www.sursaanjh.com > ਚੰਡੀਗੜ੍ਹ/ਹਰਿਆਣਾ > ਕੁੱਬਾਹੇੜੀ ਦੀ ਪੰਚਾਇਤ ਦਾ ਹਲਕਾ ਵਿਧਾਇਕ ਵੱਲੋਂ ਸਨਮਾਨ

ਕੁੱਬਾਹੇੜੀ ਦੀ ਪੰਚਾਇਤ ਦਾ ਹਲਕਾ ਵਿਧਾਇਕ ਵੱਲੋਂ ਸਨਮਾਨ

ਕੁੱਬਾਹੇੜੀ ਦੀ ਪੰਚਾਇਤ ਦਾ ਹਲਕਾ ਵਿਧਾਇਕ ਵੱਲੋਂ ਸਨਮਾਨ
ਚੰਡੀਗੜ੍ਹ 19 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਨੇੜਲੇ  ਪਿੰਡ ਕੁੱਬਾਹੇੜੀ ਤੋਂ ਜਿੱਤੇ ਨੌਜਵਾਨ ਸਰਪੰਚ ਹਰਵਿੰਦਰ ਸਿੰਘ ਭੋਲਾ ਨੇ ਅੱਜ ਸਾਬਕਾ ਕੈਬਿਨਟ ਮੰਤਰੀ ਤੇ ਹਲਕਾ ਵਿਧਾਇਕਾ ਗਗਨ ਅਨਮੋਲ ਮਾਨ ਨਾਲ  ਮੁਲਾਕਾਤ ਕੀਤੀ ਹੈ। ਇਸ ਮੌਕੇ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ। ਬਲਾਕ ਪ੍ਰਧਾਨ ਜੱਗੀ ਕਾਦੀ ਮਾਜਰਾ ਦੀ ਅਗਵਾਈ ਵਿੱਚ ਮਿਲੇ ਇਸ ਵਫਦ ਵਿੱਚ ਪਿੰਡ ਦੀ ਪੰਚਾਇਤ ਨੇ ਹਲਕਾ ਵਿਧਾਇਕਾ ਤੋਂ ਜਿੱਥੇ ਪਿੰਡ ਦੇ ਵਿਕਾਸ ਲਈ ਗੱਲਬਾਤ ਕੀਤੀ, ਉਥੇ ਹੀ ਹਲਕਾ ਵਿਧਾਇਕ ਵੱਲੋਂ ਸਮੂਹ ਪੰਚਾਇਤ ਦਾ ਸਨਮਾਨ ਵੀ ਕੀਤਾ ਗਿਆ ਹੈ।
ਇਸ ਮੌਕੇ ਸਰਪੰਚ ਹਰਵਿੰਦਰ ਸਿੰਘ ਭੋਲਾ ਨੇ ਕਿਹਾ ਕਿ ਕਿਸੇ ਵੀ ਪੱਖਬਾਤ ਤੋਂ ਬਿਨਾਂ ਪਿੰਡ ਵਿੱਚ ਅਧੂਰੇ ਪਏ ਵਿਕਾਸ ਦੇ ਕੰਮ ਜਲਦੀ ਕਰਵਾਏ ਜਾਣਗੇ ਤਾਂ ਜੋ ਪਿੰਡ ਵਾਸੀ ਪਿੰਡ ਵਿੱਚ ਸਹੂਲਤਾਂ ਦਾ ਆਨੰਦ ਮਾਣ ਸਕਣ। ਹਲਕਾ ਵਿਧਾਇਕਾ ਵੱਲੋਂ ਪੰਚਾਇਤ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਪਿੰਡ ਵਾਸੀਆਂ ਦੀ ਜੋ ਵੀ ਮੰਗ ਹੋਏਗੀ, ਉਹ ਪੂਰੀ ਕੀਤੀ ਜਾਵੇਗੀ। ਇਸ ਮੌਕੇ ਜਗਦੀਸ਼ ਕੌਰ ਪੰਚ, ਜਗਜੀਤ ਸਿੰਘ ਪੰਚ, ਜਗਰੀਤ ਸਿੰਘ ਪੰਚ, ਪੰਚ ਰਣਜੀਤ ਕੌਰ, ਪੰਚ ਬੇਅੰਤ ਕੌਰ, ਪੰਚ ਤਰਸੇਮ ਸਿੰਘ, ਪੰਚ ਗੁਰਦੀਪ ਸਿੰਘ, ਪੰਚ ਕੇਸਰ ਸਿੰਘ ਅਤੇ ਪੰਚ ਗੁਰਦਿਤ ਸਿੰਘ ਸ਼ਾਮਲ ਸਨ।

Leave a Reply

Your email address will not be published. Required fields are marked *