ਰੁੱਖ ਧਰਤੀ ਦਾ ਸ਼ਿੰਗਾਰ ਹਨ : ਰਾਜਨ ਸ਼ਰਮਾ
ਚੰਡੀਗੜ੍ਹ 17 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਰੁੱਖਾਂ ਦਾ ਸਾਡੇ ਜੀਵਨ ਵਿੱਚ ਜਿੱਥੇ ਬਹੁਤ ਮੱਹਤਵ ਹੈ, ਉੱਥੇ ਜਾਨਵਰਾਂ ਤੇ ਪਸ਼ੂਆਂ ਲਈ ਵੀ ਰੁੱਖ ਬਹੁਤ ਜ਼ਰੂਰੀ ਹਨ। ਰੁੱਖ ਧਰਤੀ ਦਾ ਸ਼ਿੰਗਾਰ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਾਤਾਵਰਣ ਪ੍ਰੇਮੀ ਤੇ ਸਰਕਾਰੀ ਸੰਕੈਡਰੀ ਸਕੂਲ, ਸਿੰਘਪੁਰਾ ਦੇ ਲੈਕਚਰਾਰ ਰਾਜਨ ਸ਼ਰਮਾ ਨੇ ਇੱਕ ਮੁਲਾਕਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀ ਧਰਤੀ ਦਾ ਸਤਿਕਾਰ ਕਰਦੇ ਹੋਏ ਰੁੱਖਾਂ ਲਗਾਉਣ ਲਈ ਤੇ ਲੱਗੇ ਰੁੱਖਾਂ ਨੂੰ ਬਚਾਉਣ ਲਈ ਅੱਗੇ ਆਈਏ। ਹੁਣ ਇਹ ਸਮੇਂ ਦੀ ਮੰਗ ਬਣ ਗਈ ਹੈ ਕਿ ਅਸੀ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖੀਏ, ਪਰ ਇਸ ਵਾਸਤੇ ਸਾਨੂੰ ਸਭ ਨੂੰ ਅੱਗੇ ਆਉਣਾ ਪਵੇਗਾ। ਰਾਜਨ ਸ਼ਰਮਾ ਨੇ ਕਿਹਾ ਕਿ ਜੇਕਰ ਅਸੀ ਵਾਤਾਵਰਣ ਸੰਭਾਲ ਦਾ ਕੰਮ ਵਾਤਾਵਰਣ ਪ੍ਰੇਮੀ ਸੰਸਥਾਵਾਂ ਤੇ ਵਾਤਾਵਰਣ ਪ੍ਰੇਮੀਆਂ ਦੇ ਸਹਾਰੇ ਹੀ ਛੱਡ ਦਿੱਤਾ ਤਾਂ ਵਾਤਾਵਰਣ ਸੰਭਾਲ ਵਾਸਤੇ ਇਹ ਇੱਕ ਵੱਜੀ ਕੁਤਾਹੀ ਹੋਵੇਗੀ।
ਉਨ੍ਹਾਂ ਕਿਹਾ ਕਿ ਸ਼ੁੱਧ ਪੀਣ ਲਈ ਪਾਣੀ ਤੇ ਸਾਹ ਲੈਣ ਲਈ ਸ਼ੁਧ ਹਵਾ ਹਰ ਇੱਕ ਲਈ ਜ਼ਰੂਰੀ ਹੈ। ਜੇਕਰ ਅਸੀਂ ਇਸ ਸੰਬੰਧੀ ਅਪਣੀ ਡਿਊਟੀ ਸਹੀ ਨਿਭਾਉਣੀ ਸ਼ੁਰੂ ਕਰ ਦਿੱਤੀ ਤਾਂ ਅਸੀ ਆਪਣੇ, ਪਸ਼ੂਆਂ, ਜਾਨਵਰਾਂ, ਪੰਛੀਆਂ ਤੇ ਧਰਤੀ ਲਈ ਇੱਕ ਵੱਡੇ ਪਰਉਪਕਾਰ ਵੱਲ ਜਾਣ ਲੱਗ ਪਏ ਸਮਝੋ।

