ਮੋਰਿੰਡਾ ਵਸਦੇ ਸਾਹਿਤਕਾਰ ਸੁਰਜੀਤ ਸਿੰਘ ਜੀਤ ਨੂੰ ਦਿੱਤੀ ਗਈ ਗਈ ਭਾਵ-ਭਿੰਨੀ ਸ਼ਰਧਾਂਜਲੀ
ਮੋਰਿੰਡਾ (ਸੁਖਵਿੰਦਰ ਸਿੰਘ ਹੈਪੀ), 10 ਅਕਤੂਬਰ:
ਸਾਹਿਤਕਾਰ ਸੁਰਜੀਤ ਸਿੰਘ ਜੀਤ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਵਿੱਚ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਉਸ ਤੋਂ ਪਹਿਲਾਂ ਉਨ੍ਹਾਂ ਸੰਬੰਧੀ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਕੀਤੀ ਗਈ। ਗ੍ਰੰਥੀ ਸਿੰਘਾਂ ਨੇ ਰਸ ਭਿੰਨਾ ਕੀਰਤਨ ਕੀਤਾ। ਸਾਹਿਤਕਾਰ ਰਾਬਿੰਦਰ ਸਿੰਘ ਰੱਬੀ ਨੇ ਉਨ੍ਹਾਂ ਦੀ ਨਿਊਜ਼ੀਲੈਂਡ ਰਹਿੰਦੀ ਬੇਟੀ ਨਵਨੀਤ ਕੌਰ ਦਾ ਸੁਨੇਹਾ ਪੜ੍ਹ ਕੇ ਸੁਣਾਇਆ ਅਤੇ ਜੀਤ ਨਾਲ਼ ਆਪਣੇ ਸੰਬੰਧਾਂ ਬਾਬਤ ਗੱਲਬਾਤ ਕੀਤੀ।
ਉਨ੍ਹਾਂ ਕਿਹਾ ਕਿ ਜੀਤ ਦਾ ਸਾਹਿਤਕ ਸੰਸਾਰ ਅਤੇ ਸਮਾਜਿਕ ਸੰਸਾਰ ਇੱਕੋ ਜਿਹਾ ਸੀ। ਸਾਹਿਤਕਾਰ ਕਰਮ ਸਿੰਘ ਵਕੀਲ ਨੇ ਜੀਤ ਦੇ ਸੁਭਾਓ ਨੂੰ ਵਡਿਆਉਂਦਿਆਂ ਉਨ੍ਹਾਂ ਨੁੰ ਇੱਕ ਨਾਯਾਬ ਸਾਹਿਤਕਾਰ ਦੱਸਦਿਆਂ ਉਨ੍ਹਾਂ ਨੂੰ ਛੋਟੀ ਬਹਿਰ ਦਾ ਵੱਡਾ ਕਵੀ ਕਿਹਾ। ਇਸ ਮੌਕੇ ਸਾਹਿਤਕਾਰ ਗੁਰਦਿਆਲ ਦਲਾਲ, ਸੁਰਿੰਦਰ ਰਾਮਪੁਰੀ, ਪਿਆਰਾ ਸਿੰਘ ਰਾਹੀ, ਭੁਪਿੰਦਰ ਸਿੰਘ ਭਾਗੋਮਾਜਰਾ, ਜੈ ਸਿੰਘ ਛਿੱਬਰ, ਗੁਰਨਾਮ ਸਿੰਘ ਬਿਜਲੀ, ਹਰਜਿੰਦਰ ਸਿੰਘ ਗੁਪਾਲ਼ੋਂ, ਹਰਨਾਮ ਸਿੰਘ ਡੱਲਾ, ਸੁਰਿੰਦਰ ਸਿੰਘ ਰਸੂਲਪੁਰ, ਬਾਬੂ ਰਾਮ ਦੀਵਾਨਾ, ਡਾ. ਰਾਜਿੰਦਰ ਸਿੰਘ ਕੁਰਾਲ਼ੀ, ਜਸਪਾਲ ਸਿੰਘ ਦਸੂਹੀ, ਡਾ. ਹਰਨੇਕ ਸਿੰਘ ਕਲੇਰ, ਬਾਲ ਕ੍ਰਿਸ਼ਨ ਸੁੂਦ, ਗੁਰਿੰਦਰ ਸਿੰਘ ਕਲਸੀ, ਨਿਰਮਲ ਸਿੰਘ ਅਧਰੇੜਾ, ਬਲਤੇਜ ਸਿੰਘ ਬਠਿੰਡਾ, ਅਜਮੇਰ ਸਿੰਘ ਮਾਨ, ਅਮਰਜੀਤ ਸਿੰਘ ਮਾਨ, ਹਰਦੀਪ ਸਿੰਘ ਗਿੱਲ, ਦਰਸ਼ਨ ਸਿੰਘ ਸਿੱਧੂ, ਗੁਰਦਰਸ਼ਨ ਸਿੰਘ ਮਾਵੀ, ਪ੍ਰਕਾਸ਼ ਸਿੰਘ ਰੰਗੀ, ਕਰਮ ਸਿੰਘ ਵਕੀਲ, ਯਤਿੰਦਰ ਮਾਹਿਲ, ਅਵਤਾਰ ਆਤਿਸ਼, ਅਮਰਜੀਤ ਸਿੰਘ ਕੰਗ, ਹਾਕਮ ਸਿੰਘ ਕਾਂਝਲਾ, ਮਨਮੋਹਨ ਸਿੰਘ ਦਾਊਂ, ਵਿਸ਼ਾਲ ਬਿਆਸ, ਬਲਵੰਤ ਮਾਂਗਟ, ਕਹਾਣੀਕਾਰ ਮੁਖਤਿਆਰ ਸਿੰਘ, ਨਰਿੰਦਰ ਸ਼ਰਮਾ, ਪ੍ਰਿੰ. ਬਾਵਾ ਸਿੰਘ ਲੱਧੜ, ਕਹਾਣੀਕਾਰ ਮਨਦੀਪ ਡਡਿਆਣਾ, ਸੁਖਵਿੰਦਰ ਸਿੰਘ ਹੈਪੀ, ਬਲਵਿੰਦਰ ਢਿੱਲੋਂ, ਭਰਪੂੂਰ ਸਿੰਘ ਚੰਡੀਗੜ੍ਹ, ਮੈਡਮ ਅਮਰਜੀਤ ਕੌਰ, ਜਥੇਦਾਰ ਜਗਜੀਤ ਸਿੰਘ ਰਤਨਗੜ੍ਹ, ਕਹਾਣੀਕਾਰ ਜਸਦੇਵ ਜੱਸ, ਨਿਰਮਲ ਸਿੰਘ ਮਿਹਰਬਾਨ, ਸਤਵਿੰਦਰ ਸਿੰਘ ਮੜੌਲਵੀ, ਕੌਂਸਲਰ ਰਾਜਿੰਦਰ ਸਿੰਘ ਰਾਜੀ, ਕਲਾਕਾਰ ਰਾਜਿੰਦਰ ਸਿੰਘ ਰਾਜੀ, ਕੇਸਰ ਸਿੰਘ ਕੰਗ, ਚੰਨ ਪਟਿਆਲ਼ਵੀ, ਕੁਲਦੀਪ ਜੋਧਪੁਰੀ, ਸੋਨੀ ਸਾਗੀ, ਸੁਰੇਸ਼ ਭਿਓਰਾ, ਨੀਲੂ ਹਰਸ਼, ਗੀਤਕਾਰ ਹਰਬੰਸ ਮਾਲਵਾ, ਸੁਰਜਨ ਸਿੰਘ ਅਤੇ ਲਾਲ ਮਿਸਤਰੀ ਨੇ ਦੁੱਖ ਦਾ ਇਜ਼ਹਾਰ ਕੀਤਾ।
ਇਸ ਤੋਂ ਇਲਾਵਾ ਨੌਜਵਾਨ ਸਾਹਿਤ ਸਭਾ ਰਜਿ. ਮੋਰਿੰਡਾ, ਸੱਜਰੀ ਸਵੇਰ ਕਲਾ ਕੇਂਦਰ ਰਜਿ. ਮੋਰਿੰਡਾ, ਜ਼ਿਲ੍ਹਾ ਲਿਖਾਰੀ ਸਭਾ ਰੂਪਨਗਰ, ਪੇਂਡੂ ਸਾਹਿਤ ਸਭਾ ਨੰਦਪੁਰ ਕਲੌੜ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ, ਸੀਨੀਅਰ ਸਿਟੀਜ਼ਨ ਕੌਂਸਲ, ਕਵੀ ਮੰਚ ਮੋਹਾਲੀ਼, ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ ਰਜਿ ਪੰਜਾਬ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫੈੱਡਰੇਸ਼ਨ ਮੋਰਿੰਡਾ, ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਮੋਹਾਲ਼ੀ, ਅਮਿਤ ਸ਼ੁਕਲਾ ਸਹਾਇਕ ਐਡਵੋਕੇਟ ਜਨਰਲ ਪੰਜਾਬ, ਕੇਂਦਰੀ ਪੰਜਾਬੀ ਲੇਖਕ ਸਭਾ ਲੁਧਿਆਣਾ, ਸਾਹਿਤ ਸਭਾ ਰਜਿ. ਸਮਰਾਲ਼ਾ, ਬੀਬੀ ਕਿਰਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ ਰੂਪਨਗਰ, ਕਵਿਤਾ ਕੇਂਦਰ ਰਜਿ.ਚੰਡੀਗੜ੍ਹ, ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ ਚੰਡੀਗੜ੍ਹ, ਪੰਜਾਬੀ ਲਿਖਾਰੀ ਸਭਾ ਕੁਰਾਲ਼ੀ ਅਤੇ ਸਾਹਿਤਕ ਸੱਥ ਖਰੜ ਦੇ ਸ਼ੋਕ ਸੁਨੇਹੇ ਪੁੱਜੇ। ਇਸ ਮੌਕੇ ਪਰਿਵਾਰ ਵੱਲੋਂ ਜੀਤ ਜੀ ਦੇ ਭਰਾ ਪ੍ਰਦੀਪ ਸਿੰਘ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਪਰਿਵਾਰਕ ਮੈਂਬਰਾਂ ਸੁਰਿੰਦਰ ਸਿੰਘ, ਅਮਰਿੰਦਰ ਸਿੰਘ, ਸੰਦੀਪ ਸਿੰਘ, ਚਰਨਜੀਤ ਸਿੰਘ ਅਤੇ ਸਿਮਰਨ ਕੌਰ ਨਾਲ਼ ਆਏ ਸਨੇਹੀਆਂ ਨੇ ਦੁੱਖ ਸਾਂਝਾ ਕੀਤਾ ਅਤੇ ਜੀਤ ਜੀ ਦੇ ਸਾਹਿਤਕ ਕਾਰਜਾਂ ਦੀ ਸਰਾਹਨਾ ਕੀਤੀ। ਸਭ ਤੋਂ ਵੱਡੀ ਗੱਲ ਕਿ ਉਨ੍ਹਾਂ ਦੇ ਭੋਗ ਮੌਕੇ ਫ਼ਲ਼ਦਾਰ 250 ਬੂਟੇ ਆਏ ਸਨੇਹੀਆਂ ਨੂੰ ਵੰਡੇ ਗਏ।