www.sursaanjh.com > ਚੰਡੀਗੜ੍ਹ/ਹਰਿਆਣਾ > ਪਿੰਡ ਅਭੀਪੁਰ ਤੋਂ ਬੀਬੀ ਅਮਰਜੀਤ ਕੌਰ ਸਰਪੰਚੀ ਦੀ ਚੋਣ ਚ 165 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ

ਪਿੰਡ ਅਭੀਪੁਰ ਤੋਂ ਬੀਬੀ ਅਮਰਜੀਤ ਕੌਰ ਸਰਪੰਚੀ ਦੀ ਚੋਣ ਚ 165 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ

ਪਿੰਡ ਅਭੀਪੁਰ ਤੋਂ ਬੀਬੀ ਅਮਰਜੀਤ ਕੌਰ ਸਰਪੰਚੀ ਦੀ ਚੋਣ ਚ 165 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ
ਚੰਡੀਗੜ੍ਹ 15 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਅਭੀਪੁਰ ਤੋਂ ਸਰਪੰਚੀ ਦੀ ਚੋਣਾਂ ਲਈ ਚੋਣ ਮੈਦਾਨ ਦੇ ਵਿੱਚ ਉਤਰੇ ਬੀਬੀ ਅਮਰਜੀਤ ਕੌਰ ਅੱਜ 165 ਵੋਟਾਂ ਦੇ ਵੱਡੇ ਫਰਕ ਦੇ ਨਾਲ ਜੇਤੂ ਰਹੇ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਕਾਰ ਸਿੰਘ ਮਾਵੀ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਅੱਜ ਜੋ ਉਨਾਂ ਦੇ ਪਰਿਵਾਰ ਉੱਤੇ ਭਰੋਸਾ ਦਿਖਾਇਆ ਹੈ ਅਤੇ ਉਨਾਂ ਦੀ ਮਾਤਾ ਨੂੰ ਸਰਪੰਚ ਵਜੋਂ ਚੁਣਿਆ ਹੈ। ਉਹ ਉਸਦੇ ਲਈ ਸਦਾ ਪਿੰਡ ਵਾਸੀਆਂ ਦੇ ਰਿਣੀ ਰਹਿਣਗੇ। ਉਹਨਾਂ ਪਿੰਡ ਵਾਸੀਆਂ ਨੂੰ ਭਰੋਸਾ ਦਵਾਉਂਦਿਆਂ ਕਿਹਾ ਕਿ ਚੋਣ ਮੁਹਿੰਮ ਦੌਰਾਨ ਉਹਨਾਂ ਵੱਲੋਂ ਜੋ ਵੀ ਵਾਅਦੇ ਕੀਤੇ ਗਏ ਹਨ।
ਉਹ ਇੱਕ-ਇੱਕ ਕਰਕੇ ਪੂਰੇ ਕੀਤੇ ਜਾਣਗੇ। ਇਸ ਲਈ ਭਾਵੇਂ ਸਰਕਾਰ ਵੱਲੋਂ ਪਿੰਡ ਲਈ ਗਰਾਂਟ ਆਵੇ ਜਾਂ ਨਾ ਹਰ ਹਾਲ ਵਿੱਚ ਵਾਅਦੇ ਪੂਰੇ ਕੀਤੇ ਜਾਣਗੇ ਇਸ ਦੇ ਲਈ ਚਾਹੇ ਉਹਨਾਂ ਨੂੰ ਆਪਣੇ ਪੈਸੇ ਖਰਚ ਕਰਕੇ ਇਹ ਵਾਅਦੇ ਪੂਰੇ ਕੀਤੇ ਜਾਣਗੇ।ਇਸ ਕਾਰਜ ਲਈ ਉਹ ਆਪਣੇ ਦੋਸਤਾਂ ਮਿੱਤਰਾਂ ਦਾ ਸਹਿਯੋਗ ਲੈ ਕੇ ਹਰ ਇੱਕ ਵਾਅਦਾ ਪੂਰਾ ਕਰਨਗੇ।ਇਸ ਮੌਕੇ ਉਹਨਾਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਬਲਕਾਰ ਸਿੰਘ ਮਾਵੀ ਨੇ ਦੱਸਿਆ ਕਿ ਇਸ ਪੰਚਾਇਤ ਵਿੱਚ ਬੀਬੀ ਅਮਰਜੀਤ ਕੌਰ ਮਾਵੀ ਸਰਪੰਚ, ਹਰਪ੍ਰੀਤ ਸਿੰਘ ਮਾਂਗਟ ਪੰਚ, ਕੁਲਬੀਰ ਸਿੰਘ ਮਾਂਗਟ, ਪੰਚ ਅਸਲਮ ਮੁਹੰਮਦ, ਪੰਚ, ਦਲਵੀਰ ਕੌਰ ਪੰਚ ਚੁਣੇ ਗਏ। ਇਸ ਮੌਕੇ ਬੀਬੀ ਅਮਰਜੀਤ ਕੌਰ ਨੇ ਸਮੁੱਚੇ ਪੰਚਾਂ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਉਹ ਹਰ ਇੱਕ ਨੂੰ ਨਾਲ ਲੈ ਕੇ ਚੱਲਣਗੇ ਅਤੇ ਪਿੰਡ ਦਾ ਬਿਨਾਂ ਕਿਸੇ ਭੇਦ ਭਾਵ ਤੋਂ ਸਰਬ ਪੱਖੀ ਵਿਕਾਸ ਕੀਤਾ ਜਾਵੇਗਾ।

Leave a Reply

Your email address will not be published. Required fields are marked *