ਮਾਪੇ ਅਧਿਆਪਕ ਮਿਲਣੀ ਹੁਣ 22 ਅਕਤੂਬਰ ਨੂੰ


ਚੰਡੀਗੜ੍ਹ 14 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪੰਜਾਬ ਦੇ ਸਾਰੇ ਸਕੂਲਾਂ ਵਿੱਚ ਟਰਮ ਇੱਕ ਦੀ ਪ੍ਰੀਖਿਆ ਦੀ ਅਤੇ ਵਿਦਿਆਰਥੀਆਂ ਦੀਆਂ ਸਮੁੱਚੀਆਂ ਗਤੀਵਿਧੀਆਂ ਸੰਬੰਧੀ ਜਿਹੜੀ ਮਾਪੇ-ਅਧਿਆਪਕ ਮਿਲਣੀ (ਪੀ.ਟੀ.ਐਮ.) 18 ਅਕਤੂਬਰ ਨੂੰ ਰੱਖੀ ਗਈ ਸੀ, ਹੁਣ ਉਹ ਸਿੱਖਿਆ ਸਕੱਤਰ, ਪੰਜਾਬ ਸਰਕਾਰ ਵਲੋ 22 ਅਕਤੂਬਰ ਨੂੰ ਕਰ ਦਿੱਤੀ ਗਈ ਹੈ।

