ਇਲਾਕੇ ‘ਚ ਮਨਾਈ ਵਾਲਮਿਕੀ ਜੈਅੰਤੀ
ਚੰਡੀਗੜ੍ਹ 17 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਰਮਾਇਣ ਰਚੇਤਾ ਮਹਾਂਰਿਸ਼ੀ ਵਾਲਮਿਕੀ ਜੀ ਦੀ ਜੈਅੰਤੀ ਇਲਾਕੇ ਭਰ ਵਿਚ ਸ਼ਰਧਾ ਤੇ ਭਾਵਨਾਂ ਨਾਲ ਮਨਾਈ ਹੈ। ਪਿੰਡ ਸਿਆਲਬਾ ਵਿਖੇ ਸਵੇਰ ਵੇਲੇ ਵਾਲਮਿਕੀ ਮੰਦਰ ‘ਚ ਝੰਡੇ ਦੀ ਰਸਮ ਸਮੇਤ ਅਰਦਾਸ ਉਪਰੰਤ ਅਟੁੱਟ ਲੰਗਰ ਵਰਤਾਏ ਗਏ। ਇਸ ਮੌਕੇ ਨੰਬਰਦਾਰ ਰਾਜ ਕੁਮਾਰ, ਸਰਪੰਚ ਦਿਲਵਰ ਕੁਮਾਰ, ਪ੍ਰਧਾਨ ਕਰਮ ਚੰਦ, ਪੰਚ ਗੁਰਵਿੰਦਰ ਮੰਗੂ, ਸੋਹਣ ਲਾਲ, ਪੰਚ ਰਾਜ ਕੁਮਾਰ, ਨਿਰਮਲ ਕੁਮਾਰ, ਸੰਦੀਪ ਕੁਮਾਰ, ਵਿਨੋਦ ਕੁਮਾਰ, ਅਜੇ ਕੁਮਾਰ, ਰਾਹੁਲ ਬੇਗੜਾ, ਸ਼ੁਸੀਲ ਕੁਮਾਰ, ਪ੍ਰਥਮ ਕੁਮਾਰ, ਪੰਚ ਜੀਤੀ ਆਦਿ ਹਾਜ਼ਰ ਸਨ।
ਇਸੇ ਤਰਾਂ ਪਿੰਡ ਨਗਲੀਆਂ, ਫਾਟਵਾਂ, ਖਿਜ਼ਰਾਬਾਦ, ਮੁਲਾਂਪੁਰ ਗਰੀਬਦਾਸ, ਖੈਰਪੁਰ, ਸ਼ੇਖਪੁਰਾ, ਬੜੌਦੀ, ਪੈਂਤਪੁਰ, ਤੀੜਾ, ਮਾਣਕਪੁਰ ਸ਼ਰੀਫ਼, ਪੜੌਲ, ਸਿਸਵਾਂ, ਕੰਸਾਲਾ, ਮਿਲਖ, ਤਿਊੜ, ਮਾਜਰੀ, ਕਰਤਾਰ ਪੁਰ, ਸ਼ਹਾਲੀ, ਰਾਣੀ ਮਾਜਰਾ, ਮੀਆਂਪੁਰ ਚੰਗਰ ਸਮੇਤ ਹੋਰ ਪਿੰਡਾਂ ਵਿਚ ਵੀ ਵਾਲਮਿਕੀ ਜੈਅੰਤੀ ਮਨਾਈ ਗਈ ਹੈ। ਇਸ ਮੌਕੇ ਦਰਵਾਰਾ ਸਿੰਘ, ਅਮਨ ਬੇਦੀ, ਵੀਰ ਚੰਦ, ਸਾਬਕਾ ਮਦਨ ਸਿੰਘ, ਰਾਮ ਸਿੰਘ, ਹਰਜੀਤ ਸਿੰਘ ਜੀਤਾ, ਹਰਮਨ ਸਹੋਤਾ, ਜਗਤਾਰ ਸਿੰਘ ਜੱਗਾ ਆਦਿ ਆਗੂ ਹਾਜ਼ਰ ਸਨ।

