ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਇਕੱਤਰਤਾ ਕੀਤੀ ਗਈ, ਜਿਸ ਵਿੱਚ ਨਵੀਂ ਗ੍ਰਾਮ ਪੰਚਾਇਤ ਦੀ ਚੋਣ ਸਬੰਧੀ ਵਿਚਾਰ ਚਰਚਾ ਹੋਈ। ਸਰਬ-ਸੰਮਤੀ ਨਾਲ ਪਿੰਡ ਦੀ ਨਵੀਂ ਪੰਚਾਇਤ ਦਾ ਗਠਨ ਕੀਤਾ ਗਿਆ, ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਪਿੰਡ ਦਾ ਕੋਈ ਵੀ ਵਿਅਕਤੀ ਪੰਚੀ ਜਾਂ ਸਰਪੰਚੀ ਲਈ ਨਾਮਜ਼ਦਗੀ ਨਹੀਂ ਕਰੇਗਾ। ਜੇਕਰ ਕੋਈ ਵਿਅਕਤੀ ਇਹ ਗਲਤੀ ਕਰੇਗਾ ਸਾਰਾ ਪਿੰਡ ਉਸ ਦੇ ਖਿਲਾਫ ਹੋਵੇਗਾ। ਅੱਜ ਨਵੀਂ ਚੁਣੀ ਗਈ ਪੰਚਾਇਤ ਵਿੱਚ ਇੰਦਰਜੀਤ ਕੌਰ ਨੂੰ ਸਰਬ ਸੰਮਤੀ ਨਾਲ ਪਿੰਡ ਦੀ ਸਰਪੰਚ ਚੁਣਿਆ ਗਿਆ ਹੈ।
ਇਸ ਤੋਂ ਇਲਾਵਾ ਬਾਕੀ ਪੰਚਾਇਤ ਮੈਂਬਰਾਂ ਵਿੱਚ ਵਾਰਡ ਨੰ:1 ਤੋਂ ਕਰਮਜੀਤ ਕੌਰ, ਵਾਰਡ ਨੰ: 2 ਤੋਂ ਸ਼ਿਆਮ ਸਿੰਘ, ਵਾਰਡ ਨੰਬਰ 3 ਤੋਂ ਲਖਮੀਰ ਸਿੰਘ, ਵਾਰਡ ਨੰ: 4 ਤੋਂ ਹਰੀਪਾਲ ਸਿੰਘ ਅਤੇ ਵਾਰਡ ਨੰ: 5 ਤੋਂ ਗੁਰਪ੍ਰੀਤ ਕੌਰ ਨੂੰ ਸਰਬ ਸੰਮਤੀ ਨਾਲ ਪਿੰਡ ਦੇ ਵੱਖ ਵੱਖ ਵਾਰਡਾਂ ਦੇ ਪੰਚਾਇਤ ਮੈਂਬਰ ਚੁਣਿਆ ਗਿਆ ਹੈ। ਇਥੇ ਹਾਜ਼ਰ ਪਿੰਡ ਦੇ ਮੋਹਤਬਰਾਂ ਵੱਲੋਂ ਸਾਰੇ ਨਵੇਂ ਪੰਚਾਇਤ ਮੈਂਬਰਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ।

Leave a Reply

Your email address will not be published. Required fields are marked *