www.sursaanjh.com > ਚੰਡੀਗੜ੍ਹ/ਹਰਿਆਣਾ > ਹਲਕਾ ਮੋਰਿੰਡਾ ਦੇ ਪਿੰਡ ਅਮਰਾਲੀ ਦਾ ਸਰਪੰਚ ਚੁਣੇ ਜਾਣ ‘ਤੇ ਗੁਰਪ੍ਰੀਤ ਸਿੰਘ ਫੌਜੀ ਨੇ ਪਿੰਡ ਵਾਸੀਆਂ ਦਾ ਕੀਤਾ ਧੰਨਵਾਦ

ਹਲਕਾ ਮੋਰਿੰਡਾ ਦੇ ਪਿੰਡ ਅਮਰਾਲੀ ਦਾ ਸਰਪੰਚ ਚੁਣੇ ਜਾਣ ‘ਤੇ ਗੁਰਪ੍ਰੀਤ ਸਿੰਘ ਫੌਜੀ ਨੇ ਪਿੰਡ ਵਾਸੀਆਂ ਦਾ ਕੀਤਾ ਧੰਨਵਾਦ

ਹਲਕਾ ਮੋਰਿੰਡਾ ਦੇ ਪਿੰਡ ਅਮਰਾਲੀ ਦਾ ਸਰਪੰਚ ਚੁਣੇ ਜਾਣ ‘ਤੇ ਗੁਰਪ੍ਰੀਤ ਸਿੰਘ ਫੌਜੀ ਨੇ ਪਿੰਡ ਵਾਸੀਆਂ ਦਾ ਕੀਤਾ ਧੰਨਵਾਦ
ਚੰਡੀਗੜ੍ਹ 17 ਅਕਤੂਬਰ (ਸੁਖਵਿੰਦਰ ਸਿੰਘ ਹੈਪੀ-ਸੁਰ ਸਾਂਝ ਡਾਟ ਕਾਮ ਬਿਊਰੋ):
ਹਲਕਾ ਮੋਰਿੰਡਾ ਦੇ ਪਿੰਡ ਅਮਰਾਲੀ ਦੀਆਂ ਹੋਈਆ ਪੰਚਾਇਤ ਚੋਣਾਂ ਵਿੱਚ ਗੁਰਪ੍ਰੀਤ ਸਿੰਘ ਫੌਜੀ ਨੇ ਸਰਪੰਚ ਵਜੋਂ ਜਿੱਤ ਦਰਜ ਕਰੀ ਹੈ। ਸੰਖੇਪ ਮੁਲਾਕਾਤ ਦੌਰਾਨ ਗੁਰਪ੍ਰੀਤ ਸਿੰਘ ਫੌਜੀ ਨੇ ਦੱਸਿਆ ਕਿ ਸਮੂਹ ਨਗਰ ਨਿਵਾਸੀਆ ਨੇ ਵੱਡੇ ਫਰਕ ਨਾਲ ਮੈਨੂੰ ਜਿਤਾਉਣ ਲਈ ਪੂਰੀ ਵਾਹ ਲਾਈ ਹੈ। ਮੈਂ ਅਮਰਾਲੀ ਦੇ ਸਮੂਹ ਨਗਰ ਨਿਵਾਸੀਆ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਨਗਰ ਨਿਵਾਸੀਆ ਨੇ ਆਪਣੀ ਇਕ ਇਕ ਕੀਮਤੀ ਵੋਟ ਜਾਤੀਵਾਦ ਤੋਂ ਉਪਰ ਉੱਠ ਕੇ ਮੇਰੇ ਸਿਰ ਪਹੁੰਚ ਤੇ ਸਰਪੰਚੀ ਦਾ ਤਾਜ ਸਜਾਇਆ ਹੈ।
ਉਨ੍ਹਾਂ ਕਿਹਾ ਕਿ ਮੈਂ ਤੇ ਮੇਰਾ ਪਰਿਵਾਰ ਪਿੰਡ ਨਿਵਾਸੀਆ ਦੇ ਦੁੱਖ-ਸੁੱਖ ਵਿੱਚ ਹਮੇਸ਼ਾ ਭਾਈਵਾਲ ਹੋਵਾਂਗੇ। ਪਿੰਡ ਦੇ ਵਿਕਾਸ ਲਈ ਸਰਕਾਰ ਤੋਂ ਵੱਧ ਤੋਂ ਵੱਧ ਸਕੀਮਾਂ ਪਾਸ ਕਰਵਾਉਣ ਦੀ ਹਮੇਸ਼ਾ ਕੋਸ਼ਿਸ਼ ਕਰਾਂਗਾ। ਇਹ ਮੌਕੇ ਵਧਾਈਆਂ ਦੇਣ ਵਾਲਿਆ ਵਿੱਚ ਹਰਪਿੰਦਰ ਸੰਧੂ, ਪਵਿੱਤਰ ਸਿੰਘ ਸੰਧੂ, ਤੇਜ ਸੰਧੂ, ਦੀਦਾਰ ਸਿੰਘ ਸੰਧੂ, ਰਣਧੀਰ ਸਿੰਘ ਧੀਰਾ, ਜਸਵੰਤ ਸਿੰਘ ਲਾਡੀ, ਚੰਨੀ ਪੰਚ, ਗੁਰਜੀਤ ਸਿੰਘ ਮੱਲ੍ਹੀ, ਕਮਲ, ਭੁੱਲਰ ਰਾਜਪੁਰਾ, ਸੋਹਨ ਸਿੰਘ, ਸੋਨਾ ਸਿੰਘ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *